ਮਹਾਰਾਣੀ ਦੇ ਸਸਕਾਰ ’ਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਮੁਰਮੂ ਲੰਡਨ ਰਵਾਨਾ

ਨਵੀਂ ਦਿੱਲੀ (ਸਮਾਜ ਵੀਕਲੀ) :ਬਰਤਾਨੀਆ ਦੀ ਮਰਹੂਮ ਮਹਾਰਾਣੀ ਐਲਿਜ਼ਾਬੈੱਥ ਦੇ ਸਸਕਾਰ ’ਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਦਰੋਪਦੀ ਮੁਰਮੂ ਲੰਡਨ ਰਵਾਨਾ ਹੋ ਗਏ ਹਨ। ਉਹ ਭਾਰਤ ਸਰਕਾਰ ਵੱਲੋਂ ਮਹਾਰਾਣੀ ਦੇ ਦੇਹਾਂਤ ’ਤੇ ਸੰਵੇਦਨਾ ਪ੍ਰਗਟ ਕਰਨਗੇ। ਮਹਾਰਾਣੀ ਐਲਿਜ਼ਾਬੈੱਥ ਦੋਇਮ (96), ਜਿਨ੍ਹਾਂ ਦਾ ਸਕਾਟਲੈਂਡ ਦੇ ਬਾਲਮੋਰਲ ਕੈਸਲ ’ਚ 8 ਸਤੰਬਰ ਨੂੰ ਦੇਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ 19 ਸਤੰਬਰ ਨੂੰ ਵੈਸਟਮਿੰਸਟਰ ਐਬੇ ਵਿਚ ਹੋਵੇਗਾ।

 

Previous article‘ਆਪ’ ਨੇ ਪਿਛਲੀਆਂ ਸਰਕਾਰਾਂ ਮੁਕਾਬਲੇ ਵੱਧ ਕੰਮ ਕੀਤੇ: ਮਲਵਿੰਦਰ
Next articleਚੀਨ ਨੇ ਪਾਕਿ ਅਤਿਵਾਦੀ ਮੀਰ ਨੂੰ ਕਾਲੀ ਸੂਚੀ ’ਚ ਪਾਉਣ ਤੋਂ ਰੋਕਿਆ