800 ਤੇ 1500 ਮੀਟਰ ਦੌੜਾਂ ਵਿੱਚ ਮੱਲੇ ਸਿਖਰਲੇ ਸਥਾਨ
ਗੁਰਬਿੰਦਰ ਸਿੰਘ ਰੋਮੀ (ਸਮਾਜ ਵੀਕਲੀ) ਬੰਗਲੋਰ: ਕਰਨਾਟਕਾ ਮਾਸਟਰਸ ਅਥਲੈਟਿਕਸ ਐਸ਼ੋਸੀਏਸ਼ਨ ਵੱਲੋ ਕਰਵਾਈ ਗਈ 42ਵੀਂ ਚੈਪੀਅਨਸ਼ਿਪ ਵਿੱਚ ਵੱਖੋ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਨੇ ਖੂਬ ਜੋਹਰ ਵਿਖਾਏ। ਜਿਸ ਵਿੱਚ ਲੁਧਿਆਣਾ ਜਿਲ੍ਹੇ ਦੇ ਪਿੰਡ ਗੋਸਲ (ਤਹਿ: ਪਾਇਲ) ਤੋਂ ਆਏ ਰਾਮ ਲਾਲ (40+ ਗਰੁੱਪ) ਨੇ 800 ਤੇ 1500 ਮੀਟਰ ਦੌੜਾਂ ਵਿੱਚ ਪਹਿਲੇ ਸਥਾਨਾਂ ‘ਤੇ ਰਹਿੰਦਿਆਂ ਦੋ ਗੋਲਡ ਮੈਡਲ ਜਿੱਤ ਕੇ ਆਪਣੇ ਪਿੰਡ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ। ਜਿਕਰਯੋਗ ਹੈ ਕਿ ਰਾਮ ਲਾਲ ਉਰਫ਼ ਕਾਲ਼ਾ ਇਸ ਤੋਂ ਪਹਿਲਾਂ ਵੀ ਸਟੇਟ ਲੈਵਲ ‘ਤੇ ਕਈ ਸਾਰੇ ਗੋਲਡ, ਸਿਲਵਰ ਤੇ ਬ੍ਰਾਂਜ਼ ਮੈਡਲ ਜਿੱਤ ਕੇ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly