ਅਕਾਲੀ ਦਲ ਵੇਲੇ ਹਮੇਸ਼ਾ ਹੀ ਪੰਜਾਬ ਵਿੱਚ ਭਾਈਚਾਰਿਕ ਸਾਂਝ ਮਜਬੂਤ ਹੋਈ —ਖੋਜੇਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਕਪੂਰਥਲਾ ਵਿਖੇ ਅਖਿਲ ਭਾਰਤੀ ਬ੍ਰਾਹਮਣ ਸਭਾ ਅਤੇ ਸ਼ਿਵ ਸੈਨਾ (ਬਾਲ ਠਾਕਰੇ), ਅੱਤਵਾਦ ਵਿਰੋਧੀ ਫਰੰਟ ਵੱਲੋਂ ਸ ਰਣਜੀਤ ਸਿੰਘ ਖੋਜੇਵਾਲ ਦਾ ਪੀ ਏ ਸੀ ਮੈਂਬਰ ਬਣਨ ਤੇ ਸਨਮਾਨ ਕੀਤਾ ਗਿਆ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੇ ਹਿੰਦੂ ਡਿਪਟੀ ਸੀ ਐਮ ਬਣਾਉਣ ਵਾਲੇ ਬਿਆਨ ਦਾ ਸਵਾਗਤ ਕੀਤਾ ਗਿਆ । ਸਨਮਾਨਿਤ ਹੋਣ ਉਪਰੰਤ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਅਕਾਲੀ ਦਲ ਵੇਲੇ ਹਮੇਸ਼ਾ ਹੀ ਪੰਜਾਬ ਵਿੱਚ ਭਾਈਚਾਰਿਕ ਸਾਂਝ ਮਜਬੂਤ ਹੋਈ ਹੈ।ਉਹਨਾਂ ਕਿਹਾ ਕਿ ਇਸ ਦਾ ਸਬੂਤ ਅਕਾਲੀ ਦਲ ਵੱਲੋਂ ਸਰਕਾਰ ਬਣਨ ਤੇ ਇੱਕ ਡਿਪਟੀ ਸੀ ਐੱਮ ਦਲਿਤ, ਇੱਕ ਡਿਪਟੀ ਸੀ ਐੱਮ ਹਿੰਦੂ ਲਗਾ ਕੇ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦਾ ਅਸਲ ਪਹਿਰੇਦਾਰ ਸ੍ਰੋਮਣੀ ਅਕਾਲੀ ਦਲ ਹੀ ਹੈ। ਇਸ ਸਨਮਾਨ ਸਮਾਰੋਹ ਦੌਰਾਨ ਸ਼੍ਰੀ ਰਾਜੇਸ਼ ਭਾਸਕਰ ਲਾਲੀ,ਗੁਰਚਰਨਜੀਤ ਸਿੰਘ,ਬਲਵਿੰਦਰ ਸਿੰਘ ਪਿੰਕਾ, ਦੀਪਕ ਮਦਾਨ ਜਿਲਾ ਪ੍ਰਧਾਨ ਸ਼ਿਵ ਸੈਨਾ,ਸੰਦੀਪ ਸ਼ਰਮਾ ਜਿਲਾ ਪ੍ਰਧਾਨ ਬ੍ਰਾਹਮਣ ਸਭਾ,ਸਮੀਰ ਸ਼ਰਮਾ,ਸਾਬੀ ਪੰਡਿਤ ਖੀਰਾਂਵਾਲੀ,ਬਾਵਾ ਪੰਡਿਤ,ਪ੍ਰਮੋਦ ਸ਼ਰਮਾ,ਰਾਜਾ ਸ਼ਰਮਾ,ਰਮੇਸ਼ ਪੰਡਿਤ,ਨਿਹਾਲ ਨਾਗਪਾਲ,ਵਿਸ਼ਾਲ ਕੁਮਾਰ,ਸੁਮੀਤ ਬਜਾਜ,ਅਮਿਤ ਬਜਾਜ, ਆਦਿ ਨੇ ਸਿਰੋਪਾਓ ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਤੇ ਦਲਜੀਤ ਸਿੰਘ ਬਸਰਾ ਸਾਬਕਾ ਚੇਅਰਮੈਨ ਬਲਾਕ ਸੰਮਤੀ,ਰਾਜਿੰਦਰ ਸਿੰਘ ਧੰਜਲ ਸਾਬਕਾ ਕੌਂਸਲਰ, ਸਰਬਜੀਤ ਸਿੰਘ ਦਿਓਲ,ਵਿਵੇਕ ਸਿੰਘ ਸੰਨੀ ਬੈਂਸ,ਜੋਬਨਜੀਤ ਸਿੰਘ ਜੌਹਲ,ਸਤਬੀਰ ਸਿੰਘ ਸੰਨੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly