(ਸਮਾਜ ਵੀਕਲੀ)
ਅਸਮਾਨੀ ਕਾਲੇ ਬੱਦਲ ਛਾਏ,
ਪੰਛੀਆਂ ਨੇ ਰਲ ਸ਼ੋਰ ਮਚਾਏ।
ਬੜੇ ਪਿਆਰੇ ਬੋਲਣ ਬੋਲ,
ਮੋਰ ਪਪੀਹੇ ਕਾਲੀ ਕੋਇਲ।
ਕਿੰਨੀਆਂ ਉਹ ਅਵਾਜ਼ਾਂ ਕੱਢਣ,
ਤਰੰਗਾਂ ਵਿੱਚ ਹਵਾਵਾਂ ਛੱਡਣ।
ਰੁੱਖ ਵੀ ਸਭ ਪਏ ਨਸ਼ਿਆਏ,
ਹਵਾ ਰੁਮਕਦੀ ਠੰਢੀ ਆਏ।
ਨਾਲ ਗਰਮੀ ਤਪੀ ਸੀ ਧਰਤੀ,
ਮੀਂਹ ਛਰਾਟਿਆਂ ਠੰਢੀ ਕਰਤੀ।
ਹੁਣ ਬਦਲੀ ਰੁੱਤ ਸੁਹਾਵੀਂ ਆਈ,
ਇੱਕ ਇੱਕ ਰੁੱਖ ਸਭ ਲਾਵੋ ਭਾਈ।
ਕੁਦਰਤ ਦੇ ਨਾਲ ਕਰੋ ਪਿਆਰ,
ਪੱਤੋ, ਜ਼ਿੰਦਗੀ ਦਾ ਏਹੀ ਸਾਰ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417