ਬਲਾਤਕਾਰੀ

ਗੁਰਮੀਤ ਡੁਮਾਣਾ

(ਸਮਾਜ ਵੀਕਲੀ)

ਕੁੜੀਏ ਬਣ ਬਾਰੂਦ ਤੂੰ ,
ਜਾਂ ਏ ਕੇ ਸੰਨਤਾਲੀ
ਫੀਲਿੰਗ ਤਾਂ ਲੈਕੇ ਦੇਖ ਤੂੰ,
ਦੇਵੀ ਫੂਲਨ ਵਾਲੀ
ਨਜਰ ਕਿਤੇ ਨਾ ਪਾਉਗਾ
ਬਲਾਤਕਾਰੀਆਂ ਦਾ ਲਾਣਾ
ਨਹੀਂ ਤਾਂ ਇਹਨਾਂ ਦਰਿੰਦੇਆ
ਤੈਨੂੰ ਨੋਚ ਨੋਚ ਕੇ ਖਾਣਾ
ਨਾਲ ਕਲਮ ਦੇ ਰੱਖ ਲੈ
ਇੱਕ ਤਿੱਖਾ ਚਾਕੂ
ਅੱਖ ਭਰਕੇ ਕੋਈ ਵੈਸੀ ਨਾਂ,
ਤੇਰੇ ਵੱਲ ਝਾਕੂ
ਮੰਨਣਾਂ ਹੁਣ ਤੂੰ ਛੱਡਦੇ
ਇਹ ਰੱਬ ਦਾ ਭਾਣਾ
ਨਹੀਂ ਤਾਂ ਇਹਨਾਂ ਦਰਿੰਦੇਆ
ਤੈਨੂੰ ਨੋਚ ਨੋਚ ਕੇ ਖਾਣਾ
ਗੁਰਮੀਤ ਕੁੜੀਆਂ ਦੀ,
ਜੋ ਕਹਿੰਦੇ ਮਾੜੀ ਕਿਸਮਤ
ਉਹ ਹੀ ਫੇਰ ਕਰਨਗੇ
ਉਨ੍ਹਾਂ ਦੀ ਖ਼ਿਦਮਤ
ਦੁਰਗਾ ਵਾਂਗੁ ਭੇਜਦੇ ਸੱਭ
ਵਿੱਚ ਮਸਾਣਾਂ
ਨਹੀਂ ਤਾਂ ਇਹਨਾਂ ਦਰਿੰਦੇਆ
ਤੈਨੂੰ ਨੋਚ ਨੋਚ ਕੇ ਖਾਣਾ
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article“ਵਿਧਵਾ”
Next articleਤਿੰਨ ਪੰਨਿਆਂ ਦੀ ਕਿਤਾਬ