ਪਿੰਡ ਕੌਲਪੁਰ ਵਿੱਚ ਰਣਜੀਤ ਸਿੰਘ ਖੋਜੇਵਾਲ ਵੱਲੋਂ ਮੀਟਿੰਗ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਹਰੀਸ਼ ਰਾਵਤ ਦੇ ਖਿਲਾਫ਼ ਕੇਸ ਦਰਜ ਹੋਵੇ – ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪਿੰਡ ਕੌਲਪੁਰ ਦੀ ਭਗਵਾਨ ਵਾਲਮੀਕ ਧਰਮਸ਼ਾਲਾ ਵਿਖੇ ਮੀਟਿੰਗ ਹੋਈ। ਜਿਸ ਵਿੱਚ ਰਣਜੀਤ ਸਿੰਘ ਖੋਜੇਵਾਲ ਸਾਬਕਾ ਚੇਅਰਮੈਨ ਅਤੇ ਮੈਂਬਰ ਪੀ ਏ ਸੀ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਕੁਝ ਕਾਂਗਰਸੀਆਂ ਨੂੰ ਪੰਜ ਪਿਆਰੇ ਦੱਸ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਉਹਨਾਂ ਖਿਲਾਫ ਫੌਜਦਾਰੀ ਕੇਸ ਦਰਜ ਕੀਤਾ ਜਾਵੇ।
ਮੀਟਿੰਗ ਵਿੱਚ ਸ਼ਾਮਲ ਸੀਨੀਅਰ ਅਕਾਲੀ ਲੀਡਰ ਸ ਦਲਵਿੰਦਰ ਸਿਘ ਸਿੱਧੂ ਅਤੇ ਸ ਦਲਜੀਤ ਸਿੰਘ ਬਸਰਾ ਸਾਬਕਾ ਚੇਅਰਮੈਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਹਰੀਸ਼ ਰਾਵਤ ਨੇ ਕਾਂਗਰਸੀ ਆਗੂਆਂ ਨੂੰ ਪੰਜ ਪਿਆਰੇ ਕਰਾਰ ਦਿੱਤਾ ਹੈ ।

ਜਦਕਿ ਪੰਜ ਪਿਆਰਿਆਂ ਦਾ ਸਿੱਖੀ ਦਾ ਵੱਡਾ ਰੁਤਬਾ ਹੈ। ਜੇ ਰਾਵਤ ਨੂੰ ਸਿੱਖ ਇਤਹਾਸ ਜਾਂ ਪੰਜਾਬ ਬਾਰੇ ਜਾਣਕਾਰੀ ਨਹੀਂ ਤਾਂ ਉਹਨਾਂ ਨੂੰ ਨਹੀਂ ਬੋਲਣਾ ਚਾਹੀਦਾ ।ਉਹਨਾਂ ਕਿਹਾ ਕਿ ਅਜਿਹੇ ਬਿਆਨ ਦੁਨੀਆਂ ਭਰ ਵਿਚ ਬੈਠੇ ਸਿੱਖਾਂ ਦਾ ਅਪਮਾਨ ਹਨ ਤੇ ਇਸ ਵਾਸਤੇ ਰਾਵਤ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।ਇਸ ਮੌਕੇ ਤੇ ਹਰਦੀਪ ਸਿੰਘ ਦੀਪਾ ਬਡਿਆਲ ,ਸਰਬਜੀਤ ਸਿੰਘ ਦਿਉਲ ,ਸੰਨੀ ਬੈਂਸ, ਲੁਵਪ੍ਰੀਤ ਸਿੰਘ ,ਸੰਦੀਪ, ਚੇਤਨ ,ਰੋਸ਼ਨ ਸਿੰਘ ,ਅਜੈ ਕੁਮਾਰ ,ਗੁਰਿੰਦਰ ਸਿੰਘ ,ਵਰਿੰਦਰ ਸਿੰਘ ,ਦੀਪਕ ,ਸੁਖਦੀਪ ਸਿੰਘ ,ਭੁਪਿੰਦਰ ਸਿੰਘ ,ਗੁਰਵਿੰਦਰ ਸਿੰਘ ,ਰਾਜਣ ਦੀਪ ਸਿੰਘ ,ਜੱਗਾ ,ਹੈਪੀ, ਨੰਨੂ ,ਦੀਪਾ ,ਹਰਦੀਪ ,ਅੰਮ੍ਰਿਤਪਾਲ ਸਿੰਘ ,ਜਸਪ੍ਰੀਤ ਸਿੰਘ ,ਪ੍ਰਸ਼ਾਂਤ ਸਿੰਘ ,ਹਰਜੋਤ ਸਿੰਘ ,ਕਮਲਪ੍ਰੀਤ ਸਿੰਘ ,ਗੁਰਵਿੰਦਰ ਸਿੰਘ ,ਰਾਜਬੀਰ ਸਿੰਘ ,ਹਰਪ੍ਰੀਤ ਸਿੰਘ ,ਹਰਜਿੰਦਰ ਸਿੰਘ ,ਪਰਮਵੀਰ ਸਿੰਘ,ਜੋਬਨਜੀਤ ਸਿੰਘ ਜੋਹਲ ਹਾਜ਼ਰ ਸਨ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ ਪਿੰਡ ਛਾਹੜ ਵਿਖੇ ਕਰੋਨਾ ਵੈਕਸੀਨ ਕੈਂਪ ਲਗਾਇਆ ਗਿਆ
Next articleਸੱਚਾ ਕਿਰਤੀ