ਬਾਬਾ ਵਿਸਵਕਰਮਾ ਜੀ ਭਵਨ ਕਲਾ ਨਿਰਮਾਣ ਦੇ ਮੋਢੀ ਸਨ-ਸੋਖੀ
ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਰਾਮਗੜ੍ਹੀਆ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਸਾਹਿਬ ਗੁਰ ਸ਼ਬਦ ਪ੍ਰਚਾਰ ਦੇ ਸਾਂਝੇ ਉਪਰਾਲੇ ਸਦਕਾ ਵਿਸ਼ਵਕਰਮਾ ਜਨਮ ਉਤਸਵ ਰਾਮਗੜ੍ਹੀਆ ਚੈਰੀਟੇਬਲ ਹਸਪਤਾਲ ਮੁਹੱਲਾ ਰਾਮ ਨਗਰ ਵਿਖੇ ਮਨਾਇਆ ਗਿਆ। ਸਵੇਰੇ 10 ਵਜੇ ਤੋਂ 11.30 ਤੱਕ ਸ੍ਰੀ ਸੁਖਮਨੀ ਸਾਹਿਬ ਪਾਠ ਹੋਇਆ ਅਤੇ 11.30 ਤੋਂ ਦੁਪਹਿਰ 1.00 ਵਜੇ ਤੱਕ ਭਾਈ ਅਰਸ਼ਨੂਰ ਸਿੰਘ ਜੱਸੋਵਾਲ ( ਸੰਪਰਦਾ ਰਾੜਾ ਸਾਹਿਬ) ਵਾਲਿਆਂ ਅਤੇ ਉਨ੍ਹਾਂ ਦੇ ਜੱਥੇ ਵੱਲੋਂ ਕੀਰਤਨ ਅਤੇ ਕਥਾ ਵਿਚਾਰ ਦੀ ਸੇਵਾ ਨਿਭਾਉਂਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਅਰਦਾਸੀਏ ਭਾਈ ਜਗੀਰ ਸਿੰਘ ਨੇ ਅਰਦਾਸ ਦੀ ਸੇਵਾ ਨਿਭਾਈ । ਵਿਸ਼ੇਸ਼ ਤੌਰ ਤੇ ਪੁੱਜੇ ਜਗਬੀਰ ਸਿੰਘ ਸੋਖੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਦਸਤਕਾਰੀ ਦਾ ਦੇਵਤਾ ਅਤੇ ਭਵਨ ਕਲਾ ਨਿਰਮਾਣ ਦੇ ਮੋਢੀ ਮੰਨਿਆ ਜਾਂਦਾ ਹੈ। ਇਸ ਮੌਕੇ ਜੱਥੇਦਾਰ ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ ਪੰਜਾਬ, ਭਾਜਪਾ ਦੇ ਜਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਜਗਦੇਵ ਸਿੰਘ ਗੋਹਲਵੜੀਆ, ਜਗਬੀਰ ਸਿੰਘ ਸੋਖੀ, ਆਪ ਦੇ ਨੌਜਵਾਨ ਆਗੂ ਅਰਸ਼ ਬਿੱਲਾ ਤੇ ਡਾ: ਮਨਜੀਤ ਸਿੰਘ, ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ ਦੇ ਪ੍ਰਧਾਨ ਕੁੰਦਨ ਸਿੰਘ ਨਾਗੀ, ਕ੍ਰਿਸ਼ਨ ਕੁਮਾਰ ਬਾਵਾ, ਅਰਜਨ ਸਿੰਘ ਚੀਮਾ, ਸੋਹਣ ਸਿੰਘ ਗੋਗਾ, ਹਰਦੀਪ ਸਿੰਘ ਹੈਰੀ ਹੋਰ ਪਤਵੰਤੇ ਸੱਜਣਾਂ ਦਾ ਸੁਸਾਇਟੀ ਦੇ ਪ੍ਰਧਾਨ ਹਰਦਿਆਲ ਸਿੰਘ ਭੰਮਰਾ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਦਿਆਲ ਸਿੰਘ ਧੰਜਲ, ਹਰਜੀਤ ਸਿੰਘ ਜੰਡੂ, ਅਰਵਿੰਦਰ ਸਿੰਘ ਧੰਜਲ ਤੇ ਸਮੁੱਚੀ ਟੀਮ ਵੱਲੋਂ ਧੰਨਵਾਦ ਕਰਦੇ ਹੋਏ ਸਨਮਾਨਿਤ ਵੀ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਡਾ.ਨਿਰਮਲ ਨਈਅਰ, ਰਕੇਸ਼ ਉਬਰਾਏ, ਅਮੋਲਕ ਸਿੰਘ ਜੱਸਲ, ਪਰਮਜੀਤ ਸਿੰਘ ਸਾਗਰ, ਮਹਿੰਦਰ ਸਿੰਘ ਰੂਪਰਾਏ, ਤਜਿੰਦਰ ਸਿੰਘ ਬਾਂਗਾ, ਕੁਲਜੀਤ ਸਿੰਘ ਧੰਜਲ, ਅਮਰਜੀਤ ਸਿੰਘ ਪਨੇਸਰ, ਮਨਜੀਤ ਸਿੰਘ ਘੜਿਆਲ, ਹਰਪਾਲ ਸਿੰਘ ਪ੍ਰਿੰਸ, ਵਿੰਦਰਪਾਲ ਸਿੰਘ ਵਿਰਦੀ, ਜਸਵੀਰ ਸਿੰਘ ਜੱਸੀ, ਜਗਤਾਰ ਸਿੰਘ ਸਹਿਗਲ, ਡਾ: ਗੁਰਚਰਨ ਸਿੰਘ ਉੱਭੀ, ਵਿਕਰਮਜੀਤ ਸਿੰਘ ਵਿੱਕੀ, ਅੰਮ੍ਰਿਤਪਾਲ ਸਿੰਘ ਬਿੱਟੀ, ਕੁਲਵਿੰਦਰ ਸਿੰਘ ਪੱਪੀ, ਕੁਲਵਿੰਦਰ ਸਿੰਘ ਪੱਪੂ, ਹਰਜੋਤ ਸਿੰਘ ਹੈਰੀ, ਬਲਜੀਤ ਸਿੰਘ ਸੋਢੀ, ਹਰਮਨ ਸਿੰਘ ਭੰਮਰਾ, ਬਾਬਾ ਜੋਗਾ ਸਿੰਘ, ਕਲਸੀ ਵੀਰ ਵੀ ਹਾਜ਼ਰ ਸਨ। ਫੋਟੋ ਜਗਬੀਰ ਸਿੰਘ ਸੋਖੀ ਸਾਬਕਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਦਾ ਸਨਮਾਨ ਕਰਦੇ ਹੋਏ ਰਾਮਗੜ੍ਹੀਆ ਸੇਵਾ ਸੁਸਾਇਟੀ ਦੇ ਆਹੁਦੇਦਾਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly