ਸਾਬਕਾ ਮੰਤਰੀ ਨੇ ਕਿਹਾ 70 ਸਾਲਾਂ ਵਿੱਚ ਕੇਂਦਰੀ ਤੇ ਸੂਬਾਈ ਸਰਕਾਰਾਂ ਨੇ ਅਨੁਸੂਚਿਤ ਜਾਤੀ ਸਮਾਜ ਨੂੰ ਇਨਸਾਫ਼ ਨਹੀਂ ਦਿੱਤਾ
ਜਲੰਧਰ (ਸਮਾਜ ਵੀਕਲੀ)- ਅੰਬੇਡਕਰ ਭਵਨ ਜਲੰਧਰ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਤਹਿਤ ਸਾਬਕਾ ਮੰਤਰੀ ਤੇ ਮੌਜੂਦਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਆਪਣੇ ਕਰ ਕਮਲਾਂ ਨਾਲ ਰਮਾ ਬਾਈ ਦੀ ਯਾਦ ਵਿਚ “ਰਮਾਬਾਈ ਅੰਬੇਡਕਰ ਯਾਦਗਾਰ ਹਾਲ ਦਾ ਨੀਂਹ ਪੱਥਰ ਰੱਖਿਆ। ਇਸ ਹਾਲ ਦੀ ਤਿਆਰੀ ਲਈ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ ਵੀਹ ਲੱਖ ਰੁਪਏ ਦੀ ਸਹਾਇਤਾ ਦਿੱਤੀ ਜੋ ਪੀ. ਡਬਲਯੂ. ਡੀ. ਮਹਿਕਮੇ ਨੂੰ ਮਿਲ ਗਈ ਹੈ। ਇਸ ਸਮਾਗਮ ਵਿਚ ਮਹਿਕਮੇ ਦੇ ਐੱਸ ਡੀ ਓ ਨੇ ਖੁਦ ਹਾਜ਼ਰ ਹੋ ਕੇ ਇਹ ਜਾਣਕਾਰੀ ਦਿੱਤੀ ਕਿ ਸਰਕਾਰ ਕੋਲੋਂ ਮਹਿਕਮੇ ਕੋਲ ਵੀਹ ਲੱਖ ਰੁਪਏ ਦਾ ਫੰਡ ਇਸ ਹਾਲ ਦੀ ਉਸਾਰੀ ਲਈ ਆ ਚੁੱਕਾ ਹੈ ਜਲਦੀ ਹਾਲ ਦੀ ਉਸਾਰੀ ਸ਼ੁਰੂ ਹੋ ਰਹੀ ਹੈ।
ਇਸ ਮੌਕੇ ਦੂਲੋ ਨੇ ਆਪਣੇ ਭਾਸ਼ਨ ਵਿੱਚ ਆਖਿਆ ਕਿ ਦੇਸ਼ ਅੰਦਰ ਜਿੰਨੀਆਂ ਵੀ ਕੇਂਦਰੀ ਤੇ ਸੂਬਾ ਸਰਕਾਰਾਂ ਬਣੀਆਂ ਹਨ ਇਨ੍ਹਾਂ ਨੇ ਦਲਿਤ ਤੇ ਪਛੜੇ ਸਮਾਜ ਦੀ ਭਲਾਈ ਵੱਲ ਤਵੱਜੋ ਨਹੀਂ ਦਿੱਤੀ। ਦੂਲੋ ਨੇ ਕਿਹਾ ਕਿ ਮਾੜੇ ਰਾਜਨੀਤਿਕ ਰਾਜ ਪ੍ਰਬੰਧਾਂ ਨੇ ਦੇਸ਼ ਨੂੰ ਰਿਸ਼ਵਤਖੋਰੀ , ਮਹਿੰਗਾਈ, ਬੇਰੁਜ਼ਗਾਰੀ ,ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਵਿਗੜੀ ਹਾਲਤ, ਹਰ ਕਿਸਮ ਦਾ ਮਾਫ਼ੀਆ, ਧੀਆਂ ਭੈਣਾਂ ਦੇ ਸਮੂਹਿਕ ਬਲਾਤਕਾਰ ਹੀ ਨਹੀਂ ਉਨ੍ਹਾਂ ਦੇ ਕਤਲ ਵੀ ਦਿਨ ਦਿਹਾੜੇ ਹੋ ਰਹੇ ਹਨ। ਇਸ ਮੌਕੇ ਉੱਘੇ ਅੰਬੇਡਕਰੀ ਐਲ ਆਰ ਬਾਲੀ ਨੇ ਆਪਣੇ ਵਿਚਾਰਾਂ ਵਿਚ ਦੱਸਿਆ ਕਿ ਕਿਵੇਂ ਬਾਬਾ ਸਾਹਿਬ ਇਸ ਸਥਾਨ ਤੇ ਆਏ ਤੇ ਉਨ੍ਹਾਂ ਨੇ ਦਲਿਤ ਤੇ ਪਛੜੇ ਸਮਾਜ ਦੀ ਰੂਹ ਵਿੱਚ ਜਾਨ ਪਾਈ। ਰਾਜ ਸਭਾ ਮੈਂਬਰ ਦੂਲੋ ਨੂੰ ਸਨਮਾਨਤ ਵੀ ਕੀਤਾ ਗਿਆ। ਬਾਲੀ ਨੇ ਰਾਜ ਸਭਾ ਮੈਂਬਰ ਦੂਲੋ ਅਤੇ ਹਾਜ਼ਰ ਲੋਕਾਂ ਦਾ ਧੰਨਵਾਦ ਕੀਤਾ। ਟਰੱਸਟ ਦੇ ਚੇਅਰਮੈਨ ਸੋਹਨ ਲਾਲ ਨੇ ਆਪਣੇ ਸਮਾਜ ਲਈ ਦੂਲੋ ਹੋਣਾ ਦੀ ਦੇਣ ਦਾ ਜ਼ਿਕਰ ਕੀਤਾ ਤੇ ਉਪਲਬਧੀਆਂ ਗਿਣਾਈਆਂ। ਇਸ ਦੌਰਾਨ ਟਰੱਸਟ ਦੇ ਸਕੱਤਰ ਡਾ ਜੀਸੀ ਕੌਲ ਨੇ ਵੀ ਰਾਜ ਸਭਾ ਮੈਂਬਰ ਦੂਲੋ ਹੋਣਾ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਡਾ. ਆਰ.ਐਲ. ਜੱਸੀ, ਬਲਦੇਵ ਰਾਜ ਭਾਰਦਵਾਜ, ਡਾ: ਰਾਹੁਲ, ਚਰਨ ਦਾਸ ਸੰਧੂ, ਹਰਮੇਸ਼ ਜੱਸਲ, ਡਾ: ਤਰਸੇਮ ਸਾਗਰ, ਐਸ.ਡੀ. ਓ ਪ੍ਰੇਮ ਕਮਲ, ਡਾ: ਚਰਨਜੀਤ ਸਿੰਘ, ਡਾ: ਮਹਿੰਦਰ ਸੰਧੂ, ਹਰਭਜਨ ਸਾਂਪਲਾ, ਸੁਖਰਾਜ, ਤਿਲਕ ਰਾਜ, ਰਮੇਸ਼ ਚੰਦਰ ਸਬਕਾ ਅੰਬੈਸਡਰ, ਡੀ.ਪੀ. ਭਗਤ, ਦਰਸ਼ਨ ਲਾਲ ਜੇਠੂਮਾਜਰਾ, ਰਾਜੇਸ਼ ਵਿਰਦੀ, ਮੈਡਮ ਸੁਦੇਸ਼ ਕਲਿਆਣ, ਬੀਬੀ ਮੋਹਿੰਦੋ ਰੱਤੂ ਤੇ ਹੋਰ ਹਾਜ਼ਰ ਸਨ।
ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ)