(ਸਮਾਜ ਵੀਕਲੀ)
ਕਹਿੰਦੇ ਇਨਸਾਫ ਲਈ ਭਾਰਤ ਦੇਸ਼ ਮਹਾਨ
ਜਬਰ ਜਨਾਹ ਦੀਆਂ ਪੀੜਤ ਕੁੜੀਆਂ ਭਲਵਾਨ।
ਉਹ ਜਮਾਨੇ ਲੱਦ ਗਏ ਔਰਤਾਂ ਨਾਲ ਹੁੰਦੀ ਸੀ ਧਿੰਗੋਜ਼ੋਰੀ,
ਜਾਬਰ ਲੁਕਾਉਂਦਾ ਫਿਰੇ ਅਪਣੀ ਜਾਨ।
ਸਿਆਸੀ ਗੁਰੂਆਂ ਤੱਕ ਪਹੁੰਚ ਗਿਆ ਮਸਲਾ,
ਦੋਸ਼ੀ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਿੰਘ
ਆਪਣੇ ਆਪ ਨੂੰ ਕਹਾਵੇ ਦੁੱਧ ਧੋਤਾ,
ਬਣਨਾ ਚਾਹੁੰਦਾ ਖੇਡਾਂ ਦਾ ਸੁਪਰ ਕਿੰਗ।
ਬੀਜੇਪੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ,
ਖੜ੍ਹੀਆਂ ਵਿਰੋਧ ‘ਚ ਨਾਰਕੋ ਟੈਸਟ ਕਰਵਾਉਣ ਲਈ।
ਕਿਸਾਨ ਜਥੇਬੰਦੀਆਂ ਤੱਕ ਸਾਰੇ ਵਿਰੋਧ ਵਿਚ,
ਬੀਬੀ ਸਿੰਘ ਵੀ ਤਿਆਰ ਕਿਸਮਤ ਅਜ਼ਮਾਉਣ ਲਈ।
ਜੇ ਹੋਵੇ ਗਲਤ ਤਾਂ ਮੋਦੀ ਸਾਹਿਬ ਨੂੰ, ਕਰਨਾ ਚਾਹੀਦਾ ਫੈਸਲਾ ਦੋ ਟੁੱਕ,
ਸੱਪ ਦੀ ਸ਼ੁਰੂ ਵਿਚ ਹੀ ਦਬ ਦੇਣੀ ਚਾਹੀਦੀ ਸੰਘੀ
ਅੱਗੇ ਨੂੰ ਜੇਰਾ ਨਾ ਪਵੇ ਕਿਸੇ ਦਾ ਇਸ ਰੁੱਖ,
ਸਭ ਦੀ ਆਤਮਾ ਹੋਵੇ ਖੁਸ਼, ਜਿੰਦਗੀ ਲੰਘੇ ਚੰਗੀ
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly