ਮੋਰਿੰਡਾ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)-ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕੀਤੀ ਪ੍ਰਧਾਨਗੀ ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ ਵਿਖੇ ਨੌਜਵਾਨ ਸਾਹਿਤ ਸਭਾ (ਰਜਿ.) ਮੋਰਿੰਡਾ ਵੱਲੋਂ ਰਾਜਿੰਦਰ ਕੌਰ ਮਾਵੀ ਦੀ ਕਿਤਾਬ ‘ਮੈਂ ਅਹੱਲਿਆ ਨਹੀਂ’ ਉੱਤੇ ਵਿਚਾਰ ਚਰਚਾ ਕੀਤੀ ਗਈ। ਪ੍ਰੋਗਰਾਮ ਦੇ ਪ੍ਰਧਾਨਗੀ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਵੱਲੋਂ ਕੀਤੀ ਗਈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਨੌਜਵਾਨ ਸਾਹਿਤ ਸਭਾ ਮੋਰਿੰਡਾ ਦੇ ਪ੍ਰਧਾਨ ਸੁਰਿੰਦਰ ਸਿੰਘ ਰਸੂਲਪੁਰ ਨੇ ਕਿਤਾਬ ਦੇ ਸਿਰਲੇਖ ਬਾਰੇ ਚਾਨਣਾ ਪਾ ਕੇ ਕੀਤੀ। ਸ੍ਰੀ ਰੱਬੀ ਨੇ ਕਿਤਾਬ ਬਾਰੇ ਵਿਸਥਾਰ ਪੂਰਵਕ ਪਰਚਾ ਪੜ੍ਹਦਿਆਂ ਕਿਤਾਬ ਦੇ ਵੱਖ-ਵੱਖ ਪੱਖਾਂ ਬਾਬਤ ਜਾਣਕਾਰੀ ਦਿੱਤੀ ਗਈ। ਕਰਮਜੀਤ ਸਕਰੁਲਾਂਪੁਰੀ ਨੇ ਕਿਤਾਬ ਬਾਰੇ ਵਿਚਾਰ ਚਰਚਾ ਕਰਦਿਆਂ ਆਪਣੇ ਸੁਝਾਅ ਦਿੱਤੇ। ਸ੍ਰੀ ਜ਼ਫ਼ਰ ਨੇ ਇਸ ਮੌਕੇ ਮੈਡਮ ਰਾਜਿੰਦਰ ਕੌਰ ਮਾਵੀ ਨੂੰ ਵਧਾਈ ਦਿੰਦਿਆਂ ਕਿਤਾਬ ਦੇ ਮਿਆਰੀ ਪੱਖਾਂ ਦੀ ਗੱਲ ਕੀਤੀ, ਉਨ੍ਹਾਂ ਕਿਹਾ ਕਿ ਇਹ ਉੱਦਮ ਸਲਾਹੁਣਯੋਗ ਹੈ, ਭਾਵੇਂ ਕਿ ਥੋੜ੍ਹੀ ਦੇਰ ਜ਼ਰੂਰ ਹੋਈ ਹੈ। ਉਨ੍ਹਾਂ ਆਪਣੀ ਬਹੁਤ ਖ਼ੂਬਸੂਰਤ ਕਵਿਤਾ ਵੀ ਸਾਂਝੀ ਕੀਤੀ। ਮਨਿੰਦਰ ਕੌਰ ਮਨ, ਅਮਰਜੀਤ ਕੌਰ ਮੋਰਿੰਡਾ, ਸਤਨਾਮ ਸਿੰਘ ਸੱਤੀ, ਮੈਡਮ ਮਨਪ੍ਰੀਤ ਕੌਰ, ਅੰਮ੍ਰਿਤਪਾਲ ਸਿੰਘ ਬੈਦਵਾਨ, ਤਜਿੰਦਰ ਪਾਲ ਸਿੰਘ ਰੰਧਾਵਾ, ਰੂਪਕੰਵਲ ਧਾਲੀਵਾਲ, ਹਰਮਨਿੰਦਰ ਕੌਰ ਮਨ, ਸੁਖਮਨਪ੍ਰੀਤ ਕੌਰ ਨੇ ਕਿਤਾਬ ਵਿੱਚੋਂ ਕਵਿਤਾਵਾਂ ਪੜ੍ਹ ਕੇ ਸੁਣਾਈਆਂ। ਜਗਜੀਤ ਸਿੰਘ ਰੰਧਾਵਾ, ਮਨਜੀਤ ਕੌਰ ਮਾਵੀ, ਰਸ਼ਪਾਲ ਕੌਰ, ਸਤਨਾਮ ਸਿੰਘ ਰਿਓੜੀ ਅਤੇ ਅਰਮਾਨ ਰੰਧਾਵਾ ਵੱਲੋਂ ਕਿਤਾਬ ਅਤੇ ਕਵਿੱਤਰੀ ਬਾਰੇ ਜਾਣਕਾਰੀ ਦਿੱਤੀ ਗਈ। ਰਾਜਿੰਦਰ ਕੌਰ ਮਾਵੀ ਵੱਲੋਂ ਸਾਹਿਤਕ ਸਫ਼ਰ ਬਾਰੇ ਦੱਸਦਿਆਂ ਆਪਣੀਆਂ ਕਵਿਤਾਵਾਂ ਸੁਣਾਈਆਂ। ਸਮਾਗਮ ਵਿੱਚ ਸਾਹਿਤ ਸਭਾ ਭੈਣੀ ਸਾਹਿਬ ਵੱਲੋਂ ਗੁਰਸੇਵਕ ਸਿੰਘ, ਰਾਜਿੰਦਰ ਕੌਰ ਅਤੇ ਬਲਵੰਤ ਸਿੰਘ ਵਿਰਕ, ਹਰਬੰਸ ਸਿੰਘ ਰਾਏ, ਰਸ਼ਪਾਲ ਕੌਰ ਮਾਵੀ ਅਤੇ ਮੇਜਰ ਸਿੰਘ ਸਰਪੰਚ ਵਿਸ਼ੇਸ਼ ਤੌਰ ʼਤੇ ਸ਼ਾਮਿਲ ਹੋਏ। ਅੰਤ ਵਿੱਚ ਆਏ ਪਤਵੰਤਿਆਂ ਦਾ ਮਾਣ ਸਨਮਾਨ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



