ਰਣਜੀਤ ਸਿੰਘ ਖੋਜੇਵਾਲ ਵੱਲੋਂ ਕਪੂਰਥਲਾ ਦੇ ਵਾਰਡ ਨੰ 30 ਦਾ ਦੌਰਾ

ਰਿਆਸਤੀ ਸ਼ਹਿਰ ਕਪੂਰਥਲਾ ਦੀ ਦਿਨ ਬ ਦਿਨ ਹੋ ਰਹੀ ਖਸਤਾ ਹਾਲਤ -ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਕਪੂਰਥਲਾ ਸ਼ਹਿਰ ਦੇ ਵਾਸੀ ਟੁੱਟੀਆਂ ਹੋਈਆਂ ਸੜਕਾਂ ਮਾੜੇ ਸੀਵਰੇਜ ਪ੍ਰਬੰਧਾਂ ਕਾਰਨ ਨਰਕ ਦੀ ਜ਼ਿੰਦਗੀ ਭੋਗ ਰਹੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰਣਜੀਤ ਸਿੰਘ ਖੋਜੇਵਾਲ ਮੈਂਬਰ ਪੀ ਏ ਸੀ ਸ੍ਰੋਮਣੀ ਅਕਾਲੀ ਦਲ ਨੇ ਵਾਰਡ ਨੰ 30 ਵਿੱਚ ਸ ਰਣਜੀਤ ਸਿੰਘ ਮਠਾੜੂ ਦੇ ਗ੍ਰਹਿ ਵਿੱਖੇ ਕੀਤੀ ਇੱਕ ਸੰਖੇਪ ਜਿਹੀ ਮੀਟਿੰਗ ਦੌਰਾਨ ਰੱਖੇ। ਇਸ ਮੌਕੇ ਰਣਜੀਤ ਸਿੰਘ ਮਠਾੜੂ ਪਰਿਵਾਰ ਅਤੇ ਵਾਰਡ ਦੇ ਵਸਨੀਕਾਂ ਨੇ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੂੰ ਪੀ ਏ ਸੀ ਮੈਂਬਰ ਬਣਨ ਤੇ ਵਧਾਈ ਦਿੱਤੀ ਅਤੇ ਆਪਣੀਆਂ ਪ੍ਰੇਸ਼ਾਨੀਆਂ ਤੋਂ ਜਾਣੂ ਕਰਵਾਇਆ।

ਇਸ ਮੌਕੇ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਰਿਆਸਤੀ ਸ਼ਹਿਰ ਕਪੂਰਥਲਾ ਦੀ ਦਿਨ ਬ ਦਿਨ ਹੋ ਰਹੀ ਖਸਤਾ ਹਾਲਤ ਨਾਲ ਕਪੂਰਥਲਾ ਵਾਸੀਆਂ ਦੇ ਮਨ ਨੂੰ ਠੇਸ ਪਹੁੰਚ ਰਹੀ ਹੈ। ਅੱਜ ਦੇ ਸਮੇਂ ਕਪੂਰਥਲਾ ਸ਼ਹਿਰ ਦੀਆਂ ਸੜਕਾਂ ਤਰਸਯੋਗ ਹਾਲਤ ਵਿੱਚ ਨੇ,ਮਾੜੇ ਸੀਵਰੇਜ ਸਿਸਟਮ ਕਰਨ ਆਏ ਦਿਨ ਜਨਤਾ ਨੂੰ ਪਰੇਸ਼ੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੀਵਰੇਜ ਦੇ ਮਾੜੇ ਪ੍ਰਬੰਧਾਂ ਕਾਰਣ ਥੋੜੀ ਜਿਹੀ ਬਰਸਾਤ ਹੋਣ ਤੇ ਗਲੀਆਂ, ਸੜਕਾਂ, ਪਾਣੀ ਨਾਲ ਭਰ ਜਾਂਦੀਆਂ ਹਨ। ਜਿਸ ਨਾਲ ਆਮ ਜਨਤਾ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ।

ਨਗਰ ਨਿਗਮ ਕਪੂਰਥਲਾ ਵੱਲੋਂ ਪੁਰਾਣੀ ਸਬਜ਼ੀ ਮੰਡੀ ਅਤੇ ਚਾਰ ਬੱਤੀ ਚੌਂਕ ਵਿੱਚ ਜੋ ਨਵਾਂ ਸੀਵਰੇਜ ਪਾਇਆ ਜਾ ਰਿਹਾ ਹੈ। ਉਹ ਉਹਨਾਂ ਇਲਾਕਿਆਂ ਦੀ ਵਸੋਂ ਵੱਲ ਦੇਖਦੇ ਹੋਏ ਇੰਜ ਜਾਪਦਾ ਹੈ ਕਿ ਇਹ ਵਿਕਾਸ ਦੇ ਨਾਮ ਉੱਤੇ ਸ਼ਹਿਰ ਵਾਸੀਆਂ ਨਾਲ ਇੱਕ ਮਜ਼ਾਕ ਕੀਤਾ ਜਾ ਰਿਹਾ ਹੈ। ਉਹਨਾਂ ਪੁਰਾਣੀ ਸਬਜ਼ੀ ਮੰਡੀ ਵਾਲੇ ਸੰਘਣੀ ਵਸੋਂ ਵਾਲੇ ਇਲਾਕੇ ਵਿੱਚ ਪਲਾਸਟਿਕ ਦਾ ਪਾਈਪ ਪਾ ਕੇ ਠੇਕੇਦਾਰ ਵੱਲੋਂ ਨਗਰ ਨਿਗਮ ਨੂੰ ਮੋਟਾ ਚੂਨਾ ਲਾਉਣ ਦਾ ਕਥਿਤ ਦੋਸ਼ ਵੀ ਲਾਇਆ।

ਉਹਨਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਮੂਕ ਦਰਸ਼ਕ ਬਣੇ ਹੋਏ ਤਮਾਸ਼ਾ ਦੇਖ ਰਹੇ ਨੇ। ਇਸ ਮੌਕੇ ਤੇ ਖਾਸ ਤੌਰ ਤੇ ਬੀਬੀ ਜੋਗਿੰਦਰ ਕੌਰ ਮਠਾੜੂ, ਦਲਜੀਤ ਸਿੰਘ ਬਸਰਾ, ਰਾਜਿੰਦਰ ਸਿੰਘ ਧੰਜਲ ਸਾਬਕਾ ਐੱਮ ਸੀ,ਪ੍ਰਦੀਪ ਸਿੰਘ ਕੁਲਾਰ ਐੱਮ ਸੀ, ਦਵਿੰਦਰ ਪਾਲ ਸਿੰਘ , ਐਡਵੋਕੇਟ ਅਮਰੀਕ ਸਿੰਘ ਨਾਰੰਗ,ਮੋਤੀ ਲਾਲ ਵਿਗ , ਜਰਨੈਲ ਸਿੰਘ, ਲੋਕੇਸ਼ ਅਰੋੜਾ, ਹਰਭਜਨ ਸਿੰਘ ਸਾਹਨੀ, ਮਲਕੀਤ ਸਿੰਘ , ਦਵਿੰਦਰ ਸਿੰਘ , ਵਿਵੇਕ ਸਿੰਘ ਬੈਂਸ ਜੀਤਪਾਲ ਸਿੰਘ ਆਦਿ ਹਾਜਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਜ਼ਾਦੀ …
Next articleਅਣਜੰਮੀ ਧੀ