ਸੰਗਰੂਰ (ਸਮਾਜ ਵੀਕਲੀ): ਬੀਤੀ ਰਾਤ ਅਤੇ ਅੱਜ ਸਵੇਰੇ ਪਏ ਮੀਂਹ ਨੇ ਜ਼ਿਲ੍ਹਾ ਜਲ-ਥਲ ਕਰ ਦਿੱਤਾ ਹੈ। ਭਾਵੇਂ ਇਸ ਮੀਂਹ ਨਾਲ ਕਿਸਾਨ ਬਾਗੋਬਾਗ ਹਨ ਪਰ ਅੰਨਦਾਨਾ, ਮੂਨਕ ਅਤੇ ਲਹਿਰਾਗਾਗਾ ਖੇਤਰ ਵਿਚ ਕਰੀਬ 5500 ਏਕੜ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਗਈ ਹੈ। ਜੇ ਖੇਤਾਂ ’ਚੋਂ ਪਾਣੀ ਨਾ ਨਿਕਲਿਆ ਤਾਂ ਝੋਨੇ ਦੀ ਫਸਲ ਮਰਨ ਦਾ ਖਦਸ਼ਾ ਹੈ।
ਮੀਂਹ ਅਤੇ ਅਸਮਾਨ ਵਿਚ ਛਾਈਆਂ ਕਾਲੀਆਂ ਘਟਾਵਾਂ ਕਰਕੇ ਠੰਢੇ ਹੋਏ ਮੌਸਮ ਨਾਲ ਭਾਵੇਂ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ ਪਰ ਸ਼ਹਿਰਾਂ ਅਤੇ ਪਿੰਡਾਂ ਦੀਆਂ ਗਲੀਆਂ ਵਿੱਚ ਭਰੇ ਗੋਡੇ-ਗੋਡੇ ਪਾਣੀ ਨੇ ਜਨਜੀਵਨ ਪ੍ਰਭਾਵਤ ਕਰ ਦਿੱਤਾ ਹੈ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਤੇਜ਼ ਮੀਂਹ ਤੇ ਡਰੇਨ ਟੁੱਟਣ ਕਾਰਨ ਅੰਨਦਾਨਾ, ਮੂਨਕ ਤੇ ਲਹਿਰਾਗਾਗਾ ਖੇਤਰ ਵਿਚ ਕਰੀਬ 5490 ਏਕੜ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਗਈ ਹੈ। ਜੇ ਘੱਗਰ ਜਾਂ ਡਰੇਨ ਆਦਿ ਦਾ ਪਾਣੀ ਨਾ ਘਟਿਆ ਅਤੇ ਖੇਤਾਂ ਵਿਚ ਭਰਿਆ ਪਾਣੀ ਨਾ ਨਿਕਲਿਆ ਤਾਂ ਫਸਲ ਮਰਨ ਦਾ ਖਦਸ਼ਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly