HOME ਰਾਜਿੰਦਰ ਸਿੰਘ ਲੁਧਿਆਣਾ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਪ੍ਰਧਾਨ ਬਣੇ

ਰਾਜਿੰਦਰ ਸਿੰਘ ਲੁਧਿਆਣਾ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਪ੍ਰਧਾਨ ਬਣੇ

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਟੈਕਨੀਕਲ ਸਰਵਿਸਜ਼ ਯੂਨੀਅਨ (ਟੀਐੱਸਯੂ) ਸੈਂਟਰ ਜ਼ੋਨ ਲੁਧਿਆਣਾ ਦੀ ਚੋਣ ਮੀਟਿੰਗ ਸੂਬਾ ਕਮੇਟੀ ਮੈਂਬਰ ਸੰਜੀਵ ਸ਼ਰਮਾ ਤੇ ਲਖਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਰਾਜਿੰਦਰ ਸਿੰਘ ਲੁਧਿਆਣਾ ਨੂੰ ਪ੍ਰਧਾਨ ਚੁਣਿਆ ਗਿਆ। ਮੀਟਿੰਗ ਦੌਰਾਨ ਸਰਕਲ ਪ੍ਰਧਾਨ ਟੁੱਕ ਬਹਾਦਰ ਨੇ ਡੇਲੀਗੇਟ ਨੂੰ ਜੀ ਆਇਆਂ ਨੂੰ ਆਖਿਆ ਤੇ ਬਲਜੀਤ ਸਿੰਘ ਸਕੱਤਰ ਨੇ ਰਿਵਿਊ ਰਿਪੋਰਟ ਪੇਸ਼ ਕੀਤੀ। ਉਪਰੰਤ ਡੇਲੀਗੇਟ ਸਾਥੀਆਂ ਵੱਲੋਂ ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕਰਦੇ ਹੋਏ ਰਾਜਿੰਦਰ ਸਿੰਘ ਸੈਂਟਰ ਜ਼ੋਨ ਪ੍ਰਧਾਨ ਨੇ ਕਮੇਟੀ ਭੰਗ ਕਰਕੇ ਕਾਰਵਾਈ ਸਟੇਟ ਆਗੂ ਸੰਜੀਵ ਸ਼ਰਮਾ ਨੂੰ ਸੌਂਪੀ। ਇਸ ਪਿੱਛੋਂ ਚੋਣ ਨਿਗਰਾਨ ਕਮੇਟੀ ਨੇ ਨਵੀਂ ਜ਼ੋਨ ਕਮੇਟੀ ਦੇ ਅਹੁਦਿਆਂ ਲਈ ਪੈਨਲ ਦੀ ਮੰਗ ਕੀਤੀ। ਇਸ ਮੌਕੇ ਟੀਐੱਸਯੂ ਇਨਕਲਾਬੀ ਗਰੁੱਪ ਪੰਜਬ ਵੱਲੋਂ ਪਾਏ ਇੱਕ ਪੈਨਲ ਨੂੰ ਪਾਸ ਕਰਦੇ ਹੋਏ ਰਾਜਿੰਦਰ ਸਿੰਘ ਲੁਧਿਆਣਾ ਨੂੰ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਬਲਜੀਤ ਸਿੰਘ ਲੁਧਿਆਣਾ ਨੂੰ ਮੀਤ ਪ੍ਰਧਾਨ, ਬਲਜਿੰਦਰ ਸਿੰਘ ਖੰਨਾ ਨੂੰ ਸਕੱਤਰ, ਅਮਰੀਕ ਸਿੰਘ ਨੂੂੰ ਸਹਾਇਕ ਸਕੱਤਰ, ਵਿਕਰਮਜੀਤ ਸਿੰਘ ਨੂੰ ਖ਼ਜਾਨਚੀ ਵਜੋਂ ਜਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਕੁਲਦੀਪ ਸਿੰਘ ਖੰਨਾ ਸਾਬਕਾ ਸੂਬਾ ਪ੍ਰਧਾਨ, ਪੈਨਸ਼ਨਰ ਐਸੋਸੀਏਸ਼ਨ ਮੀਤ ਪ੍ਰਧਾਨ ਹਰਜੀਤ ਸਿੰਘ, ਮੱਖਣ ਸਿੰਘ ਸਰਕਲ ਪ੍ਰਧਾਨ ਖੰਨਾ, ਸਿਟੀ ਈਸਟ ਸਰਕਲ ਓਮੇਸ਼ ਕੁਮਾਰ, ਸੰਜੀਵ ਸੈਣੀ, ਸੰਜੀਵ ਕੁਮਾਰ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੋਟਰੀ ਕਲੱਬ ਦੁਆਰਾ ਆਤਮ ਪਬਲਿਕ ਸਕੂਲ ਵਿੱਚ ਨਸ਼ਿਆਂ ਦੇ ਵਿਰੁੱਧ ਸੈਮੀਨਾਰ ਕਰਾਇਆ ਗਿਆ
Next articleਭਾਰਤੀ ਕਮਿਊਨਿਸਟ ਪਾਰਟੀ ਦਾ ਹੁਸੈਨੀਵਾਲਾ ਤੋਂ ਚੱਲਿਆਂ ਚੇਤਨਾ ਮਾਰਚ ਜਥਾ ਅੱਜ ਫਰੀਦਕੋਟ ਵਿੱਚ, ਕੋਟਕਪੂਰਾ ਅਤੇ ਫਰੀਦਕੋਟ ਵਿੱਚ ਕੀਤੀਆਂ ਜਾਣਗੀਆਂ ਦੋ ਪਬਲਿਕ ਰੈਲੀਆਂ। ਪਾਰਟੀ ਦੇ ਸੂਬਾਈ ਆਗੂ ਕਰਨਗੇ ਸੰਬੋਧਨ।