ਰਣਜੀਤ ਸਿੰਘ ਖੋਜੇਵਾਲ ਦੀ ਧਰਮ ਪਤਨੀ ਗੁਰਸ਼ਰਨਜੀਤ ਕੌਰ ਨੇ ਸੰਭਾਲੀ ਚੋਣ ਪ੍ਰਚਾਰ ਦੀ ਕਮਾਨ

ਡੋਰ ਟੂ ਡੋਰ ਪ੍ਰਚਾਰ ਰਾਹੀਂ ਮਹਿਲਾਵਾਂ ਨਾਲ ਕੀਤੀ ਗੱਲਬਾਤ

ਕਪੂਰਥਲਾ , (ਕੌੜਾ)-ਵਿਧਾਨ ਸਭਾ ਚੋਣਾਂ ਦੇ ਲਈ ਨਾ ਸਿਰਫ਼ ਪੁਰਸ਼ ਚੋਣ ਪ੍ਰਚਾਰ ਵਿਚ ਜੁਟੇ ਹੋਏ ਹਨ,ਸਗੋਂ ਮਹਿਲਾਵਾਂ ਵੱਲੋਂ ਵੀ ਵੱਡੇ ਪੱਧਰ ਤੇ ਡੋਰ ਟੂ ਡੋਰ ਮੁਹਿੰਮ ਨੂੰ ਜਾਰੀ ਰੱਖਿਆ ਹੋਇਆ ਹੈ।ਭਾਜਪਾ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਦੀ ਧਰਮ ਪਤਨੀ ਗੁਰਸ਼ਰਨਜੀਤ ਕੌਰ ਨੇ ਵੀ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਵਿਚ ਜ਼ੋਰਸ਼ੋਰ ਨਾਲ ਚੋਣ ਪ੍ਰਚਾਰ ਤੇਜ਼ ਕੀਤਾ ਹੋਇਆ ਹੈ।।ਇਸ ਮੌਕੇ ਗੁਰਸ਼ਰਨਜੀਤ ਕੌਰ ਨੇ ਹਲਕੇ ਦੀਆਂ ਔਰਤਾਂ ਦੇ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਵੱਲੋਂ ਔਰਤਾਂ ਨੂੰ ਮਜ਼ਬੂਤ ਕਰਨ ਦੀਆਂ ਜੋ ਨੀਤੀਆਂ ਸ਼ੁਰੂ ਕੀਤੀਆਂ ਹੋਈਆਂ ਹਨ ਉਸ ਸਬੰਧੀ ਦੱਸਿਆ।ਗੁਰਸ਼ਰਨਜੀਤ ਕੌਰ ਨੇ ਔਰਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਔਰਤਾਂ ਦੇ ਕੋਲ ਆਪਣੀ ਵੋਟ ਦੀ ਵਰਤੋਂ ਕਰਨ ਦਾ ਇੱਕ ਵੱਡਾ ਅਧਿਕਾਰ ਹੈ ਜਿਸਦੇ ਚਲਦੇ ਹੋਏ ਉਨ੍ਹਾਂ ਨੂੰ ਉਸ ਇਨਸਾਨ ਨੂੰ ਵੋਟ ਪਾਉਣੀ ਚਾਹੀਦੀ ਹੈ ਜਾਂ ਉਸ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਹੈ ਜੋ ਉਨ੍ਹਾਂ ਦੇ ਹੱਕਾਂ ਦੀ ਗੱਲ ਕਰਦੀ ਹੈ।ਉਨ੍ਹਾਂ ਕਿਹਾ ਕਿ ਪਿਛਲੇ 7 ਸਾਲਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੀ ਰਾਜਨੀਤੀ ਦੇ ਮਾਇਨਿਆਂ ਨੂੰ ਬਦਲਿਆ ਹੈ।ਪਹਿਲਾਂ ਇਸ ਦੇਸ਼ ਵਿੱਚ ਘਪਲਿਆਂ ਦੀ ਗੱਲ ਹੁੰਦੀ ਸੀ,ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਵਿੱਚ ਸਿਰਫ਼ ਵਿਕਾਸ ਦੀ ਗੱਲ ਹੁੰਦੀ ਹੈ।ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਭਾਜਪਾ ਸ਼ਾਸ਼ਤ ਰਾਜਾਂ ਦੀਆਂ ਸਰਕਾਰਾਂ ਦਾ ਇੱਕੋ-ਇੱਕ ਉਦੇਸ਼ ਦੇਸ਼ ਅਤੇ ਰਾਜਾਂ ਵਿੱਚ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼,ਉੱਤਰਾਖੰਡ,ਹਰਿਆਣਾ ਅਤੇ ਹਿਮਾਚਲ ਦੀ ਜਨਤਾ ਨੂੰ ਡਬਲ ਇੰਜਣ ਸਰਕਾਰ ਦਾ ਲਾਭ ਮਿਲਿਆ ਹੈ।ਹੁਣ ਪੰਜਾਬ ਦੀ ਵਾਰੀ ਹੈ,ਪੰਜਾਬ ਨਿਵਾਸੀਆਂ ਨੇ ਭਾਜਪਾ ਨੂੰ ਬਦਲ ਦੇ ਰੂਪ ਵਿੱਚ ਸਵੀਕਾਰ ਕਰ ਲਿਆ ਹੈ।ਗੁਰਸ਼ਰਨਜੀਤ ਕੌਰ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਇਸ ਦੇਸ਼ ਵਿੱਚ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਨੂੰ ਅਪਣਾਇਆ ਹੈ।ਪੰਜਾਬ ਵਿੱਚ ਵੀ ਤਰ੍ਹਾਂ-ਤਰ੍ਹਾਂ ਦਾ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।ਗੁਰਸ਼ਰਨਜੀਤ ਕੌਰ ਨੇ ਮਹਿਲਾ ਵਰਕਰਾਂ ਨੂੰ ਉਤਸ਼ਾਹ ਨਾਲ ਘਰ-ਘਰ ਜਾ ਕੇ ਭਾਜਪਾ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਅਤੇ ਆਪਣੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਦੀ ਅਪੀਲ ਕਰਦਿਆਂ ਕਿਹਾ ਕਿ ਮਹਿਲਾਵਾਂ ਨੂੰ ਇਕਜੁੱਟ ਹੋ ਕੇ ਪ੍ਰਚਾਰ ਕਰਨ ਦੀ ਜ਼ਰੂਰਤ ਹੈ।ਇਸ ਮੌਕੇ ਵੱਡੀ ਗਿਣਤੀ ਵਿਚ ਭਾਜਪਾ ਮਹਿਲਾਵਾਂ ਵਰਕਰ ਹਾਜਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleNo plan to change ‘forest cover’ definition at present: Govt
Next articleਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ’ਚ ਈਡੀ ਵੱਲੋਂ ਚੰਨੀ ਦਾ ਰਿਸ਼ਤੇਦਾਰ ਹਨੀ ਗ੍ਰਿਫ਼ਤਾਰ