(ਸਮਾਜ ਵੀਕਲੀ)
ਜਿਸ ਤਰ੍ਹਾਂ ਹਰ ਇਨਸਾਨ ਦਾ ਨਜਰੀਆ ਵੱਖੋ ਵੱਖਰਾ ਹੁੰਦਾ ਹੈ। ਇਸੇ ਤਰ੍ਹਾਂ ਹਰ ਰਾਜਨੀਤਕ ਪਾਰਟੀ, ਹਰ ਸਰਕਾਰਾਂ ਦਾ ਨਜਰੀਆ ਵੱਖੋ ਵੱਖਰਾ ਹੁੰਦਾ ਹੈ ਜਿਸਨੂੰ ਅੱਗੇ ਰੱਖ ਕੇ ਉਹ ਸਰਕਾਰਾਂ ਚਲਾਉਂਦੇ ਹਨ।
ਮੇਰੇ ਘਰ ਦੇ ਨਜਦੀਕ ਇੱਕ ਨਵੀਂ ਬਿਲਡਿੰਗ ਵਿੱਚ ਰੰਗ ਰੋਗਨ ਦਾ ਕੰਮ ਚੱਲ ਰਿਹਾ ਹੈ। ਜਿਹੜੀ ਲੇਬਰ ਰੰਗ ਰੋਗਨ ਕਰ ਰਹੀ ਹੈ ਉਹ ਸਾਰੀ ਬਿਹਾਰ ਤੋਂ ਹੈ। ਜਿਥੇ ਕੰਮ ਚੱਲ ਰਿਹਾ ਹੈ ਮੈਂ ਕਈ ਵਾਰ ਉਸ ਮਕਾਨ ਵਿੱਚ ਗੇੜਾ ਮਾਰ ਆਉਂਦਾ ਹਾਂ। ਕੰਮ ਸੋਹਣਾ ਹੋ ਰਿਹਾ ਹੈ। ਇੱਕ ਦਿਨ ਉਸ ਲੇਬਰ ਦਾ ਸੀਨੀਅਰ ਮੁੰਡਾ ਮੇਰੇ ਕੋਲ ਖਲੋ ਗਿਆ। ਅਸੀਂ ਗੱਲੀਂ ਪੈ ਗਏ। ਮੈ ਆਪਣੀ ਆਦਤ ਅਨੁਸਾਰ ਉਸ ਨੂੰ ਪੁਛਿਆ ਕਿ ਬੇਟਾ ਤੂੰ ਕਿਨਾ ਪੜਿਆ ਹੈਂ। ਜਦੋਂ ਉਸਨੇ ਆਪਣੀ ਯੋਗਤਾ ਦੱਸੀ ਮੈਂ ਹੈਰਾਨ ਰਹਿ ਗਿਆ।
ਅੰਕਲ ਜੀ, ਮੈਂ ਐਮ ਏ ਬੀ ਐਡ ਹਾਂ। ਤੁਸੀਂ ਟੈਟ ਦਾ ਪੇਪਰ ਨਹੀਂ ਦਿੱਤਾ। ਮੈਂ ਗੱਲ ਜਾਰੀ ਰੱਖੀ।
ਅੰਕਲ ਜੀ ਦੇਵਾਂਗਾ ਪੇਪਰ। ਕੁਛ ਪਾਇਸਾ ਕਮਾਏਗਾ।ਫ਼ਿਰ ਕੋਚਿੰਗ ਵਗਰਾ ਲੇਗਾ। ਫ਼ਿਰ ਪੇਪਰ ਦੇਗਾ। ਪਾਸ ਹੋ ਜੇਗਾ ਬਹੀਆ। ਮੈਂ ਉਸ ਦੀ ਭਾਸ਼ਾ ਬੋਲਣ ਦੀ ਕੋਸ਼ਿਸ਼ ਕੀਤੀ। ਹਾਂ।।। ਹੋ।। ਜਾਈਏਗਾ । ਗੁਡ ਲੱਕ। ਮੈਂ ਕਿਹਾ। ਉਸਨੇ ਸੁਕਰੀਆ ਕਹਿਕੇ ਮੇਰਾ ਜਵਾਬ ਦਿੱਤਾ। ਤੁਮਹਾਰੇ ਵਹਾਂ ਬਿਹਾਰ ਮੇਂ ਪੜਾਈ ਦਾ ਸਟੈਂਡਰਡ ਅੱਛਾ ਹੈ।
ਬ ਹੁ ਤ ਅੱਛਾ। ਬਸ ਪੜਨੇ ਵਾਲਾ ਹੋਨਾ ਚਾਹੀਏ। ਅੰਕਲ ਜੀ, ਹਮਰਾ ਬਿਹਾਰ ਮੇਂ ਹਰ ਜਗ਼੍ਹਾ ਆਪਕੋ ਆਈ ਏ ਐਸ,, ਆਈ ਪੀ ਐਸ,, ਪੀ ਸੀ ਐਸ ਕੇ ਕੋਚਿੰਗ ਸੈਂਟਰ ਖੁਲ੍ਹਾ ਮਿਲੇਗਾ। ਮੈਂ ਪੰਜਾਬ ਕੇ ਹਰ ਛੋਟੇ ਵੱਡੇ ਸ਼ਹਿਰ ਮੈਂ ਘੂਮ ਆਇਆ ਹੂੰ, ਮੁਝੇ ਕਹੀਂ ਵੀ ਹਮਰੇ ਜੈਸਾ ਕੋਚਿੰਗ ਸੈਂਟਰ ਖੁਲ੍ਹਾ ਨਹੀਂ ਮਿਲਾ। ਸਭੀ ਜਗ੍ਹਾ ਆਈਲੈਟਸ ਕੋਚਿੰਗ ਸੈਂਟਰ ਖੁਲ੍ਹਾ ਮਿਲਾ ਹੈ। ਮੈਨੂੰ ਇੰਝ ਲੱਗਿਆ ਜਿੰਵੇਂ ਉਹ ਪੰਜਾਬ ਦੀ ਬਹੁਤ ਵੱਡੀ ਕਮਜੋਰੀ ਦੱਸ ਰਿਹਾ ਹੋਵੇ ਮੈਂ ਉਸਦੀ ਅਗਲੀ ਗੱਲ ਧਿਆਨ ਨਾਲ ਸੁਣ ਨਹੀਂ ਸਕਿਆ। ਕਿਉਂਕਿ ਮੈਂ ਸੋਚੀਂ ਪੈ ਗਿਆ। ਮੈਂ ਸੋਚ ਰਿਹਾ ਸੀ ਕਿ ਬਿਹਾਰ ਦੀਆਂ ਸਰਕਾਰਾਂ ਦਾ ਕੀ ਨਜਰੀਆ ਸੀ। ਸਾਡੀਆਂ ਸਰਕਾਰਾਂ ਤਾਂ ਕੈਲੋਫੋਰਨੀਆ ਬਣਾਉਂਦੀਆਂ ਰਹੀਆਂ। ਹੁਣ ਵਾਲੀ ।। ਰੰਗਲਾ ਪੰਜਾਬ।। ਬਨਾਉਣ ਲੱਗੀ ਹੈ। ਹਵਾ ਵਿੱਚ ਤੀਰ ਛੱਡਦੇ ਰਹੇ, ਛੱਡ ਰਹੇ ਨੇ।
ਮੁਖਤਿਆਰ ਅਲੀ
ਸ਼ਾਹਪੁਰ ਕਲਾਂ। 98728 96450
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly