
ਕਰਮ ਸਿੰਘ ਜਖਮੀ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਖ਼ਤ ਜੋ ਲਿਖਣੋ ਰਹਿ ਗਏ ਪੁਸਤਕ ਦੀ ਐਵਾਰਡ ਲਈ ਸਹੀ ਚੋਣ ਹੋਈ ਹੈ। ਉਨ੍ਹਾਂ ਕਿਹਾ ਕਿ ਵਧੀਆ ਕਿਤਾਬਾਂ ਨੂੰ ਭੂਮਿਕਾ ਦੀ ਲੋੜ ਨਹੀਂ ਹੁੰਦੀ, ਉਨ੍ਹਾਂ ਕਿਤਾਬਾ ਅਤੇ ਰਸਾਲੇ ਮੁੱਲ ਲੈ ਕੇ ਪੜ੍ਹਨ ਦੀ ਵੀ ਅਪੀਲ ਕੀਤੀ ਸਮਾਗਮ ਦੇ ਦੂਜੇ ਦੌਰ ਵਿੱਚ ਵਿਸ਼ਾਲ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਵ ਸ੍ਰੀ ਸੁਰਿੰਦਰਪਾਲ ਸਿੰਘ ਸਿਦਕੀ, ਰਣਜੀਤ ਅਜਾਦ ਕਾਂਝਲਾ, ਪਵਨ ਹੋਸ਼ੀ, ਮੀਤ ਸਕਰੌਦੀ, ਸੰਦੀਪ ਬਾਦਸ਼ਾਹਪੁਰੀ, ਗਗਨਦੀਪ ਸੱਪਲ, ਭਪਿੰਦਰ ਨਾਗਪਾਲ, ਗ਼ਜ਼ਲਗੋ, ਗਗਨਦੀਪ ਸੰਗਰੂਰ, ਪੰਮੀ ਫੱਗੂਵਾਲੀਆ, ਹਰਪ੍ਰੀਤ ਸਿੰਘ, ਫੂਡ ਸਪਲਾਈ, ਪਿਆਰਾ ਸਿੰਘ, ਹਰਸ਼ਵੀਰ ਸਿੰਘ, ਆਦਿ ਕਵੀਆਂ ਨੇ ਆਪਣੇ ਵੱਖ-ਵੱਖ ਵਿਸ਼ਿਆ ਤੇ ਕਲਾਮ ਪੇਸ਼ ਕੀਤੇ ਅਤੇ ਕੁਲਵੰਤ ਖਨੌਰੀ ਨੇ ਪੁਰਾਤਨ ਸਾਜਾਂ ਨਾਲ ਖੂਬ ਰੰਗ ਬੰਨਿਆ।
ਸਮਾਗਮ ਦੀ ਰੂਪ ਰੇਖਾ ਤਿਆਰ ਕਰਨ ਵਾਲੇ ਸੀਨੀਅਰ ਸਹਾਇਕ ਜਗਦੇਵ ਸਿੰਘ ਰਣੀਕੇ ਨੇ ਸਮਾਗਮ ਦੀ ਸਫਲਤਾ ਲਈ ਵਡਮੁੱਲਾ ਯੋਗਦਾਨ ਪਾਇਆ। ਮੰਚ ਸੰਚਾਲਨ ਕਰਦਿਆਂ ਹਾਕਮ ਸਿੰਘ ਸਾਬਕਾ ਸੁਪਰਵਾਇਜਰ ਭਾਸ਼ਾ ਵਿਭਾਗ ਪੰਜਾਬ ਨੇ ਕਿਹਾ ਕਿ ਰਣਧੀਰ ਨੌਜਵਾਨਾਂ ਲਈ ਰਾਹ ਦਸੇਰਾ ਹੈ। ਸ੍ਰੀਮਤੀ ਸੰਜੂ ਬਾਲਾ, ਖੋਜ ਅਫ਼ਸਰ ਨੇ ਆਏ ਸੱਜਣਾ ਦਾ ਧੰਨਵਾਦ ਕੀਤਾ। ਇਸ ਦੌਰਾਨ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਦਾ ਵੀ ਆਯੋਜਨ ਵੀ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly