ਰਣਜੀਤ ਕੌਰ ਰਾਣੀ ਨੇ ਜਿਲਾ ਜੁਆਇੰਟ ਸਕੱਤਰ ਲਗਾਉਣ ‘ਤੇ ਮੁੱਖ ਮੰਤਰੀ ਸਾਹਬ ਦਾ ਧੰਨਵਾਦ ਕੀਤਾ 

ਰੂਪਨਗਰ  (ਗੁਰਬਿੰਦਰ ਸਿੰਘ ਰੋਮੀ) ਆਮ ਆਦਮੀ ਪਾਰਟੀ ਵੱਲੋਂ ਨਵੀਆਂ ਕੀਤੀਆਂ ਨਿਯੁਕਤੀਆਂ ਤਹਿਤ  ਉੱਘੀ ਸਮਾਜ ਸੇਵਿਕਾ ਰਣਜੀਤ ਕੌਰ  ਰਾਣੀ ਭਰਤਗੜ੍ਹ ਨੂੰ ਰੂਪਨਗਰ ਦੇ ਮਹਿਲਾ ਵਿੰਗ ਦਾ ਜੋਇੰਟ ਸਕੱਤਰ ਲਗਾਇਆ ਗਿਆ। ਜਿਕਰਯੋਗ ਹੈ ਕਿ ਸ਼੍ਰੀਮਤੀ ਰਾਣੀ ਪਿਛਲੇ ਲੰਮੇ ਸਮੇਂ ਤੋਂ ਲੋਕ ਸੇਵਾ ਵਿੱਚ ਲਗਾਤਾਰ ਯਤਨਸ਼ੀਲ ਹੋਣ ਦੇ ਨਾਲ਼ ਨਾਲ਼ ਮਾਨ ਸਰਕਾਰ ਵੱਲੋਂ ਚਲਾਈਆਂ ਲੋਕ ਹਿੱਤ ਸਕੀਮਾਂ ਬਾਰੇ ਸਿੱਖਿਆ ਮੰਤਰੀ ਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਇਲਾਕਾ ਵਾਸੀਆਂ ਨੂੰ ਜਾਗਰੂਕ ਕਰ ਰਹੇ ਹਨ। ਉਹਨਾਂ ਆਪਣੀ ਨਿਯੁਕਤੀ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹੋਰ ਸੀਨੀਅਰ ਆਪ ਆਗੂਆਂ ਦਾ ਧੰਨਵਾਦ ਕਰਦਿਆਂ ਪਾਰਟੀ ਵੱਲੋਂ ਲਗਾਈ ਹਰ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ਼ ਨਿਭਾਉਣ ਦਾ ਅਹਿਦ ਲਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਅੰਗਰੇਜ਼ੀ ਇੰਨ ਪੰਜਾਬੀ ? (ਭਾਗ: ਅੱਠਵਾਂ)*
Next articleਜ਼ਿਲਾ ਮੋਹਾਲੀ ਦੇ ਕਿਸਾਨ ਵਿੰਗ ਵਿੱਚ ਗੁਰਸੇਵਕ ਸਿੰਘ ਕਾਰਕੌਰ ਨੂੰ ਮਿਲੀ  ਨਵੀਂ ਜ਼ਿੰਮੇਵਾਰੀ: