ਨਵੀਂ ਦਿੱਲੀ/ਸ੍ਰੀਨਗਰ (ਸਮਾਜ ਵੀਕਲੀ): ਮੌਸਮ ਵਿਭਾਗ ਨੇ ਅੱਜ ਅਗਲੇ ਛੇ ਦਿਨ ਦਿੱਲੀ-ਐੱਨਸੀਆਰ ਖੇਤਰ ’ਚ ਬੱਦਲਵਾਈ ਰਹਿਣ ਅਤੇ 21 ਤੋਂ 23 ਜਨਵਰੀ ਤੱਕ ਹਲਕੇ ਮੀਂਹ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ ’ਚ ਅੱਜ ਘੱਟੋ ਘੱਟ ਤਾਪਮਾਨ 8.5 ਡਿਗਰੀ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਵਿਭਾਗ ਨੇ ਅਗਲੇ ਚੌਵੀ ਘੰਟਿਆਂ ਦਰਮਿਆਨ ਜੰਮੂ ਖੇਤਰ ’ਚ ਮੀਂਹ ਜਦਕਿ ਕਸ਼ਮੀਰ ਤੇ ਲੱਦਾਖ ’ਚ ਹਲਕੀ ਬਰਫ਼ਬਾਰੀ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਦੂਜੇ ਪਾਸੇ ਜੰਮੂ ਕਸ਼ਮੀਰ ’ਚ ਸਖਤ ਠੰਢ ਦਾ ਦੌਰ ਬਰਕਰਾਰ ਰਿਹਾ ਤੇ ਘੱਟੋ ਘੱਟ ਤਾਪਮਾਨ ਮਨਫੀ ਦੇ ਨੇੜੇ ਬਣਿਆ ਰਿਹਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly