ਰਣਜੀਤ ਐਵੀਨਿਉ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ ਮੁਕੰਮਲ

ਸਤਨਾਮ ਸਿੰਘ ਮੈਨੇਜਰ ਪ੍ਰਧਾਨ ਨਿਯੁਕਤ ਅਤੇ ਹਰਵਿੰਦਰ ਸਿੰਘ ਮੁਲਤਾਨੀ ਬਣੇ ਸਕੱਤਰ 
ਕਪੂਰਥਲਾ, (ਸਮਾਜ ਵੀਕਲੀ) ( ਕੌੜਾ )-ਰਣਜੀਤ ਐਵੀਨਿਉ ਵੈਲਫੇਅਰ ਸੁਸਾਇਟੀ ਦੇ ਅਹੁੱਦੇਦਾਰਾਂ ਦੀ ਇਕ ਹੰਗਾਮੀ ਮੀਟਿੰਗ ਅੱਜ ਸਥਾਨਿਕ ਗੁਰੂਦੁਆਰਾ ਸਾਹਿਬ ਸ਼੍ਰੀ ਕਲਗੀਧਰ ਨੋਜਵਾਨ ਸਭਾ ਦੇਵੀ ਤਲਾਬ ਕਪੂਰਥਲਾ ਵਿਖੇ ਪ੍ਰਧਾਨ ਬਲਵੰਤ ਸਿੰਘ ਬੱਲ ਦੀ ਪ੍ਰਧਾਨਗੀ ਹੇਠ ਕਰਵਾਈ ਗਈ।ਇਸ ਮੌਕੇ ਪ੍ਰਧਾਨ ਬਲਵੰਤ ਸਿੰਘ ਬੱਲ ਨੇ ਦੱਸਿਆ ਕਿ ਉਹਨਾਂ ਦੀ ਸਿਹਤ ਹੁੱਣ ਠੀਕ ਨਹੀ ਰਹਿੰਦੀ ਸੋ ਇਸ ਕਾਰਣ ਕਿਸੇ ਨਵੇਂ ਸਾਥੀ ਦੀ ਸੇਵਾਵਾਂ ਦੀ ਲੋੜ ਹੈ ਜੋ ਕਿ ਸਮਰਪਿਤ ਹੋ ਕੇ ਸੇਵਾ ਕਰ ਸਕੇ।ਇਸ ਮੋਕੇ ਪ੍ਰਧਾਨ ਅਤੇ ਸੱਕਤਰ ਦੀ ਚੋਣ ਦਾ ਏਜੰਡਾ ਐਲਾਨਿਆ ਗਿਆ।ਇਸ ਚੋਣ ਦਾ ਮੁੱਖ ਮਨੋਰਥ ਰਣਜੀਤ ਐਵੀਨਿਉ ਵਿੱਚ ਵਿਕਾਸ ਕਾਰਜਾਂ ਨੂੰ ਤੇਜ ਕਰਨਾ ਅਤੇ ਇਲਾਕੇ ਦਾ ਸਰਬ ਪੱਖੀ ਵਿਕਾਸ ਸੀ।ਇਸ ਉਦੇਸ ਦੇ ਨਾਲ ਚੋਣ ਪ੍ਰਕਿਿਰਆ ਸ਼ੁਰੂ ਕੀਤੀ ਗਈ ਅਤੇ ਸਮੁਚੀ ਕਮੇਟੀ ਵਲ੍ਹੋਂ ਡੂੰਘੇ ਵਿਚਾਰ ਵਟਾਂਦਰੇ ਉਪਰੰਤ ਸਰਵ ਸੰਮਤੀ ਨਾਲ ਸਤਨਾਮ ਸਿੰਘ ਮੈਨੇਜਰ ਨੂੰ ਪ੍ਰਧਾਨ ਨਿਯੁਕਤ ਅਤੇ ਹਰਵਿੰਦਰ ਸਿੰਘ ਮੁਲਤਾਨੀ ਨੂੰ ਸੱਕਤਰ ਨਿਯੁਕਤ ਕੀਤਾ ਗਿਆ।ਇਸ ਮੌਕੇ ਇਕ ਤੇਰ੍ਹਾਂ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਜੋ ਕਿ ਹਰ ਸਮੇਂ ਇਸ ਸੁਸਾਇਟੀ ਦੇ ਵਿਕਾਸ ਕਾਰਜਾਂ ਨੂੰ ਪਹਿਲ; ਦੇ ਅਧਾਰ ਤੇ ਮੁਕੰਮਲ ਕਰੇਗੀ।ਇਹ ਕਮੇਟੀ ਇਸ ਪ੍ਰਕਾਰ ਹੈ:ਬਲਵੰਤ ਸਿੰਘ ਬੱਲ ਅਤੇ ਸ਼ਿਵਦੇਵ ਸਿੰਘ ਕਾਹਲੋਂ ਦੋਵੇਂ ਸਰਪ੍ਰਸਤ,ਸਤਨਾਮ ਸਿੰਘ ਮੈਨੇਜਰ ਪ੍ਰਧਾਨ,ਹਰਵਿੰਦਰ ਸਿੰਘ ਮੁੱਲਤਾਨੀ ਸੱਕਤਰ,ਗੁਰਚਰਨ ਸਿੰਘ ਠੇਕੇਦਾਰ ਐਕਟਿੰਗ ਪ੍ਰਧਾਨ,ਗੁਰਮੇਲ ਸਿੰਘ ਸੀਨੀਅਰ ਮੀਤ ਪ੍ਰਧਾਨ,ਪਰਦੀਪ ਸਿੰਘ ਅਤੇ ਪ੍ਰਭਜੋਤ ਸਿੰਘ ,ਦਵਿੰਦਰ ਸਿੰਘ ਵਾਲੀਆ ਤਿਨੋਂ ਮੀਤ ਪ੍ਰਧਾਨ,ਰਘੁਬੀਰ ਸਿੰਘ ਕੈਸ਼ੀਅਰ,ਵਿਜੈ ਖੋਸਲਾ,ਡਾ:ਰਜੀਵ ਧੀਰ ਅਤੇ ਜਗਜੀਤ ਸਿੰਘ ਐਮ.ਸੀ., ਰਜਿੰਦਰ ਸਿੰਘ ਟਿੰਕਾ ਚਾਰੋਂ ਮੁੱਖ ਸਲਾਹਕਾਰ ਨਿਯੁਕਤ ਕੀਤੇ ਗਏ।ਇਸ ਮੌਕੇ ਸਾਰੀ ਨਵੀਂ ਬਣੀ ਕਮੇਟੀ ਨੇ ਪੂਰੀ ਤਨਦੇਹੀ ਨਾਲ ਇਲਾਕੇ ਦੇ ਵਿਕਾਸ ਲਈ ਕੰਮ ਕਰਨ ਦਾ ਫੈਸਲਾ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਹਾਈ ਸਕੂਲ ਅੰਮ੍ਰਿਤਪੁਰ ਰਾਜੇਵਾਲ (ਕਪੂਰਥਲਾ) ਵਿਖੇ ਮਤਦਾਨ ਦਿਵਸ ਅਤੇ ਗਣਤੰਤਰ ਦਿਵਸ ਮਨਾਇਆ ਗਿਆ
Next articleਭਾਰਤੀ ਰੇਲਵੇ ਕਰਮਚਾਰੀ ਫੈਡਰੇਸ਼ਨ ਭਾਰਤੀ ਰੇਲਵੇ ਭਰ ਵਿੱਚ ਯੂਪੀਐਸ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ -ਸਰਵਜੀਤ ਸਿੰਘ