ਰਤਨ ਸਿੰਘ ਵਿਧਾਨ ਸਭਾ ਹਲਕਾ ਸ਼ਾਹਕੋਟ ਨੂੰ ਕੇਜਰੀਵਾਲ ਦੀਆਂ ਗਰੰਟੀਆ ਤੋਂ ਜਾਣੂ ਕਰਵਾਇਆ

(ਸਮਾਜ ਵੀਕਲੀ)-ਮਹਿਤਪੁਰ (ਕੁਲਵਿੰਦਰ ਚੰਦੀ ) ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਰਤਨ ਸਿੰਘ ਕਾਕੜ ਕਲਾਂ ਜੀ ਨੇ ਸਿਹਤ ਵਿਭਾਗ ਨੂੰ ਲੈ ਕੇ ਕੇਜਰੀਵਾਲ ਸਰਕਾਰ ਦੀਆ ਗਾਰੰਟੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਪਿੰਡਾ ਵਿੱਚ ਨਾ ਕੋਈ ਕਲੀਨਿਕ ਤੇ ਨਾ ਹੀ ਕੋਈ ਹਸਪਤਾਲ ਹੈ ।ਜੇਕਰ ਹਸਪਤਾਲ ਹੈ ਵੀ ਤੇ ਉਹ ਵੀ ਪਿੰਡ ਤੋਂ ਬਹੁਤ ਦੂਰ ਹਨ ।

ਇਸ ਦੇ ਨਾਲ ਹੀ ਜੇਕਰ ਮਹਿਤਪੁਰ, ਲੋਹੀਆਂ, ਮਲਸੀਆਂ ਤੇ ਪੂਰੇ ਵਿਧਾਨ ਸਭਾ ਹਲਕਾ ਸ਼ਾਹਕੋਟ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਇਲਾਕੇ ਦੇ ਹਾਲਾਤ ਇਹ ਹਨ ਕਿ ਇੱਕ ਗਰਭਵਤੀ ਔਰਤ ਨੂੰ ਹਸਪਤਾਲ ਜਾਣ ਲਈ ਕਈ-ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ, ਅਤੇ ਕਿਸੇ ਬਜ਼ੁਰਗ ਨੂੰ ਦਵਾਈ ਲੈਣ ਲਈ ਹਸਪਤਾਲਾਂ ਵਿੱਚ ਧੱਕੇ ਖਾਣੇ ਪੈਦੇ ਹਨ ।ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਹਾਲਤ ਵੀ ਕੁੱਝ ਚੰਗੀ ਨਹੀ ਹੈ , ਹਸਪਤਾਲਾਂ ਵਿੱਚ ਇਲਾਜ ਸਹੀ ਤਰੀਕੇ ਨਾਲ ਨਹੀਂ ਕੀਤਾ ਜਾਂਦਾ ਤੇ ਇਲਾਜ ਵੀ ਬਹੁਤ ਮਹਿੰਗਾ ਹੈ ।ਕਾਂਗਰਸ ਅਤੇ ਅਕਾਲੀ ਸਰਕਾਰ ਨੇ ਸਰਕਾਰੀ ਖ਼ਜ਼ਾਨੇ ਖਾਲੀ ਕਰ ਕੇ ਆਪਣੇ ਖ਼ਜ਼ਾਨੇ ਭਰੇ ਹਨ, ਸਿਹਤ ਵਿਭਾਗ ਨੂੰ ਲੈ ਕੇ ਜਿਹੜੇ ਵੀ ਬਿੱਲ ਪਾਸ ਹੁੰਦੇ ਹਨ, ਉਹ ਜਨਤਾ ਲਈ ਨਹੀਂ ਵਰਤੇ ਗਏ ।

ਇਸ ਲਈ ਅਸੀਂ ਚਾਹੁੰਦੇ ਹਾਂ ਕਿ ਹੁਣ ਅਜਿਹਾ ਬਿੱਲ ਬਣੇ ਜੋ ਜਨਤਾ ਦੇ ਲਈ ਵਰਤਿਆ ਜਾਵੇ ਅਤੇ ਸਿਹਤ ਵਿਭਾਗ ਦਾ ਵਿਕਾਸ ਕਰੇ । ਇਸ ਦੇ ਮੁਕਾਬਲੇ ਜੇਕਰ ਦਿੱਲੀ ਵਿੱਚ ਦੇਖਿਆ ਜਾਵੇ ਤਾ ਹਰ ਜਗ੍ਹਾ ਤੇ ਹਸਪਤਾਲ ਤੇ ਕਲੀਨਿਕ ਖੋਲੇ ਗਏ ਹਨ ,ਜਿੱਥੇ ਲੋਕ ਸੰਕਟਕਾਲੀਨ ਵਿੱਚ ਆਪਣਾ ਇਲਾਜ ਕਰਵਾ ਸਕਣ । ਸਰਦਾਰ ਰਤਨ ਸਿੰਘ ਕਾਕੜ ਕਲਾਂ ਜੀ ਨੇ ਦੱਸਿਆ ਕਿ ਕੇਜਰੀਵਾਲ ਸਰਕਾਰ ਨੇ ਗਰੰਟੀ ਦਿੱਤੀ ਹੈ ਕਿ ਦਿੱਲੀ ਵਾਂਗ ਪੰਜਾਬ ‘ਚ ਵੀ ਸ਼ਾਨਦਾਰ ਸਰਕਾਰੀ ਹਸਪਤਾਲ ਬਣਾਏ ਜਾਣਗੇ ਤੇ ਹਰ ਪਿੰਡ ਵਿੱਚ ਕਲੀਨਿਕ ਖੋਲਿਆ ਜਾਵੇਗਾ ।

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਆਗੂ ਡਾਕਟਰ ਇਕਬਾਲ ਸਿੰਘ ਦੀ ਮੌਤ ਇਲਾਕੇ ਵਿੱਚ ਸੋਗ ਦੀ ਲਹਿਰ
Next articleਸਾਂਝੇ ਅਧਿਆਪਕ ਫਰੰਟ ਪੰਜਾਬ ਦਾ ਵਫ਼ਦ ਡੀ ਸੀ ਨੂੰ ਮਿਲਿਆ