‘ਇੱਕ ਮੁੱਦੇ ’ਤੇ ਨਾ ਟਿਕਣਾ ਰਾਜ ਠਾਕਰੇ ਦੀ ਖਾਸੀਅਤ’

ਪੁਣੇ (ਸਮਾਜ ਵੀਕਲੀ):  ਰਾਸ਼ਟਰਵਾਦੀ ਕਾਂਗਰਸ ਪਾਰਟੀ ’ਤੇ ‘ਜਾਤ ਆਧਾਰਿਤ ਸਿਆਸਤ’ ਕਰਨ ਦੇ ਰਾਜ ਠਾਕਰੇ ਵੱਲੋਂ ਲਾਏ ਗਏ ਦੋਸ਼ਾਂ ਨੂੰ ਖਾਰਜ ਕਰਦਿਆਂ ਪਾਰਟੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਐੱਮਐੱਨਐੱਸ ਪ੍ਰਧਾਨ ਕਿਸੇ ਵੀ ਮੁੱਦੇ ’ਤੇ ਇੱਕ ਰਾਇ ਨਹੀਂ ਰੱਖਦੇ ਅਤੇ ਸਾਲ ’ਚ ਤਿੰਨ ਤੋਂ ਚਾਰ ਮਹੀਨੇ ਗਾਇਬ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਮੁੰਬਈ ਦੇ ਸ਼ਿਵਾਜੀ ਪਾਰਕ ’ਚ ਇੱਕ ਰੈਲੀ ਦੌਰਾਨ ਰਾਜ ਠਾਕਰੇ ਨੇ ਸ਼ਰਦ ਪਵਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ’ਤੇ ਸਮੇਂ-ਸਮੇਂ ’ਤੇ ਜਾਤੀ ਆਧਾਰਿਤ ਪੱਤਾ ਖੇਡਣ ਤੇ ਸਮਾਜ ਨੂੰ ਵੰਡਣ ਦਾ ਦੋਸ਼ ਲਾਇਆ ਸੀ। ਪਵਾਰ ਨੇ ਕੋਲ੍ਹਾਪੁਰ ’ਚ ਪੱਤਰਕਾਰਾਂ ਨੂੰ ਕਿਹਾ, ‘ਇਸ ਦੇ ਉਲਟ ਐੱਨਸੀਪੀ ਨੇ ਸਾਰੀਆਂ ਜਾਤਾਂ ਦੇ ਲੋਕਾਂ ਨੂੰ ਇਕਜੁੱਟ ਕੀਤਾ ਹੈ। ਰਾਜ ਠਾਕਰੇ ਨੂੰ ਟਿੱਪਣੀ ਕਰਨ ਤੋਂ ਪਹਿਲਾਂ ਐੱਨਸੀਪੀ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ।’ ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਐੱਮਐੱਨਐੱਸ) ਮੁਖੀ ’ਤੇ ਤਨਜ਼ ਕਸਦਿਆਂ ਪਵਾਰ ਨੇ ਕਿਹਾ, ‘ਰਾਜ ਠਾਕਰੇ ਤਿੰਨ ਤੋਂ ਚਾਰ ਮਹੀਨੇ ਸੁੱਤੇ ਰਹਿੰਦੇ ਹਨ ਤੇ ਅਚਾਨਕ ਭਾਸ਼ਣ ਦੇਣ ਲਈ ਜਾਗ ਜਾਂਦੇ ਹਨ। ਇਹ ਉਨ੍ਹਾਂ ਦੀ ਖਾਸੀਅਤ ਹੈ। ਮੈਨੂੰ ਨਹੀਂ ਪਤਾ ਕਿ ਉਹ ਇੰਨੇ ਮਹੀਨੇ ਤੱਕ ਕੀ ਕਰਦੇ ਹਨ।’ ਪਵਾਰ ਨੇ ਕਿਹਾ ਕਿ ਰਾਜ ਠਾਕਰੇ ਕਈ ਗੱਲਾਂ ਕਹਿੰਦੇ ਹਨ ਪਰ ਕਿਸੇ ’ਤੇ ਟਿਕੇ ਨਹੀਂ ਰਹਿੰਦੇ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਪੀਏ ਦਾ ਚੇਅਰਮੈਨ ਬਣਨ ਦੀ ਕੋਈ ਇੱਛਾ ਨਹੀਂ: ਪਵਾਰ
Next articleਚੰਨੀ ਦੇ ਭਾਣਜੇ ਹਨੀ ਵਿਰੁੱਧ ਚਾਰਜਸ਼ੀਟ ਦਾਖ਼ਲ