ਕਾਂਗਰਸ ਪਾਰਟੀ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ 16.35 ਕਰੋੜ ਰੁਪਏ ਲੈਣ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਸੀ ਬੀ ਆਈ ਤੋਂ ਜਾਂਚ ਹੋਵੇ -ਖੋਜੇਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ) -ਪਿੰਡ ਧੰਦਲ ਵਿਖੇ ਨਿਰਮਲ ਸਿੰਘ ਰਿਟਾਇਰ ਇੰਸਪੈਕਟਰ ਪੰਜਾਬ ਪੁਲਿਸ ਦੇ ਗ੍ਰਹਿ ਵਿਖੇ ਅਕਾਲੀ ਆਗੂਆਂ ਦੀ ਮੀਟਿੰਗ ਹੋਈ ਜਿਸ ਵਿੱਚ ਰਣਜੀਤ ਸਿੰਘ ਖੋਜੇਵਾਲ ਨੂੰ ਮੈਬਰ ਪੀ ਏ ਸੀ ਬਣਨ ਤੇ ਸਨਮਾਨ ਕੀਤਾ ਗਿਆ । ਇਸ ਦੌਰਾਨ ਦਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਆਪ ਵੱਲੋਂ ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟ ਬੰਦ ਕਰਨ ਲਈ ਪਾਈ ਪਟੀਸ਼ਨ ਮੈਨੇਜਮੈਂਟ ਨੁੰ ਕਾਂਗਰਸ ਵਾਂਗ ਹੀ ਬਲੈਕੇਮਲ ਕਰਨ ਦੀ ਸਾਜ਼ਿਸ਼ ਵੱਲ ਇਸ਼ਾਰਾ ਕਰ ਰਹੀ ਹੈ। ਉਹਨਾਂ ਕਿਹਾ ਕਿ ਆਪ ਦੀਆਂ ਐਸੀਆਂ ਚਾਲ ਤੋਂ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਜਾਣੂ ਹਨ । ਇਸ ਲਈ ਆਪ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਗਾਉਣਗੇ।
ਇਸ ਮੋਕੇ ਤੇ ਸ ਦਲਵਿੰਦਰ ਸਿੰਘ ਸਿੱਧੂ ਸ ਦਲਜੀਤ ਸਿੰਘ ਬਸਰਾ, ਪਰਦੁਮਣ ਸਿੰਘ ਭੇਟਾ, ਜਰਨੈਲ ਸਿੰਘ ਨੱਥੂਚਾਹਲ, ਮੰਗਾ ਨੰਗਲ ਨਾਰਾਇਣਗੜ, ਅਮਰੀਕ ਸਿੰਘ, ਚਰਨਜੀਤ ਸਿੰਘ ਸਿੱਧੂ, ਜੋਗਿੰਦਰ ਸਿੰਘ, ਸਾਬਕਾ ਪੰਚ ਮੁਖ਼ਤਿਆਰ ਸਿੰਘ, ਪੰਚ ਗੁਰਜੀਤ ਸਿੰਘ ,ਪੰਚ ਜੋਗਿੰਦਰ ਸਿੰਘ, ਲਹਿੰਬਰ ਸਿੰਘ, ਸੁਖਜਿੰਦਰ ਸਿੰਘ ,ਸਾਬਕਾ ਪੰਚ ਗੁਰਵਿੰਦਰ ਸਿੰਘ, ਭਜਨ ਸਿੰਘ, ਅੰਮ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਆਦਿਲ ਅਲੀ ,ਕੁਲਵੰਤ ਸਿੰਘ, ਬਲਰਾਜ ਸਿੰਘ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly