ਰਾਮ ਮੰਦਿਰ ਦੇ ਪਰਿਸਰ ਅੰਦਰ ਐਸ. ਸੀ ਲੜਕੀ ਨਾਲ ਭਾਜਪਾ ਦੇ ਗੁੰਡਿਆਂ ਵਲੋਂ ਬਲਾਤਕਾਰ ਕਰਨ ਵਾਲੇ ਨੂੰ ਦਿੱਤੀ ਜਾਵੇ ਫਾਂਸੀ ਦੀ ਸਜ਼ਾ-ਸੋਮ ਦੱਤ ਸੋਮੀ

ਸੋਮ ਦੱਤ ਸੋਮੀ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਜ ਅੱਪਰਾ ਵਿਖੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਜਲੰਧਰ ਕਾਂਗਰਸ ਕਮੇਟੀ ਦੇ ਐੱਸ. ਸੀ ਡਿਪਾਰਟਮੈਂਟ ਦੇ ਕੋ-ਚੈਅਰਮੈਨ ਸੋਮ ਦੱਤ ਸੋਮੀ ਨੇ ਕਿਹਾ ਕਿ ਭਗਵਾਨ ਰਾਮ ਜੀ ਦੇ ਮੰਦਿਰ ਦੇ ਪਰਿਸਰ ਅੰਦਰ ਭਾਜਪਾ ਦੇ ਗੁੰਡਿਆਂ ਵਲੋਂ ਇੱਕ ਐੱਸ ਸੀ ਲੜਕੀ ਦਾ ਬਲਾਤਕਾਰ ਕੀਤਾ ਗਿਆ, ਜੋ ਕਿ ਇੱਕ ਬਹੁਤ ਹੀ ਸ਼ਰਮਨਾਕ ਗੱਲ ਹੈ | ਉਨਾਂ ਅੱਗੇ ਕਿਹਾ ਕੀ ਇਹੀ ਯੋਗੀ ਰਾਜ ਦਾ ਰਾਮ ਰਾਜ ਹੈ ਜਾਂ ਫਿਰ ਗੁੰਡਾ ਰਾਜ ਹੈ | ਉਨਾਂ ਅੱਗੇ ਬੋਲਦਿਆਂ ਕਿਹਾ ਕਿ ਦੇਸ਼ ‘ਤੇ ਰਾਜ ਕਰ ਰਹੀ ਸਰਕਾਰ ਨੂੰ  ਆਪਣੇ ਗਿਰੇਬਾਨ ‘ਚ ਝਾਤੀ ਮਾਰਨੀ ਚਾਹੀਦੀ ਹੈ | ਉਨਾਂ ਕਿਹਾ ਕਿ ਪੱਛਮੀ ਬੰਗਾਲ ਦੀ ਘਟਨਾ ‘ਤੇ ਹੰਗਾਮਾ ਕਰਨਾ ਵਾਲੇ ਹੁਣ ਚੁੱਪ ਕਿਉਂ ਹਨ | ਇਸ ਘਟਨਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਰਾਜਨਾਥ ਯੋਗੀ ਨੂੰ  ਅੱਗੇ ਆ ਕੇ ਪੀੜਤਾ ਨੂੰ  ਨਿਆਂ ਦਿਵਾਉਣਾ ਚਾਹੀਦਾ ਹੈ | ਉਨਾਂ ਇਸ ਮੌਕੇ ਖਾਸ ਤੌਰ ‘ਤੇ ਦੇਸ਼ ਦੀ ਰਾਸ਼ਟਰਪਤੀ ਦੂਰਪਤੀ ਮੂਰਮੂ ਨੂੰ  ਅਪੀਲ ਕਰਦਿਆਂ ਕਿਹਾ ਕਿ ਬੰਗਾਲ ‘ਚ ਘਟਨਾਕ੍ਰਮ ‘ਚ ਆਪ ਜੀ ਦੇ ਦਿੱਤੇ ਹੋਏ ਬਿਆਨ ‘ਚ ਯੋਗੀ ਰਾਜ ‘ਚ ਵੀ ਲਾਗੂ ਕਰਦੇ ਹੋਏ ਐੱਸ. ਸੀ ਮਹਿਲਾ ਨੂੰ  ਇਨਸਾਫ਼ ਦਵਾਇਆ ਜਾਵੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly  

Previous articleਮਾਤਾ ਤੇਜ ਕੌਰ ਯਾਦਗਾਰੀ ਐਵਾਰਡ’ ਪਰਗਟ ਸਿੰਘ ਸਿੱਧੂ ਨੂੰ ਦੇਣ ਦਾ ਫ਼ੈਸਲਾ
Next article“ਕਸੂਰ ਲਹਿੰਦੇ ਪੰਜਾਬ ਦੀ ਕਵੀ ਦਰਬਾਰ ਦੀ ਰਿਪੋਰਟ'”