ਨਹਿਰੂ ਯੁਵਾ ਕੇਂਦਰ ਦੁਆਰਾ ਵਰਖਾ ਪਾਣੀ ਸੰਭਾਲ ਸੰਬੰਧੀ ਰੈਲੀ ਦਾ ਆਯੋਜਨ

(ਸਮਾਜ ਵੀਕਲੀ): ਨਹਿਰੂ ਯੁਵਾ ਕੇਂਦਰ ਸੰਗਰੂਰ ਦੁਆਰਾ ਵਰਖਾ ਪਾਣੀ ਦੀ ਸੰਭਾਲ ਦੇ ਸੰਦਰਭ ਵਿੱਚ ਬਲਾਕ ਧੂਰੀ ਦੇ ਪਿੰਡ ਮੀਮਸਾ ਵਿਖੇ ਲੋਕਾਂ ਨੂੰ ਵਰਖਾ ਪਾਣੀ ਦੀ ਸੰਭਾਲ ਦੇ ਸੰਦਰਭ ਵਿੱਚ ਜਾਗਰੂਕ ਕਰਨ ਲਈ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਬਲਾਕ ਧੂਰੀ ਦੇ ਵਲੰਟੀਅਰਾਂ ਅਮਨਦੀਪ ਸਿੰਘ ਅਤੇ ਸਕਿੰਦਰ ਸਿੰਘ ਨੇ ਇਸ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕੀਤੀ ਅਤੇ ਇਸ ਕਾਰਜ ਨੂੰ ਅਮਲੀ ਰੂਪ ਦਿੱਤਾ। ਇਸ ਪ੍ਰੋਗਰਾਮ ਵਿੱਚ ਤਕਰੀਬਨ ਦੋ ਸੌ ਦੇ ਕਰੀਬ ਨੌਜਵਾਨਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰੰਚੇ ਸਰਪੰਚ ਅਤੇ ਕਬੱਡੀ ਖਿਡਾਰੀ ਸ ਸੁਖਬੀਰ ਸਿੰਘ ਕਾਲਾ ਜੀ ਦਾ ਵਿਸੇਸ ਸਨਮਾਨ ਕੀਤਾ ਗਿਆ । ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਜਿਲ੍ਹਾ ਯੁਵਾ ਅਧਿਕਾਰੀ ਸ੍ਰੀ ਰਾਹੁਲ ਸੈਣੀ ਜੀ ਦੀ ਅਗਵਾਈ ਵਿੱਚ ਇਹ ਪ੍ਰੋਗਰਾਮ ਸਫਲਤਾਪੂਰਵਕ ਹੋਇਆ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਪਰਿੰਗਫੀਲਡ ਓਹਾਇਓ ਦੀ ‘ਮੈਮੋਰੀਅਲ ਡੇਅ ਪਰੇਡ’ ’ਚ ਸਿੱਖਾਂ ਦੀ ਪਛਾਣ ਬਣੀ ਖਿੱਚ ਦਾ ਕੇਂਦਰ
Next articleਨਹਿਰੂ ਯੁਵਾ ਕੇਂਦਰ ਦੁਆਰਾ ਪਿੰਡ ਧੂਰਾ ਵਿਖੇ ਵੱਖ ਵੱਖ ਮੁਕਾਬਲੇ ਕਰਵਾਏ ਗਏ