
ਨਵਾਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) ਬ੍ਰਹਮਲੀਨ ਬਾਬਾ ਸਰਵਣ ਦਾਸ ਜੀ (ਡੇਰਾ ਕੁੱਲਾਂ ਦੀ ਸਰਕਾਰ) ਦੇ ਅਸਥਾਨ ਕਾਠਗੜ੍ਹ ਵਿਖੇ ਅੱਜ ਰਾਮ ਨੌਮੀ ਦੇ ਸਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਡੇਰੇ ਦੇ ਮੁੱਖ ਸੇਵਾਦਾਰ ਸੰਤ ਕਲਿਆਣ ਦਾਸ ਜੀ ਦੀ ਅਗਵਾਈ ਅਤੇ ਸੰਤ ਚੇਤਨਾ ਦਾਸ ਦੀ ਦੇਖਰੇਖ ਵਿੱਚ ਸਜਾਈ ਗਈ ਇਹ ਵਿਸ਼ਾਲ ਸ਼ੋਭਾ ਯੋਤਰਾ ਸਵੇਰੇ 9 ਵਜੇ ਬੈਂਡ ਵਾਜਿਆਂ ਨਾਲ ਆਰੰਭ ਹੋਈ। ਸ਼ੋਭਾ ਯਾਤਰਾ ਦੇ ਅੱਗੇ ਅੱਗੇ ਕਲਸ਼ ਲੈ ਕੇ ਮਹਿਲਾਵਾਂ ਚੱਲ ਰਹੀਆਂ ਸਨ ਅਤੇ ਉਹਨਾਂ ਦੇ ਪਿੱਛੇ ਬਾਬਾ ਸਰਵਣ ਦਾਸ ਜੀ ਅਤੇ ਭਗਵਾਨ ਰਾਮ ਜੀ ਦੀ ਸੁੰਦਰ ਪ੍ਰਤਿਮਾ ਦੇ ਪਿੱਛੇ ਰੱਥ ਪਰ ਸਵਾਰ ਸੰਤ ਚੇਤਨਾ ਦਾਸ ਅਤੇ ਪਿੱਛੇ ਪਿੱਛੇ ਇਲਾਕੇ ਭਰ ਦੀਆਂ ਸੰਗਤਾਂ ਰਾਮ ਜੀ ਦੀ ਮਹਿਮਾ ਦੇ ਭਜਨ ਗਾਉਂਦੀਆਂ ਹੋਈਆਂ ਚੱਲ ਰਹੀਆਂ ਸਨ। ਸ਼ੋਭਾ ਯਾਤਰਾ ਦੌਰਾਨ ਅਤਿਸ਼ਬਾਜੀ ਵੀ ਕੀਤੀ ਗਈ ਅਤੇ ਨਾਲ ਹੀ ਸੰਗਤਾਂ ਵੱਲੋਂ ਭਗਵਾਨ ਰਾਮ ਦੇ ਸੁੰਦਰ ਭਜਨਾਂ ਨਾਲ ਵਾਤਾਵਰਨ ਪੂਰੀ ਤਰਾਂ ਰਾਮਮਈ ਹੋ ਗਿਆ। ਇਹ ਸ਼ੋਭਾ ਯਾਤਰਾ ਕਾਠਗੜ੍ਹ ਦੇ ਗਲੀਆਂ, ਮੁਹੱਲਿਆਂ ਤੇ ਮਾਰਕੀਟ ਤੋਂ ਹੁੰਦੀ ਹੋਈ ਰਾਮਗੜੀਆ ਮੁਹੱਲਾ ਵਿੱਚ ਮਿਸਤਰੀ ਤਰਸੇਮ ਸਿੰਘ ਦੇ ਨਿਵਾਸ ਪਹੁੰਚੀ ਤੇ ਲੰਗਰ ਗ੍ਰਹਿਣ ਕੀਤਾ । ਇਲਾਕੇ ਦੀਆਂ ਸੰਗਤਾਂ ਸ਼ੋਭਾ ਯਾਤਰਾ ਲਈ ਵੱਲੋਂ ਠੰਡਾ ਦੁੱਧ ਤੇ ਚਾਹ ਪਕੌੜਿਆਂ ਦੇ ਲੰਗਰ ਛਕਾਏ ਗਏ। ਵੱਖ ਵੱਖ ਥਾਵਾਂ ਤੋਂ ਹੁੰਦੀ ਹੋਈ ਸ਼ੋਭਾ ਯਾਤਰਾ ਵਾਪਸ ਡੇਰਾ ਕੁੱਲਾਂ ਵਾਲੇ ਪੀਰ ਦੇ ਸਥਾਨ ‘ਤੇ ਪਹੁੰਚ ਕੇ ਸਮਾਪਤ ਹੋਈ। ਸ਼ੋਭਾ ਯਾਤਰਾ ਮੌਕੇ ਸੰਤ ਕਲਿਆਣ ਦਾਸ , ਸੰਤ ਨਰਾਇਣ ਪੂਰੀ, ਸੰਤ ਬੁੱਧੀ ਦਾਸ,
ਗਿਆਨ ਭਗਤ, ਰਾਮਜੀ ਦਾਸ, ਭਗਤ ਸੰਤ ਧਰਮ ਦਾਸ, ਵਿਸ਼ਨੂੰ ਭਗਤ, ਸਾ. ਸਰਪੰਚ ਜੋਗਿੰਦਰ ਪਾਲ ਦੱਤ, ਸਾ. ਸਰਪੰਚ ਸੁਭਾਸ਼ ਆਨੰਦ , ਜੀਵਨ ਪਾਲ ਜੋਸ਼ੀ, ਰਾਮ ਕੁਮਾਰ ਸ਼ਰਮਾ, ਪ੍ਰਿੰ. ਚਮਨ ਲਾਲ, ਗੁਲਸ਼ਨ ਜੋਸ਼ੀ, ਅਸ਼ਵਨੀ ਚੌਧਰੀ, ਰਾਜਿੰਦਰ ਸ਼ਰਮਾ, ਅਸ਼ਵਨੀ ਸ਼ਰਮਾ, ਸੰਨੀ ਸ਼ਰਮਾ, ਮਹਿੰਦਰ ਪਾਲ ਸਾਬਕਾ ਪੰਚ, ਪ੍ਰਿ. ਪ੍ਰੇਮ ਪ੍ਰਕਾਸ਼ ਸ਼ਰਮਾ, ਸੁਭਾਸ਼ ਭਾਟੀਆ, ਰਾਮ ਕੁਮਾਰ, ਪਤਵੰਤੇ ਸੱਜਣ ਤੇ ਸੰਗਤਾਂ ਸ਼ਾਮਿਲ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


