ਸੇਵਾ ਪੰਦਰਵਾੜਾ ਦੇ ਆਯੋਜਨ ਸੰਬ ਬੈਠਕ,ਭਾਜਪਾ ਵਰਕਰਾਂ ਨੂੰ  ਰਾਜੇਸ਼ ਹੰਨੀ ਨੇ ਦਿੱਤੀ ਜਾਣਕਾਰੀ

ਭਾਜਪਾ ਦੇ ਸੇਵਾ ਪੰਦਰਵਾੜਾ ਦੇ ਤਹਿਤ ਜ਼ਿਲ੍ਹੇ ਸਮੇਤ ਸਾਰੇ ਮੰਡਲਾਂ ਵਿਖੇ ਆਯੋਜਿਤ ਹੋਣਗੇ ਕਈ ਪ੍ਰੋਗਰਾਮ- ਰਣਜੀਤ ਸਿੰਘ ਖੋਜੇਵਾਲ
ਕਪੂਰਥਲਾ ,  ( ਕੌੜਾ  )– ਦੇਸ਼ ਦੇ ਸ਼ਹੀਦਾਂ ਨੂੰ ਸਨਮਾਨ ਦੇਣ ਲਈ ਦਿੱਲੀ ਵਿੱਚ ਕੀਤੇ ਜਾ ਰਹੇ ਅਮ੍ਰਿਤ ਵਾਟਿਕਾ ਦੇ ਨਿਰਮਾਣ ਲਈ ਭਾਰਤੀਯ ਜਨਤਾ ਪਾਰਟੀ ਪੁਰੇ ਦੇਸ਼ ਤੋਂ ਮਿੱਟੀ ਇਕੱਠਾ ਕਰ ਰਹੀ ਹੈ ਅਤੇ ਹੈਰਿਟੇਜ ਸਿਟੀ ਕਪੂਰਥਲਾ ਵਿੱਚ ਵੀ ਇਸ ਅਭਿਆਨ ਦੇ ਤਹਿਤ ਹਰ ਬੂਥ ਤੋਂ  ਭਾਜਪਾ ਵਰਕਰ ਮਿੱਟੀ ਇਕੱਠਾ ਕਰਣਗੇ।ਮੇਰੀ ਮਿੱਟੀ ਮੇਰਾ ਦੇਸ਼ ਅਭਿਆਨ ਦੇ ਤਹਿਤ 4 ਸਿਤੰਬਰ ਤੋਂ 30 ਅਕਤੂਬਰ ਤੱਕ ਚੱਲਣ ਵਾਲੇ ਇਸ ਅਭਿਆਨ ਲਈ ਵਿਚਾਰ ਵਟਾਂਦਰਾ ਕਰਨ ਲਈ ਐਤਵਾਰ ਨੂੰ ਭਾਜਪਾ ਆਗੂਆਂ ਦੀ ਇੱਕ ਬੈਠਕ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਪ੍ਰਧਾਨਗੀ ਵਿੱਚ ਹੋਈ ਇਸ ਬੈਠਕ ਵਿੱਚ ਭਾਜਪਾ ਜ਼ਿਲ੍ਹਾ ਪ੍ਰਭਾਰੀ ਐਡਵੋਕੇਟ ਰਾਜੇਸ਼ ਹੰਨੀ ਵਿਸ਼ੇਸ਼ ਤੋਰ ਤੇ ਪਹੁੰਚੇ।ਇਸ ਮੌਕੇ ਤੇ ਭਾਜਪਾ ਜ਼ਿਲ੍ਹਾ ਪ੍ਰਭਾਰੀ ਰਾਜੇਸ਼ ਹੰਨੀ ਨੇ ਭਾਜਪਾ ਦੇ ਅਗਾਮੀ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 4 ਸਿਤੰਬਰ ਤੋਂ ਲੈ ਕੇ 30 ਅਕਤੂਬਰ ਤੱਕ ਮੇਰੀ ਮਿੱਟੀ ਮੇਰਾ ਦੇਸ਼ ਪ੍ਰੋਗਰਾਮ ਦੇ ਤਹਿਤ ਕਪੂਰਥਲਾ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਪਹੁੰਚ ਕੇ ਅਜ਼ਾਦੀ ਸੇਨਾਨੀਆਂ ਦੇ ਘਰ ਤੋਂ ਮਿੱਟੀ ਲੈ ਕੇ ਕਲਸ਼ ਵਿੱਚ ਦਿੱਲੀ ਅਗਵਾਈ ਨੂੰ ਪਹੁੰਚਾਣੀ ਹੈ।1 ਸਿਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਪਾਰਟੀ ਦਾ ਪ੍ਰਸਤਾਵਿਤ ਪ੍ਰੋਗਰਾਮ ਸੇਵਾ ਪੰਦਰਵਾੜਾ ਪ੍ਰੋਗਰਾਮ ਕਰਣਾ ਹੈ,ਇਸ ਪ੍ਰੋਗਰਾਮ ਦੇ ਤਹਿਤ ਹਰ ਮੰਡਲ ਵਿੱਚ ਖੂਨਦਾਨ ਕਰਣਾ,ਆਉਸ਼ਮਾਨ ਕਾਰਡ ਬਣਾਉਣਾ,ਸਿਹਤ ਕੈਂਪ ਲਗਾਉਣਾ,25 ਸਿਤੰਬਰ ਨੂੰ ਦੀਨਦਯਾਲ ਦੀ ਜਯੰਤੀ ਮਨਾਉਣਾ ਅਤੇ ਦਲਿਤ ਬਸਤੀ ਵਿੱਚ ਜਾਕੇ ਜਨਸੰਪਰਕ ਅਭਿਆਨ ਕਰਣਾ ਅਤੇ ਚੰਦਰਯਾਨ 3 ਦੇ ਸਫਲ ਅਭਿਆਨ ਨੂੰ ਘਰ-ਘਰ ਤੱਕ ਹਰ ਲੋਕਾਂ ਨੂੰ ਇਸਦੀ ਜਾਣਕਾਰੀ ਦੇਣਾ ਹੈ।ਐਡਵੋਕੇਟ  ਰਾਜੇਸ਼ ਹੰਨੀ ਨੇ ਕਿਹਾ ਕਿ ਸੇਵਾ ਪੰਦਰਵਾੜਾ ਵਿੱਚ ਸਾਰੀਆਂ ਦੀ ਭਾਗੀਦਾਰੀ ਹੋਣੀ ਚਾਹੀਦੀ ਹੈ।ਤੁਸੀ ਸਮਾਜ ਦਾ ਆਈਨਾ ਹੋ।ਸਮਾਜ ਵਿੱਚ ਕੋਈ ਵੀ ਘਟਨਾ ਘਟਦੀ ਹੈ ਤਾਂ ਸਭ ਤੋਂ ਪਹਿਲਾਂ ਸਮਾਜਿਕ ਵਰਕਰ ਦੇ ਰੂਪ ਵਿੱਚ ਭਾਜਪਾ ਵਰਕਰ ਸਹਿਯੋਗਤਮਕ ਰੂਪ ਨਾਲ ਆਪਣੀ ਭੂਮਿਕਾ ਨੂੰ ਅਦਾ ਕਰਦਾ ਹੈ।ਇਸ ਨਾਤੇ ਤੁਹਾਡਾ ਸਭ ਦਾ ਫਰਜ ਬਹੁਤ ਹੀ ਜ਼ਿਆਦਾ ਹੈ।ਭਾਜਪਾ ਦੇ ਸੇਵਾ ਪੰਦਰਵਾੜਾ ਜ਼ਿਲ੍ਹੇ ਸਮੇਤ ਸਾਰੇ ਮੰਡਲਾਂ ਵਿੱਚ ਕਿਵੇਂ ਸੰਪੰਨ ਹੋਵੇ।ਇਸਦੀ ਚਿੰਤਾ ਸਥਾਨਕ ਪੱਧਰ ਤੇ ਸੰਪਰਕ ਕਰਕੇ ਸਹਿਯੋਗ ਅਤੇ ਸੰਪਰਕ ਸੰਵਾਦ ਕਰਕੇ ਸਮਾਜ ਵਿੱਚ ਸਹਿਯੋਗ ਆਤਮਕ ਭੂਮਿਕਾ ਅਦਾ ਕਰੋ।ਇਸ ਮੌਕੇ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਅਸੀਂ ਸਭ ਮਿਲਕੇ ਕਾਰਜ ਨੂੰ ਕੁਸ਼ਲਤਾ ਪੂਰਣ ਆਯੋਜਿਤ ਕਰਾਂਗੇ।ਸੂਬਾ ਅਤੇ ਰਾਸ਼ਟਰੀ ਅਗਵਾਈ ਨੇ ਜੋ ਸਾਥੋਂ ਆਸ਼ਾ ਕੀਤੀ ਹੈ ਉਸ ਤੇ ਪੂਰੇ ਖਰੇ ਉਤਰਾਂਗੇ।ਖੋਜੇਵਾਲ ਨੇ ਕਿਹਾ ਕਿ ਸੇਵਾ ਸਮਰਪਣ ਪਖਵਾੜੇ ਦੇ ਅਨੁਸਾਰ ਖੂਨਦਾਨ ਕੈਂਪ,ਨਿਸ਼ੁਲਕ ਸਿਹਤ ਸੇਵਾ ਮੋਦੀ ਸ਼ਖਸੀਅਤ ਤੇ ਪ੍ਰਦਰਸ਼ਨ,ਸਫਾਈ ਅਭਿਆਨ,ਸਵੱਛਤਾ ਅਭਿਆਨ,ਅਮ੍ਰਿਤ ਸਰੋਵਰ,ਜਲ ਹੀ ਜੀਵਨ ਹੈ ਪਾਣੀ ਦਾ ਮੁੱਲ ਨੂੰ ਵਿਅਕਤੀ ਵਿਅਕਤੀ ਤੱਕ ਜਾਗਰੂਕਤਾ ਪੈਦਾ ਕਰਣਗੇ।ਵੋਕਲ ਫਾਰ ਲੋਕਲ ਚੀਜ਼ਾਂ ਨੂੰ ਵਧਾਉਣ ਵਿੱਚ ਆਪਣਾ ਯੋਗਦਾਨ ਦੇਵਾਂਗੇ।ਵਿਕਲਾਂਗਾ ਦੀ ਰਜਿਸਟਰੇਸ਼ਨ ਸੂਚੀ ਬਣਾਕੇ ਕ੍ਰਿਤਰਿਮ ਅੰਗ ਸਮੱਗਰੀ ਵਿਕਲਾਂਗਾ ਨੂੰ ਉਪਲੱਬਧ ਕਰਵਾਉਣ ਲਈ ਕੈਂਪ ਲਗਾ ਕੇ ਸਹਿਯੋਗ ਕਰਣਗੇ।ਇਸ ਮੌਕੇ ਤੇ ਭਾਜਪਾ ਜ਼ਿਲ੍ਹਾ ਜਰਨਲ ਸਕੱਤਰ ਐਡਵੋਕੇਟ ਪਿਊਸ਼ ਮਨਚੰਦਾ,ਸੂਬਾ ਕਾਰਜਕਾਰਨੀ ਦੇ ਮੈਂਬਰ ਬਲਭਦਰ ਸੈਨ ਦੁੱਗਲ,ਸੂਬਾ ਕਾਰਜਕਾਰਨੀ ਦੇ ਮੈਂਬਰ ਰਾਜੇਸ਼ ਪਾਸੀ, ਜ਼ਿਲ੍ਹਾ ਉਪਪ੍ਰਧਾਨ ਧਰਮਪਾਲ ਮਹਾਜਨ,ਜ਼ਿਲ੍ਹਾ ਉਪਪ੍ਰਧਾਨ ਕਪੂਰ ਚੰਦ ਥਾਪਰ,ਜ਼ਿਲ੍ਹਾ ਉਪਪ੍ਰਧਾਨ ਜਗਦੀਸ਼ ਸ਼ਰਮਾ,ਜ਼ਿਲ੍ਹਾ ਉਪਪ੍ਰਧਾਨ ਰਾਜੀਵ ਪਾਹਵਾ,ਜ਼ਿਲ੍ਹਾ ਉਪਪ੍ਰਧਾਨ ਸਤਪਾਲ ਲਹੋਰੀਆ,ਜ਼ਿਲ੍ਹਾ ਉਪਪ੍ਰਧਾਨ ਪੁਲਕਿਤ ਪੂਰੀ,ਜ਼ਿਲ੍ਹਾ ਸਕੱਤਰ ਵਿੱਕੀ ਗੁਜਰਾਲ,ਜ਼ਿਲ੍ਹਾ ਸਕੱਤਰ ਅਸ਼ਵਨੀ ਤੁਲੀ,ਜ਼ਿਲ੍ਹਾ ਸਕੱਤਰ ਧਰਮਪਾਲ ਸ਼ਾਰਦਾ,ਜ਼ਿਲ੍ਹਾ ਸਕੱਤਰ ਹਰਦੀਪ ਸਿੰਘ ਦੀਪਾ ਵਡਿਆਲ,ਮਨ ਕਿ ਬਾਤ ਪ੍ਰੋਗਰਾਮ ਦੇ ਸੂਬਾ ਕੋ  ਕਨਵੀਨਰ ਅਸ਼ੋਕ ਦੁੱਗਲ,ਜ਼ਿਲ੍ਹਾ ਦਫਤਰ ਸਕੱਤਰ ਦਵਿੰਦਰ ਧੀਰ,ਜ਼ਿਲ੍ਹਾ ਕੈਸ਼ੀਅਰ ਪੁਲਕਿਤ ਪੂਰੀ,ਜ਼ਿਲ੍ਹਾ ਪ੍ਰੋਟੋਕਾਲ ਸਕੱਤਰ ਬੱਲੂ ਵਾਲੀਆ,ਜ਼ਿਲ੍ਹਾ ਦਫਤਰ ਪ੍ਰਭਾਰੀ ਦਵਿੰਦਰ ਧੀਰ,ਮੰਡਲ ਪ੍ਰਧਾਨ ਇੱਕ ਰਾਜਿੰਦਰ ਸਿੰਘ ਧੰਜਲ,ਐਸਸੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ   ਲਾਲ ਸਭਰਵਾਲ,ਯੂਥ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਮੰਡਲ ਦੋ ਦੇ ਪ੍ਰਧਾਨ ਕਪਿਲ ਧੀਰ,ਮੰਡਲ ਸੁਲਤਰਾਂਪੁਰ ਲੋਧੀ ਦੇ ਪ੍ਰਧਾਨ ਰਾਕੇਸ਼ ਪੂਰੀ,ਮੰਡਲ ਭੁਲੱਥ ਦੇ ਪ੍ਰਧਾਨ ਹਰਿਕ ਜੋਸ਼ੀ,ਮੰਡਲ ਨਡਾਲਾ ਦੇ ਪ੍ਰਧਾਨ ਲਖਵਿੰਦਰ ਸਿੰਘ,ਮੰਡਲ ਬੇਟ ਦੇ ਪ੍ਰਧਾਨ ਬਲਵੰਤ ਸਿੰਘ  ਆਦਿ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleCanadian school cancels Khalistan referendum event
Next articleਕੰਪਿਊਟਰ ਅਧਿਆਪਕ ਯੂਨੀਅਨ ਦੇ ਆਗੂਆਂ ਦੇ ਵਰਕਰਾਂ ਦੀ ਅਹਿਮ ਵਿਚਾਰ-ਵਟਾਂਦਰਾ ਮੀਟਿੰਗ ਸੰਪਨ