ਰੰਬਾ ਹੇ ਪਰਾਲੀ

(ਸਮਾਜ ਵੀਕਲੀ)

ਰੰਬਾ ਰੇ!ਰੰਬਾ ਹੇ! ਹੇ ਪਰਾਲੀ!
ਕਿਸਾਨ ਕਹੇ ਕਿਥੋਂ ਮੁਸੀਬਤ ਪਾਲੀ।
ਜ਼ਿੰਮੇਵਾਰੀ ਕੋਈ ਨਹੀਂ ਲੈਂਦਾ,
ਧੂੰਏਂ ਨੇ ਜੇਬਾਂ ਕਰਤੀਆਂ ਖਾਲੀ।

ਪਹਿਲਾਂ ਤਾਂ ਸਾਡੇ ਫੇਫੜੇ ਛੱਲਣੀ ਹੋਣ,
ਕੈਂਸਰ ਵਾਲੀ ਰੋਡ ਸਾਡੇ ਘਰ ਜਾਂਦੀ।
ਸਰਕਾਰਾਂ ਦਾ ਵੀ ਤਾਂ ਫਰਜ਼ ਬਣੇ,
ਕਿਉਂ ਨ੍ਹੀ ਕਚਰਾ ਪਰਾਲੀ ਅਪਣਾਂਦੀ।

ਕੋਈ ਮੱਤ ਦੇਵੇ ਹੋਰ ਫਸਲਾਂ ਕਿਉਂ ਨ੍ਹੀਂ ,
ਅਧਾਰ ਧੂੰਏਂ ਦਾ ਖਤਮ ਹੋ ਜਾਵੇ।
ਡੈਰੀ ਦੇ ਨਾਲ ਨਾਲ ਵਾਧੂ ਕਮਾਈ,
ਜ਼ਮੀਨ ਦੀ ਸਿਹਤ ਬਣਾਵੇ।

ਹੱਦੋਂ ਵੱਧ ਲਾਲਚ ਜ਼ਿੰਮੀਂਦਾਰਾਂ ਦਾ ,
ਕੁਦਰਤ ਦਾ ਸੰਤੁਲਨ ਵਿਗਾੜੇ।
ਅੱਖਾਂ ਦੌੜ ਪਿੱਛਾ ਚੌੜ ਕਰਨੀ,
ਅੰਧੇਰ ਨਗਰੀ, ਪੈਂਦੇ ਪਾੜੇ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
ਮਿਤੀ : 03-11-2022

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਵਿਖੇ ਮਾਸਟਰ ਸੰਜੀਵ ਧਰਮਾਣੀ ਦਾ ਸਨਮਾਨ
Next articleਉਡਦਾ ਜ਼ਹਿਰ”