(ਸਮਾਜ ਵੀਕਲੀ)
ਆਗੇ ਕਿਤੇ ਹੜ੍ਹ ਕਿਤੇ ਮਾੜੇ ਨੇ ਹਲਾਤ ਜੀ
ਮੀਂਹ ਨੇ ਤਾਂ ਕਹਿਰ ਬੜਾ ਕੀਤਾ ਰਾਤੋ ਰਾਤ ਜੀ
ਜਲ ਥਲ ਹੋਗਿਐ ਚਾਰ ਚੁਫੇਰਾ ਬਈ
ਵਰ੍ਹਿਆ ਸੀ ਮੀਂਹ ਆਥਣ ਤੇ ਪਰਭਾਤ ਜੀ
ਆਖਦੇ ਸੀ ਧਰਤ ਚੋਂ ਪਾਣੀ ਮੁੱਕ ਜਾਵਣਾਂ
ਰੱਬ ਸਦਾ ਪਾਉਂਦੈ ਮਾਹਿਰਾਂ ਨੂੰ ਮਾਤ ਜੀ
ਸਬਜੀਆਂ ਦੇ ਮੁੱਲ ਚੜ੍ਹੇ ਅਸਮਾਨੀ ਬਈ
ਟਮਾਟਰਾਂ ਨੂੰ ਦੂਰੋਂ ਹੁਣ ਮਾਰ ਲਈਏ ਝਾਤ ਜੀ
ਢਹਿ ਗਏ ਨੇ ਪੁਲ ਕਿਤੇ ਟੁੱਟ ਗਏ ਬੰਨ੍ਹ ਬਈ
ਸਮਝ ਨਾ ਆਉਂਦੀ ਅਨੋਖੀ ਇਹੋ ਬਾਤ ਜੀ
ਹੱਸਕੇ ਮੰਨਲੈ ਭਾਣਾਂ ਰੱਬ ਦਾ
ਦਿੱਤੀ ਜਿਹੜੀ ਸਾਨੂੰ ਓਸਨੇ ਸੌਗਾਤ ਜੀ
ਤੇਰਾ ਕੀਤਾ ਕੋਈ ਠੱਲ੍ਹ ਨੀ ਸੱਕਦਾ
ਦੀਪ ਦੀ ਤਾਂ ਤੇਰੇ ਅੱਗੇ ਛੋਟੀ ਹੈ ਔਕਾਤ ਜੀ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly