“ਰੱਖੜੀ”

ਸੰਦੀਪ ਸਿੰਘ ਬਖੋਪੀਰ
(ਸਮਾਜ ਵੀਕਲੀ)
ਪਿਆਰ ਦਾ ਧਾਗਾ ਨਾਲ ਉਮੰਗਾਂ, ਵੇਖੋ ਬੰਨਣ ਆਈ ਭੈਣ
ਰੱਖੜੀ ਦੇ ਨਾਲ ਕਿੰਨੀਆਂ ਖੁਸ਼ੀਆਂ, ਵੇਖੋ ਘਰੇ ਲਿਆਈ ਭੈਣ ।
ਖਿੱਚ ਤਿਆਰੀ ਘਰ ਅਪਣੇ ਤੋਂ, ਵੇਖੋ ਭੱਜੀ ਆਈ ਭੈਣ
ਦੂਰ ਬਲਾਵਾਂ ਕਰਨ ਵੀਰ ਦੀਆਂ,ਵੇਖੋ ਛੜੀ ਜਾਦੂ ਦੀ ਲਿਆਈ ਭੈਣ ।
ਰੱਖੜੀ ਬੰਨ, ਲੱਖ ਕਰੇ ਦੁਆਵਾਂ, ਵੇਖੋ ਅੰਮੀ ਜਾਈ ਭੈਣ
ਵੀਰੇ ਘਰ ਦੀ ਸੁੱਖ ਮਨਾਵਣ, ਵੇਖੋ ਕਿੱਡੇ ਚਾਅ ਨਾਲ ਆਈ ਭੈਣ ।
ਇੱਕ ਹੱਥ ਰੱਖੜੀ,ਇੱਕ ਹੱਥ ਡੱਬਾ, ਵੇਖੋ ਖੁਸ਼ੀਆਂ ਲੱਖ ਲਿਆਈ ਭੈਣ
ਮੱਥੇ ਤੇ ਟਿੱਕਾ, ਗੁੱਟ ਤੇ ਰੱਖੜੀ, ਵੇਖੋ ਸਧਰਾਂ ਸੰਗ ਸਜਾਈ ਭੈਣ ।
ਸ਼ਗਨ ਮਨਾਵੇ, ਕਰੇ ਦੁਆਵਾਂ, ਵੇਖੋ ਪਿਆਰ ਵੰਡਾਵਣ ਆਈ ਭੈਣ
ਕੱਪੜੇ ਪੈਸੇ ਦੀ, ਭੁੱਖ ਨਾ ਕੋਈ, ਵੇਖੋ ਮਾਣ ਦੀ ਭੁੱਖ ਨਾਲ ਆਈ ਭੈਣ।
ਭਾਬੀ, ਭਤੀਜਿਆਂ, ਦੀਆਂ ਮੰਗੇ ਸੁੱਖਾਂ,ਵੇਖੋ ਰੱਬ ਨੇ ਖੂਬ ਰਜਾਈ ਭੈਣ
‘ਸੰਦੀਪ’ ਭੈਣ ਦਾ ਰਹੂ ਕਰਜਾਈ,ਵੇਖੋ ਬਣ ਰੱਬ ਦੀ ਮੂਰਤ ਆਈ ਭੈਣ।
ਸੰਦੀਪ ਸਿੰਘ ਬਖੋਪੀਰ
 ਸੰਪਰਕ 98 15327
Previous articleਏ ਕੇ ਕਲੱਬ ਲੁਧਿਆਣਾ ਨੇ ਜਿੱਤਿਆ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦਾ ਅਠਵਾਂ ਅੰਡਰ 15 ਟੂਰਨਾਮੈਂਟ
Next article“ਸਾਉਣ ਮਹੀਨਾ ਬੱਦਲ ਕਾਲੇ”