ਰੇਲਵੇ ਪੁਲਿਸ ਵਲੋਂ ਮੁਹੱਲਾ ਸੰਤੋਖਪੁਰਾ ਫਿਲੌਰ ਦੇ ਮਕਾਨਾਂ ਦਾ ਉਜਾੜਾ ਰੋਕਣ ਲਈ ਮੰਗ ਪੱਤਰ ਰੇਲਵੇ ਮੰਤਰੀ ਨੂੰ ਭੇਜਿਆ

*ਮੁਹੱਲਾ ਸੰਤੋਖਪੁਰਾ ਫਿਲੌਰ ਦਾ ਉਜਾੜਾ ਰੋਕਣ ਲਈ ਲੋੜ ਪਈ ਤਾਂ ਪੱਕਾ ਮੋਰਚਾ ਲਾਵਾਂਗੇ:- ਕਾਮਰੇਡ ਦਰਸ਼ਨ ਨਾਹਰ*

ਫਿਲੌਰ, ਅੱਪਰਾ (ਸਮਾਜ ਵੀਕਲੀ) (ਜੱਸੀ) ਮੁਹੱਲਾ ਸੰਤੋਖਪੁਰਾ ਫਿਲੌਰ ਦੇ ਘਰਾਂ ਨੂੰ ਉਜਾੜਨ ਲਈ ਕਈ ਦਿਨਾਂ ਰੇਲਵੇ ਪੁਲਿਸ ਕੋਸ਼ਿਸ਼ ਕਰ ਰਹੀ ਹੈ।  ਮੁਹੱਲਾ ਸੰਤੋਖਪੁਰਾ ਫਿਲੌਰ ਦੇ ਨਿਵਾਸੀ ਗੁਰੂ ਰਵਿਦਾਸ ਗੁਰਦਆਰਾ ਸੰਤੋਖਪੁਰਾ ਵਿਖੇ ਇਕੱਠੇ ਹੋਏ ਤੇ ਦਿਹਾਤੀ ਮਜਦੂਰ ਸਭਾ ਤਹਿਸੀਲ ਫਿਲੌਰ ਦੇ ਪ੍ਰਧਾਨ ਕਾਮਰੇਡ ਜਰਨੈਲ ਫਿਲੌਰ, ਹੰਸ ਰਾਜ ਸੰਤੋਖਪੁਰਾ, ਕਰਨੈਲ ਸਿੰਘ ਸੰਤੋਖਪੁਰਾ, ਡਾਕਟਰ ਸੰਦੀਪ ਕੁਮਾਰ ਦੀ ਅਗਵਾਈ ਵਿੱਚ ਮਾਰਚ ਕਰਦੇ ਹੋਏ ਤਹਿਸੀਲ ਕੰਪਲੈਕਸ ਫਿਲੌਰ ਪੁੱਜੇ ਤੇ ਐਸ ਡੀ ਐਮ ਦੀ ਗੈਰ ਹਾਜ਼ਰੀ ਵਿੱਚ ਤਹਿਸੀਲਦਾਰ ਫਿਲੌਰ ਰਾਹੀਂ ਇੱਕ ਮੰਗ ਪੱਤਰ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਭੇਜਿਆ ਤੇ ਮੰਗ ਕੀਤੀ ਕਿ ਮੁਹੱਲਾ ਸੰਤੋਖਪੁਰਾ ਫਿਲੌਰ ਦੇ ਘਰਾਂ ਨੂੰ ਉਜਾੜਨ ਤੋਂ ਬਚਾਇਆ ਜਾਵੇ ਕਿਉਂ ਕਿ ਇਹ ਲੋਕ ਪਿਛਲੇ ਚਾਲੀ ਸਾਲ ਤੋਂ ਏਥੇ ਵਸੇ ਹੋਏ ਹਨ ਜਿਹਨਾਂ ਦੇ ਅਧਾਰ ਕਾਰਡ ਤੇ ਵੋਟਰ ਕਾਰਡ ਬਣੇ ਹੋਏ ਹਨ ਤੇ ਬਿਜਲੀ ਦੇ ਕੁਨੈਕਸ਼ਨ ਵੀ ਚੱਲ ਰਹੇ ਹਨ। ਪਰ ਰੇਲਵੇ ਵਿਭਾਗ ਵਲੋਂ ਘਰਾਂ ਨੂੰ ਤੋੜਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆ ਜਾ ਰਹੀਆਂ ਹਨ। ਇਸ ਮੌਕੇ ਦਿਹਾਤੀ ਮਜਦੂਰ ਸਭਾ ਪੰਜਾਬ ਦੇ ਪ੍ਰਧਾਨ ਕਾਮਰੇਡ ਦਰਸ਼ਨ ਨਾਹਰ ਨੇ ਕਿਹਾ ਕਿ ਲੋਕਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਅਗਰ ਲੋੜ ਪਈ ਤਾਂ ਭਰਾਤਰੀ ਜਥੇਬੰਦੀਆ ਦੇ ਸਹਿਯੋਗ ਨਾਲ ਪੱਕਾ ਮੋਰਚਾ ਲਗਾਇਆ ਜਾਵੇਗਾ। ਇਸ ਮੌਕੇ ਕਾਮਰੇਡ ਜਰਨੈਲ ਫਿਲੌਰ ਨੇ ਕਿਹਾ ਕਿ ਸਰਕਾਰ ਪਹਿਲਾਂ ਲੋਕਾਂ ਦੇ ਵਸੇਬੇ ਦਾ ਪ੍ਰਬੰਧ ਕਰੇ। ਓਹਨਾ ਨੇ ਕਿਹਾ ਕਿ ਲੋਕਾਂ ਦੇ ਘਰਾਂ ਨੂੰ ਬਚਾਉਣ ਲਈ ਲੋੜ ਪਈ ਤਾਂ ਲੰਬੀ ਲੜਾਈ ਲੜੀ ਜਾਵੇਗੀ ਤੇ ਇਸ ਵਿਚ ਮਜਦੂਰ ਕਿਸਾਨ ਜਥੇਬੰਦੀਆ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਮੌਕੇ ਪਰਮਜੀਤ ਰੰਧਾਵਾ ਜਿਲ੍ਹਾ ਸਕੱਤਰ ਦਿਹਾਤੀ ਮਜਦੂਰ ਸਭਾ, ਬਨਾਰਸੀ ਦਾਸ ਘੁੜਕਾ ,ਤਿਲਕ ਰਾਜ ਲੰਬਰਦਾਰ,  ਬਿੱਟੂ ਗਾਬਾ, ਹਨੀ ਸੰਤੋਖਪੁਰਾ, ਇਕਬਾਲ ਸਿੰਘ ਜਗਤਪੁਰਾ,ਸੋਮਾ ਸੰਤੋਖਪੁਰਾ, ਨੱਛਤਰ ਸਿੰਘ ਫੌਜੀ, ਦੇਸ ਰਾਜ, ਮੱਖਣ ਲਾਲ, ਮੇਜਰ ਫਿਲੌਰ, ਮਨਜੀਤ ਸੂਰਜਾ, ਮੱਖਣ ਫਿਲੌਰ, ਤਰਸੇਮ ਲਾਲ, ਗੁਰਬਚਨ ਰਾਮ, ਦਲਵੀਰ ਨਿੱਕਾ, ਮਨੋਹਰ ਲਾਲ, ਰਾਮ ਆਸਰਾ , ਮੁਹੰਮਦ ਨਦੀਮ, ਰਮੇਸ਼ ਰਾਹੀਂ,ਰਾਮ ਪਾਲ,ਅਮਨ ਚੈਨ,ਵੀਰ ਸਿੰਘ ਫੌਜੀ,ਲਾਹੌਰੀ ਰਾਮ, ਦੇਵ ਰਾਜ, ਲੱਖਵਿੰਦਰ ਕਾਕਾ, ਜਸਵੰਤ ਰਾਏ,ਮਨੋਹਰ ਲਾਲ, ਮਨਜੀਤ, ਨਦੀਮ, ਸੁਨੀਤਾ ਫਿਲੌਰ, ਬੀਬੀ ਹੰਸ ਕੌਰ,ਕਮਲਜੀਤ ਬਾਂਗਰ, ਸੁਰਜੀਤ ਕੌਰ, ਰਾਣੀ, ਗੁਰਬਖਸ਼ ਕੌਰ,ਅਨੀਤਾ ਰਾਣੀ, ਸੁਨੀਤਾ, ਪੂਜਾ, ਮਨਦੀਪ ਕੌਰ,ਬੀਬੀ ਕਮਲਾ, ਬੀਬੀ ਪਿਆਰੀ, ਬੀਬੀ ਬਿਮਲਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਦਿਵਿਆਂਗਾ ਦੀ ਸੁਲਤਾਨਪੁਰ ਵਿਖੇ ਇੱਕ ਅਹਿਮ ਮੀਟਿੰਗ ਸੰਪੰਨ
Next articleਜਲੰਧਰ ‘ਚ ਫੈਲੀ ਦਹਿਸ਼ਤ, ਆਈਸ ਫੈਕਟਰੀ ‘ਚ ਗੈਸ ਲੀਕ, 4 ਲੋਕ ਬੇਹੋਸ਼