(ਸਮਾਜ ਵੀਕਲੀ)
ਹਰ ਰੂਹ ਦਾ ਪਵਿੱਤਰ ਸਾਥ।
ਗਿਆਨ ਦੇ ਚਾਨਣ ਨਾਲ ਭਰਦੀ ਹੈ,
ਕੱਲ ਦੇ ਸੁਪਨਿਆਂ ਨੂੰ ਸੱਚ ਕਰਦੀ ਹੈ।
ਹਰ ਮਾਸੂਮ ਮਨ ਨੂੰ ਸਵਾਰਨ ਵਾਲੀ,
ਸਬਕ ਪਿਆਰ ਦਾ ਸਿਖਾਉਂਦੀ ਹੈ।
ਸਿਰਫ ਕਲਮ ਅਤੇ ਕਾਗਜ਼ ਹੀ ਨਹੀਂ,
ਜਿੰਦਗੀ ਦੇ ਰਾਹ ਦਿਖਾਉਂਦੀ ਹੈ।
ਕਦੇ ਮਾਣ ਸਤਿਕਾਰ ਬਣ ਕੇ,
ਕਦੇ ਮਾਂ ਵਾਂਗ ਪਿਆਰ ਸਜਾਉਂਦੀ ਹੈ।
ਰਜਨੀ ਮੈਡਮ, ਉਹ ਚਿਰਾਗ ਹੈ,
ਜੋ ਹਰੇਕ ਦਿਲ ਦਾ ਅੰਧਕਾਰ ਮਿਟਾਉਂਦੀ ਹੈ।
ਸ਼੍ਰੀ ਪਾਲ
ਈਟੀਟੀ ਵਿਦਿਆਰਥੀ
ਡਾਇਟ ਸ਼ੇਖੂਪੁਰ
ਕਪੂਰਥਲਾ