ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਬ੍ਰਿਟੇਨ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਤੀ ਉੱਤੇ ਆਪਣੀ ਹੀ ਪਤਨੀ ਨੂੰ ਨਸ਼ੇ ਦੀਆਂ ਦਵਾਈਆਂ ਦੇ ਕੇ ਸਾਲਾਂ ਤੱਕ ਜਬਰ ਜਨਾਹ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਇਸ ਮਾਮਲੇ ਨਾਲ ਜੁੜੇ ਪੰਜ ਮਰਦਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਉੱਤੇ ਵੀ ਭਿਆਨਕ ਜਿਨਸੀ ਜੁਰਮਾਂ ਦੇ ਦੋਸ਼ ਲਗੇ ਹਨ। ਅਦਾਲਤ ਨੂੰ ਦੱਸਿਆ ਗਿਆ ਕਿ ਮੁੱਖ ਦੋਸ਼ੀ ਨੇ ਕਰੀਬ 13 ਸਾਲਾਂ ਤੱਕ ਆਪਣੀ ਪਤਨੀ ਨੂੰ ਦਵਾਈਆਂ ਦੇ ਕੇ ਬੇਹੋਸ਼ ਕਰਦਾ ਰਿਹਾ ਅਤੇ ਉਸ ਨਾਲ ਬਾਰ-ਬਾਰ ਦਰਿੰਦਗੀ ਕੀਤੀ। ਇੱਥੇ ਹੀ ਨਹੀਂ, ਦੋਸ਼ ਹੈ ਕਿ ਉਸ ਨੇ ਹੋਰ ਮਰਦਾਂ ਨੂੰ ਵੀ ਇਸ ਘਿਨੌਨੇ ਕੰਮ ਲਈ ਬੁਲਾਇਆ, ਜਿਨ੍ਹਾਂ ਨੇ ਵੀ ਪੀੜਤਾ ਨਾਲ ਜਿਨਸੀ ਜੁਲਮ ਕੀਤੇ। ਪੁਲਿਸ ਮੁਤਾਬਕ ਇਹ ਸਾਰੇ ਜੁਰਮ ਲੰਮੇ ਸਮੇਂ ਤੱਕ ਚੁੱਪਚਾਪ ਚੱਲਦੇ ਰਹੇ ਅਤੇ ਪੀੜਤਾ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਭਾਰੀ ਤਸ਼ੱਦਦ ਸਹਿਣਾ ਪਿਆ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਜਾਂਚ ਅਧਿਕਾਰੀਆਂ ਵੀ ਹੈਰਾਨ ਰਹਿ ਗਏ। ਅਦਾਲਤ ਵਿੱਚ ਦੱਸਿਆ ਗਿਆ ਕਿ ਪੀੜਤਾ ਨੂੰ ਅਕਸਰ ਯਾਦ ਹੀ ਨਹੀਂ ਰਹਿੰਦਾ ਸੀ ਕਿ ਉਸ ਨਾਲ ਕੀ ਕੁਝ ਹੋ ਰਿਹਾ ਹੈ। ਅਦਾਲਤ ਵਿੱਚ ਪੇਸ਼ ਕੀਤੇ ਗਏ ਪੰਜੇ ਮੁਲਜ਼ਮਾਂ ਉੱਤੇ ਜਿਨਸੀ ਸ਼ੋਸ਼ਣ, ਸਾਜ਼ਿਸ਼ ਅਤੇ ਹੋਰ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਜੱਜ ਨੇ ਮਾਮਲੇ ਦੀ ਨਜ਼ਾਕਤ ਨੂੰ ਦੇਖਦਿਆਂ ਇਸਨੂੰ ਬਹੁਤ ਹੀ ਗੰਭੀਰ ਅਪਰਾਧ ਕਰਾਰ ਦਿੱਤਾ ਅਤੇ ਕਿਹਾ ਕਿ ਅਜਿਹੇ ਜੁਰਮ ਸਮਾਜ ਲਈ ਖ਼ਤਰਾ ਹਨ। ਪੁਲਿਸ ਅਤੇ ਅਭਿਯੋਗ ਪੱਖ ਨੇ ਕਿਹਾ ਕਿ ਪੀੜਤਾ ਨੂੰ ਹਰ ਤਰ੍ਹਾਂ ਦੀ ਮਦਦ ਅਤੇ ਸੁਰੱਖਿਆ ਦਿੱਤੀ ਜਾ ਰਹੀ ਹੈ। ਨਾਲ ਹੀ, ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੂੰ ਵੀ ਅਜਿਹੇ ਜੁਰਮਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਬਿਨਾਂ ਡਰ ਦੇ ਅੱਗੇ ਆਵੇ।
ਇਸ ਮਾਮਲੇ ਨੇ ਬ੍ਰਿਟੇਨ ਭਰ ਵਿੱਚ ਗੁੱਸੇ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਦਰਿੰਦੇ ਕਿਸੇ ਵੀ ਰਹਿਮ ਦੇ ਹੱਕਦਾਰ ਨਹੀਂ ਅਤੇ ਅਦਾਲਤ ਵੱਲੋਂ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



