ਰਾਮਗੜ੍ਹ ਸਰਦਾਰਾ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 496 ਵੇਂ ਜੋਤੀ ਜੋਤ ਦਿਵਸ ਮਨਾਇਆ

ਲੁਧਿਆਣਾ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਦੇ ਸਹਿਯੋਗ ਨਾਲ ਪਿੰਡ ਰਾਮਗੜ੍ਹ ਸਰਦਾਰਾਂ ਜਿਲ੍ਹਾ ਲੁਧਿਆਣਾ ਵਿਖੇ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 496 ਵਾਂ ਜੋਤੀ ਜੋਤ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਭਾਈ ਸੁਰਿੰਦਰ ਸਿੰਘ ਮਾਹੀ ਸਹਾਰਨ ਮਾਜਰੇ ਵਾਲੇ, ਸੰਤ ਲਛਮਣ ਦਾਸ ਮੂਸੇ ਵਾਲੇ, ਜੱਗੀ ਖਾਨ, ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਦੇ ਕੋਰ ਕਮੇਟੀ ਮੈਂਬਰ ਹਰਦੇਵ ਸਿੰਘ ਬੋਪਾ ਰਾਏ ਕੌਮੀ ਪ੍ਰਧਾਨ ਬਾਬਾ ਜੈ ਸਿੰਘ ਖਲਕਟ ਇੰਟਰਨੈਸ਼ਨਲ ਸੋਸਾਇਟੀ ਦੀ ਅਗਵਾਈ ਵਿੱਚ ਇਹ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਮੁੱਖ ਸੇਵਾਦਾਰ ਮਲਕੀਤ ਸਿੰਘ ਚੇਅਰਮੈਨ, ਸਾਧੂ ਸਿੰਘ ਪ੍ਰਧਾਨ, ਜਰਨੈਲ ਸਿੰਘ, ਰਾਜਪਾਲ ਸਿੰਘ ਹੈਡ ਗ੍ਰੰਥੀ, ਕੁਲਦੀਪ ਸਿੰਘ ਸੈਕਟਰੀ, ਜੰਗ ਸਿੰਘ ਨੇ ਦੱਸਿਆ ਕਿ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਪੰਜਾਬ ਵਿੱਚ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਚਾਰ ਸਾਲ ਦੋ ਮਹੀਨੇ 11 ਦਿਨ ਤਪੱਸਿਆ ਕੀਤੀ। ਉਸ ਸਮੇਂ ਦੇ ਰਾਜੇ ਰਾਜਾ ਬੈਨ ਸਿੰਘ ਨੇ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਜੇਲ੍ਹ ਵਿੱਚ ਬੰਦ ਕਰਕੇ ਚੱਕੀ ਵੀ ਚਲਵਾਈ ਸੀ। ਸਮਾਗਮ ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤੇ। ਗੁਰੂ ਕੇ ਲੰਗਰਾਂ ਦੀ ਸੇਵਾ ਬੀਬੀ ਗੁਰਮੇਲ ਕੌਰ, ਸੁਰਜਿੰਦਰ ਕੌਰ, ਜਸਪ੍ਰੀਤ ਕੌਰ, ਗਿਤਾਂਜ, ਵੀਰ ਕੌਰ, ਸੁਖਦੇਵ ਕੌਰ, ਬਲਜੀਤ ਕੌਰ, ਰਾਜਵੀਰ ਕੌਰ, ਕੁਲਵੰਤ ਕੌਰ, ਮਨਜੀਤ ਕੌਰ, ਬਲਜੀਤ ਕੌਰ, ਮੁਖਤਿਆਰ ਕੌਰ, ਜਸਮੇਲ ਕੌਰ, ਹਰਜਿੰਦਰ ਕੌਰ, ਅਰਸ਼ਦੀਪ ਕੌਰ, ਅਜੈਬ ਕੌਰ, ਰਮਨਦੀਪ ਕੌਰ, ਵਿਦਿਆ, ਮਨਜਿੰਦਰ ਕੌਰ ਸੁਖੀ ਆਦਿ ਨੇ ਲੰਗਰਾਂ ਦੀ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਪਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ, ਅਮਰਜੀਤ ਸਿੰਘ, ਟਹਿਲ ਸਿੰਘ, ਅੰਸ਼ ਪ੍ਰੀਤ ਸਿੰਘ, ਦਰਪਣ ਸਿੰਘ, ਗੁਰਵਿੰਦਰ ਸਿੰਘ ,ਅਕਾਲ ਦੀਪ ਸਿੰਘ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਗਾਇਕ ਪੰਮਾ ਡੁੰਮੇਵਾਲ “ਤੂੰਬਾ ਵੱਜਦਾ” ਗੀਤ ਨਾਲ ਸਰੋਤਿਆਂ ਦੇ ਜਲਦ ਹੋਵੇਗਾ ਰੂਬਰੂ – ਅਮਨ ਕਾਲਕਟ ਜਰਮਨੀ
Next articleਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਵਿਖੇ 7 ਰੋਜ਼ਾ ਸਲਾਨਾ ਸ਼ਹੀਦੀ ਸਮਾਗਮ ਆਯੋਜਿਤ