“ਰਾਂਝੇ ਯਾਰ ਦੀ, ਹੀਰ ਅੱਗ ਇੱਕ ਪਿਆਰ ਦਾ ਤਰਲਾ “

ਚੁਗਿੱਟੀ ਬਾਈ ਪਾਸ

(ਸਮਾਜ ਵੀਕਲੀ)

ਵਿੱਚ ਡੋਲੀ ਦੇ ਚੜ ਗਈ ਹੀਰ,
ਭੁਲ ਇਕਰਾਰ ਨੀ ।
ਚੁੱਕ ਫੁੱਲਕਾਰੀ ਡੋਲੀ ਵਿਚੋ,
ਦੇ ਜਾ ਦੀਦਾਰ ਨੀ।।
ਬਾਰਾਂ ਸਾਲ ਮੈਂ ਹੀਰੇ ਤੇਰਾ,
ਰੱਜਕੇ ਵੱਗ ਚਲਾਇਆ ।
ਏਹਦੇ ਬਦਲੇ ਮੈਨੂੰ ਦੱਸਦੇ,
ਕਿਹੜਾ ਮੂਲ ਤੂੰ ਪਾਇਆ ।
ਡੁੱਬ ਜਾਣੀਏ ਹਿਰਦੇ ਅੰਦਰ,
ਰੱਖੀ ਖਾਰ ਨੀ ।।
ਚੁੱਕ ਫੁੱਲਕਾਰੀ ਡੋਲੀ ਵਿੱਚ
ਬੇਲਿਆਂ ਦੇ ਵਿੱਚ ਆਕੇ ਹੀਰੇ,
ਦਿੰਦੀ ਨਿੱਤ ਦਿਲਾਸੇ ਸੀ ।।
ਕਿੱਥੇ ਉੱਡ ਗਏ ਮਰ ਜਾਣੇ ਓ,
ਸੁਰਖ ਬੁੱਲਾਂ ਦੇ ਹਾਸੇ ਨੀ ।।
ਚੁੱਕ ਫੁੱਲਕਾਰੀ ਡੋਲੀ ਵਿੱਚ
ਝੂਠੀ ਯਾਰੀ ਰੰਨਾ ਦੀ ਏ,
ਕੈਂਹ ਦੇ ਲੋਕ ਸਿਆਣੇ ਨੀ ।
ਖੇੜਿਆਂ ਦੀ ਅੱਜ ਡੋਲੀ ਚੜਕੇ,
ਜੱਟਏ ਮੌਜਾਂ ਮਾਣੇ ਨੀ ।।
ਲਾ ਕੇ ਹੀਰੇ ਯਾਰੀ ਛੱਡੀ ਅੱਧ ਵਿਚਕਾਰ ।
ਤੇਰੀ ਖਾਤਰ ਰਾਂਝੇ ਛੱਡਿਆ,
ਤਖ਼ਤ ਹਜ਼ਾਰ ਨੀ।।
ਚੁੱਕ ਫੁੱਲਕਾਰੀ ਡੋਲੀ ਵਿੱਚ
ਲੈ ਚੱਲਿਆ ਏ ਸਭ ਚੁਰਾਕੇ,
ਖੁਸ਼ੀਆਂ ਸੈਦਾਂ ਕਾਣਾ ਨੀ ।।
ਰੁੱਖਾਂ ਦੇ ਸੰਗ ਲੱਗਕੇ ਰੋਵੇ,
ਤੇਰਾ ਚਾਕ ਨਿਮਾਣਾ ਨੀ।।
ਨਾ ਕੋਈ ਮੇਰਾ ਦਰਦ ਵਿਖਾਵੇ,
ਜੇਹੜਾ ਯਾਰ ਨੀ ।।
ਚੁੱਕ ਫੁੱਲਕਾਰੀ ਡੋਲੀ ਵਿਚੋਂ
ਜੀ ਕਰਦਾ ਏ ਹੀਰੇ ਮੇਰਾ,
ਨੈਣ ਨਸ਼ਲੇ ਵੇਖਾਂ ਨੀ ।
ਡੁੱਲ ਡੁੱਲ ਪੈਂਦੀ ਤਾਬ ਹੁਸਨ ਦੀ,
ਨੇੜੇ ਹੋ ਕੇ ਸੇਕਾਂ ਨੀ ।।
” ਅੱਤੋਵਾਲੀਆਂ ” ਕਰੇ ਅਰਜੋਈ,
ਹਿਰਦਾ ਠਾਰ ਨੀ ।।
ਵਿਚ ਡੋਲੀ ਦੇ ਚੜ ਗਈ
ਭੁਲ ਇਕਰਾਰ ਨੀ ।
ਲੇਖਕ ਸੋਹਣ ਸਿੰਘ ਸੌਨੀਲਾ
ਡੀ ਐਸ ਪੀ ਸੇਵਾ ਮੁਕਤ
222 ਏ, ਕੋਟ ਰਾਮਦਾਸ

ਚੁਗਿੱਟੀ ਬਾਈ ਪਾਸ
ਜਲੰਧਰ
ਮੋ9815891755

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੂੰ ਤੁਰਿਆ ਜਾਹ
Next articleਗਰੀਬ ਦੇ ਨਾ ਰਿਸ਼ਤੇ ਹੁੰਦੇ ਆ ਨਾ ਹੀ ਰਿਸ਼ਤੇਦਾਰ