ਪੰਜਾਬ ਦੇ ਲੋਕ ਕਾਂਗਰਸ ਤੋਂ ਜਵਾਬ ਮੰਗਦੇ ਹਨ-ਖੋਜੇਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸ਼ੋ੍ਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਗਲੀ ਨੰਬਰ ਦੋ ਸੰਤਪੁਰਾ ਕਪੂਰਥਲਾ ਵਿਖੇ ਬੀਬੀ ਜੋਤੀ ਬਾਲਾ ਜੀ ਦੇ ਗ੍ਰਹਿ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੀ ਏ ਸੀ ਅਤੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ ਤੇ ਲੋਕਾਂ ਦੀਆ ਮੁਸ਼ਕਲਾਂ ਸੁਣੀਆਂ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਬੇਹਤਰੀ ਅਤੇ ਵਿਕਾਸ ਸਬੰਧੀ ਦਿੱਤੇ ਗਏ 13 ਨੁਕਾਤੀ ਪ੍ਰੋਗਰਾਮ ਜਿਵੇਂ ਬੀਬੀ ਖੀਵੀ ਰਸੋਈ ਯੋਜਨਾ ਤਹਿਤ ਹਰ ਨੀਲੇ ਕਾਰਡ ਧਾਰਕ ਮਹਿਲਾਵਾਂ ਨੂੰ 2000/ ਰੁਪਏ ਪ੍ਰਤੀ ਮਹੀਨਾ, ਹਰ ਘਰ ਨੂੰ 800 ਯੂਨਿਟ ਬਿਜਲੀ ਮੁਫਤ ਕਰਨਾ (400 ਯੂਨਿਟ ਹਰ ਮਹੀਨਾ), ਪੰਜਾਬ ਵਿੱਚ ਕਾਲੇ ਕਾਨੂੰਨ ਲਾਗੂ ਨਹੀਂ ਹੋਣ ਦੇਣਾ, ਖੇਤੀਬਾੜੀ ਲਈ 10 ਰੁਪਏ ਡੀਜ਼ਲ ਸਸਤਾ ਦੇਣਾ ਤੋਂ ਇਲਾਵਾ ਹੋਰ ਵੀ ਕਈ ਨੁਕਾਤੀ ਪ੍ਰੋਗਰਾਮ ਬਾਰੇ ਚਰਚਾ ਕੀਤੀ ਅਤੇ ਵੱਡੀ ਗਿਣਤੀ ’ਚ ਮੌਜੂਦ ਲੋਕਾਂ ਨੇ ਇਸ ਦੀ ਸਲਾਘਾ ਕੀਤੀ।
ਇਸ ਤੋਂ ਪਹਿਲਾਂ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਖੋਜੇਵਾਲ ਨੂੰ ਮੈਂਬਰ ਪੀ ਏ ਸੀ ਬਣਨ ਤੇ ਦਲਵਿੰਦਰ ਸਿੰਘ ਸਿੱਧੂ ਦਲਜੀਤ ਸਿੰਘ ਬਸਰਾ ਹਰਦੇਵ ਸਿੰਘ ਢੋਟ ਸੁਖਵਿੰਦਰ ਸਿੰਘ ਪਰਦੀਪ ਸਿੰਘ ਲਵੀ ਕੌਂਸਲਰ ਦੀ ਹਾਜਰੀ ਵਿੱਚ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਰਜਿਦੰਰ ਸਿਘ ਧੰਜਲ, ਪਰਦੀਪ ਸਿਘ ਲਵੀ ਕੌਂਸਲਰ, ਬੀਬੀ ਗੁਰਦੇਵ ਕੌਰ, ਸਰਬਜੀਤ ਸਿੰਘ ਦਿੳਲ, ਬਲਵਿੰਦਰ ਕੋਰ ਚਾਹਲ, ਪਰੀਆ ਵਰਿੰਦਰ ਕੌਰ, ਕੁਲਦੀਪ ਕੌਰ, ਅਮਨਦੀਪ ਕੌਰ , ਦਲਬੀਰ ਕੌਰ, ਜਮੀਲਾ ਲਾਲ, ਬਲਜੀਤ ਕੌਰ, ਪਰਮਜੀਤ ਕੋਰ, ਸਰਬਜੀਤ ਕੌਰ, ਭੋਲੀ ਬੰਸੋ ਬੀਬੀ ਹਰਬੰਸ ਕੋਰ ਸੰਨੀ ਬੈਸ ਜੋਬਨਜੀਤ ਸਿਘ ਜੋਹਲ ਜਸਪਾਲ ਸਿੰਘ ਰਾਜਪੂਤ, ਬਿੰਦਰ ,ਅਮਰਜੀਤ ਸਿੰਘ, ਕਿਰਪਾਲ ਸਿਘ ਅਤੇ ਸਮੂਹ ਮੁਹੱਲਾ ਨਿਵਾਸੀ ਹਾਜਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly