ਸੰਗਰੂਰ (ਸਮਾਜ ਵੀਕਲੀ) ਸਰਕਾਰੀ ਰਣਬੀਰ ਕਾਲਜ਼ ਦੇ ਐੱਨ ਐੱਸ ਐੱਸ ਯੂਨਿਟ – 3 (ਲੜਕੇ) ਅਤੇ ਐੱਨ ਐੱਸ ਐੱਸ ਯੂਨਿਟ – 4 (ਲੜਕੀਆਂ) ਦਾ ਸੱਤ ਰੋਜ਼ਾ ਕੈਂਪ ਸਫਲਤਾ ਪੂਰਵਕ ਅਮਿੱਟ ਛਾਪ ਛੱਡਦਾ ਸਮਾਪਤ ਹੋ ਗਿਆ ਹੈ। ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਕਾਲਜ ਵਾਇਸ ਪ੍ਰਿੰਸੀਪਲ (ਡਾ.) ਹਰਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਅਫ਼ਸਰ ਪ੍ਰੋ਼ ਜਗਦੀਪ ਸਿੰਘ ਨੇ ਆਏ ਮੁੱਖ ਮਹਿਮਾਨ ਦਾ ਸੁਆਗਤ ਕੀਤਾ। ਮੁੱਖ ਮਹਿਮਾਨ ਨੇ ਵਲੰਟੀਅਰਜ਼ ਨੂੰ ਕੈਂਪ ਸੰਪੰਨ ਹੋਣ ਤੇ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਦਿੱਤੀਆਂ। ਵਲੰਟੀਅਰ ਮੰਜੂ ਨੇ ਸੱਤ ਰੋਜ਼ਾ ਕੈਂਪ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਦੀ ਵਿਸਥਾਰਤ ਰਿਪੋਰਟ ਪੜ੍ਹੀ ਤੇ ਉਸ ਤੋਂ ਬਾਅਦ ਸਾਰੇ ਹੀ ਵਲੰਟੀਅਰਜ਼ ਨੂੰ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਵਲੰਟੀਅਰਜ਼ ਵਿਚੋਂ ਤਿੰਨ ਲੜਕੀਆਂ ਗੁਰਵੀਰ ਕੌਰ,ਹਰਜੋਤ ਕੌਰ ਮਨਦੀਪ ਕੌਰ ਅਤੇ ਤਿੰਨ ਲੜਕਿਆਂ ਬੀਰਬਲ ਸਿੰਘ,ਸਾਗਰ ਕੁਮਾਰ ਅਤੇ ਮਨਜੋਤ ਸਿੰਘ ਨੂੰ ਸਰਵੋਤਮ ਵਰਕਰ ਵਜੋਂ ਅਤੇ ਬਾਦਲ ਸਿੰਘ ਅਤੇ ਮੰਜੂ ਨੂੰ ਸਰਵੋਤਮ ਵਲੰਟੀਅਰ ਵਜੋਂ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋ: ਮਨਜੋਤ ਕੌਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ‘ਤੇ ਬੱਗੂਆਣਾ ਦੇ ਹਰਪ੍ਰੀਤ ਸਿੰਘ ਸੇਖੋਂ ਉਚੇਚੇ ਤੌਰ ਤੇ ਸ਼ਾਮਿਲ ਹੋਏ। ਵਲੰਟੀਅਰਜ਼ ਲਈ ਕੈਂਪ ਬਹੁਤ ਹੀ ਲਾਭਦਾਇਕ ਤੇ ਸਿੱਖਿਆਦਾਇਕ ਰਿਹਾ।
ਮੰਜੂ ਰਾਇਕਾ
ਐਨ ਐਸ ਐਸ ਵਲੰਟੀਅਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



