ਕਪੂਰਥਲਾ, (ਸਮਾਜ ਵੀਕਲੀ) (ਕੌੜਾ)-ਰੇਲ ਕੋਚ ਫੈਕਟਰੀ, ਕਪੂਰਥਲਾ ਨੇ ਬੰਬੇ ਐਗਜ਼ੀਬਿਸ਼ਨ ਸੈਂਟਰ ਗੋਰੇਗਾਓਂ, ਮੁੰਬਈ ਵਿਖੇ ਆਯੋਜਿਤ ਐੱਮ ਈ ਟੀ ਐੱਚ ਟੀ ਐੱਸ 2024 (ਮਟੀਰੀਅਲ ਇੰਜੀਨੀਅਰਿੰਗ ਟੈਕਨਾਲੋਜੀ + ਹੀਟ ਟ੍ਰੀਟਮੈਂਟ ਸ਼ੋਅ 2024) ਵਿੱਚ ਭਾਰਤੀ ਰੇਲਵੇ ਦੀ ਤਰਫੋਂ ਹਿੱਸਾ ਲੈ ਕੇ ਇੱਕ ਵਾਰ ਫਿਰ ਪ੍ਰਦਰਸ਼ਨੀ ਲਗਾਉਣ ਵਿਚ ਆਪਣੀ ਤਾਕਤ ਦਾ ਮੁਜਹਾਰਾ ਕੀਤਾ ਹੈ। ਇਹ ਕਾਨਫਰੰਸ ਅਤੇ ਪ੍ਰਦਰਸ਼ਨੀ 4 ਸਤੰਬਰ ਨੂੰ ਸ਼ੁਰੂ ਹੋਈ ਹੈ ਤੇ 6 ਸਤੰਬਰ ਨੂੰ ਸਮਾਪਤ ਹੋਵੇਗੀ । ਇਸ ‘ਚ ਭਾਰਤੀ ਰੇਲਵੇ ਦੀਆਂ ਸਾਰੀਆਂ ਉਤਪਾਦਨ ਇਕਾਈਆਂ ਹਿੱਸਾ ਲੈ ਰਹੀਆਂ ਹਨ। ਟੀਮ ਆਰ ਸੀ ਐੱਫ ਨੇ ਇਸ ਵਿਚ ਆਪਣੇ ਉਤਪਾਦਾਂ ਦੇ ਕੋਚ ਮਾਡਲ ਪ੍ਰਦਰਸ਼ਿਤ ਕੀਤੇ ਹਨ । ਇਸ ਤੋਂ ਇਲਾਵਾ ਆਰ ਸੀ ਐਫ ਵਿੱਚ ਨਿਰਮਾਣ ਅਧੀਨ ਨਵੇਂ ਉਤਪਾਦਾਂ ਜਿਵੇਂ ਵੰਦੇ ਮੈਟਰੋ, ਅੰਮ੍ਰਿਤ ਭਾਰਤ ਕੋਚ, ਹਾਈ ਸਪੀਡ ਇੰਸਪੈਕਸ਼ਨ ਕੋਚ, ਹਾਈ ਸਪੀਡ ਐਕਸੀਡੈਂਟ ਰਿਲੀਫ ਟਰੇਨ ਆਦਿ ਬਾਰੇ ਟਰਾਂਸਲਾਈਟਾਂ ਰਾਹੀਂ ਜਾਣਕਾਰੀ ਦਿੱਤੀ ਗਈ ਹੈ। ਅੱਜ ਪ੍ਰਦਰਸ਼ਨੀ ਦੇ ਦੂਜੇ ਦਿਨ ਵੀ ਆਰ ਸੀ ਐਫ ਸਟਾਲ ਵਿਖੇ ਦਰਸ਼ਕਾਂ ਦੀ ਲਗਾਤਾਰ ਭੀੜ ਰਹੀ। ਪ੍ਰਦਰਸ਼ਨੀ ਦੇ ਦੂਜੇ ਦਿਨ, ਸ਼੍ਰੀ ਸੰਜੇ ਕੁਮਾਰ ਪੰਕਜ,ਅੱਡਿਸ਼ਨਲ ਮੈਂਬਰ/ ਪੀ ਯੂ ਰੇਲਵੇ ਬੋਰਡ ਨੇ ਵਿਸ਼ੇਸ਼ ਤੌਰ ‘ਤੇ ਆਰ ਸੀ ਐੱਫ ਸਟਾਲ ਦਾ ਦੌਰਾ ਕੀਤਾ। ਇਸ ਮੌਕੇ ਸ਼੍ਰੀ ਪਾਰਸ ਮਹਿੰਦੀ ਰੱਤਾ, ਸੰਯੁਕਤ ਡਾਇਰੈਕਟਰ ਮਕੈਨੀਕਲ ਇੰਜੀਨੀਅਰਿੰਗ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਆਰ ਸੀ ਐਫ ਦੇ ਸੀਨੀਅਰ ਲੋਕ ਸੰਪਰਕ ਅਧਿਕਾਰੀ, ਸ਼੍ਰੀ ਵਿਨੋਦ ਕਟੋਚ ਨੇ ਸ਼੍ਰੀ ਪੰਕਜ ਨੂੰ ਸਟਾਲ ਵਿੱਚ ਪ੍ਰਦਰਸ਼ਿਤ ਡਿਸਪਲੇ ਅਤੇ ਪ੍ਰਚਾਰ ਦੀਆਂ ਵਸਤੂਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ, ਜਿਸ ਦੀ ਸ਼੍ਰੀ ਪੰਕਜ ਨੇ ਭਰਪੂਰ ਸ਼ਲਾਘਾ ਕੀਤੀ। ਅੱਜ ਵੀ, ਸਟਾਲ ‘ਤੇ ਦਰਸ਼ਕਾਂ ਦੀ ਨਿਰੰਤਰ ਭੀੜ ਰਹੀ ਅਤੇ ਉਨ੍ਹਾਂ ਨੇ ਆਰ ਸੀ ਐਫ ਦੇ ਉਤਪਾਦਾਂ ਦੀ ਸ਼ਲਾਘਾ ਕਰਦਿਆਂ ਨਵੀਨ ਉਤਪਾਦਾਂ ਵਿਚ ਗਹਿਰੀ ਦਿਲਚਸਪੀ ਵਿਖਈ । ਟੀਮ ਆਰ ਸੀ ਐੱਫ ਵਿਚ ਸ੍ਰੀ ਕੁਲਵਿੰਦਰ ਸਿੰਘ, ਡਿਪਟੀ ਸੀ ਐਮ ਈ , ਸ਼੍ਰੀ ਓਮ ਪ੍ਰਕਾਸ਼, ਸ਼੍ਰੀ ਰਾਜਿੰਦਰ ਸਿੰਘ, ਸ਼੍ਰੀ ਸ਼ਿਵਰਾਜ ਬਿਰਾਦਰ ਵੀ ਹਾਜ਼ਿਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly