ਰਾਜੂ ਬ੍ਰਦਰਜ ਵੈਲਫੇਅਰ ਸੁਸਾਇਟੀ ਯੂ.ਕੇ ਪੰਜਾਬ ਵਲੋਂ ਹਰਜੋਤ ਰਾਏ ਨੂੰ ਕੀਤਾ ਵਿਸ਼ੇਸ਼ ਸਨਮਾਨ

ਗੜ੍ਹਸ਼ੰਕਰ, (ਸਮਾਜ ਵੀਕਲੀ)   (ਬਲਵੀਰ ਚੌਪੜਾ ) ਬੀਤੇ ਦਿਨੀ ਨੇਸਕੋ ਮੁੰਬਈ ਦੇ ਵਿਚ ਉਲੰਪਿਆਂ ਹੈਵੀ ਵੇਟ ਲਿਫਟਿੰਗ ਵਿਚ ਗੜ੍ਹਸ਼ੰਕਰ ਨਜਦੀਕ ਪੈਂਦੇ ਪਿੰਡ ਪਾਰੋਵਾਲ ਦੇ ਹਰਜੋਤ ਰਾਏ ਨੇ ਦੂਜਾ ਅਸਥਾਨ ਪ੍ਰਾਪਤ ਕੀਤਾ ਜਿਸ ਸਬੰਧੀ ਰਾਜੂ ਬ੍ਰਦਰਜ ਵੈਲਫੇਅਰ ਸੁਸਾਇਟੀ ਯੂਕੇ ਪੰਜਾਬ ਦੇ ਪਰਿਵਾਰ ਅਤੇ ਅਮਰਪ੍ਰੀਤ ਸਿੰਘ ਲਾਲੀ ਹਲਕਾ ਇੰਚਾਰਜ ਕਾਂਗਰਸ ਨੇ ਹਰਜੋਤ ਰਾਏ ਨੂੰ ਸਨਮਾਨਿਤ ਕਰਕੇ ਪਰਿਵਾਰ ਨੂੰ ਵਧਾਈ ਦਿੱਤੀ | ਇਸ ਮੌਕੇ ਹੈਪੀ ਸਾਧੋਵਾਲ ਅਤੇ ਡਾਕਟਰ ਲੱਖਵਿੰਦਰ ਸਿੰਘ ਲੱਕੀ ਬਿਲੜੋ ਨੇ ਕਿਹਾ ਕਿ ਸਾਡੇ ਇਕੱਲੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਇਕੱਲੇ ਦੇ ਹੋਣਹਾਰ ਨੌਜਵਾਨ ਨੇ ਹੈਵੀ ਵੇਟ ਲਿਫਟਿੰਗ ਵਿਚ ਸਿਲਵਰ ਮੈਡਲ ਹਾਸਿਲ ਕੀਤਾ ਹੈ ਜਿਹੜਾ ਕਿ ਨੌਜਵਾਨ ਪੀੜੀ ਲਈ ਇਕ ਵੱਡੀ ਮਿਸਾਲ ਵਾਲੀ ਗੱਲ ਹੈ ਉਨ੍ਹਾਂ ਕਿਹਾ ਕਿ ਹਰਜੋਤ ਰਾਏ ਹੁਣ ਦੇਸ਼ ਦੇ ਨਾਲ ਨਾਲ ਵਿਦੇਸ਼ ਵਿੱਚ ਵੀ ਇਕਾਲੇ ਦਾ ਦੇਸ਼ ਵਿਚ ਨਾਮ ਰੋਸ਼ਨ ਕਰਨ ਵਿਚ ਕੋਈ ਕਸਰ ਨਹੀਂ ਛੱਡੇਗਾ| ਇਸ ਮੌਕੇ ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਸਰਕਾਰੀ ਕੋਟੇ ਵਿੱਚੋ ਰੋਜ਼ਗਾਰ ਮੁਹਈਆਂ ਕਰਵਾਏ |ਇਸ ਮੌਕੇ ਹੈਪੀ ਸਾਧੋਵਾਲ, ਜੀਤ ਪੁਰਖੋਵਾਲ, ਜਗਤਾਰ ਸਾਧੋਵਾਲ, ਮੇਜਰ ਸਿੰਘ ਬਲੋਕ ਸੰਮਤੀ ਮੈਂਬਰ ਹਾਜੀਪੁਰ, ਫੋਜੀ ਪੁਰਖੋਵਾਲ, ਹਰਜਿੰਦਰ ਸਰਪੰਚ ਐਮਾਂ ਮੁਗਲਾਂ, ਦੀਪਾ ਪਾਰੋਵਾਲ, ਸਰਵਣ ਪੰਚਾਇਤ ਮੈਂਬਰ ਪਾਰੋਵਾਲ ਪ੍ਰੀਤ ਪਾਰੋਵਾਲ, ਜ਼ੋਰਾਵਰ ਸਿੰਘ ਅਤੇ ਨਗਰ ਨਿਵਾਸੀ ਸ਼ਾਮਿਲ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬੁੱਧ ਵਿਹਾਰ ਸੋਫੀ ਪਿੰਡ ਵਿਖੇ ਮਾਤਾ ਸਵਿੱਤਰੀ ਬਾਈ ਫੂਲੇ ਦਾ ਜਨਮ ਦਿਨ ਮਨਾਇਆ ਗਿਆ
Next articleਕੰਪਿਊਟਰ ਅਧਿਆਪਕਾਂ ਦੀ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਗੜ੍ਹਸ਼ੰਕਰ ਤੋ ਡੀਟੀਐਫ ਦਾ ਜੱਥਾ ਰਵਾਨਾ