ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਸਕਾਊਟਸ ਅਤੇ ਗਾਈਡਾਂ ਨੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਆਪਣੀ ਧਾਂਕ ਜਮਾਈ

ਕਪੂਰਥਲਾ, (ਸਮਾਜ ਵੀਕਲੀ)  ( ਕੌੜਾ  )- ਜ਼ਿਲ੍ਹਾ ਕਮਿਸ਼ਨਰ ( ਸਕਾਉਟਸ ਤੇ ਗਾਈਡਜ਼ ) ਸ਼੍ਰੀ ਅਭੈ ਪ੍ਰਿਆ ਡੋਗਰਾ , ਡਿਪਟੀ ਚੀਫ ਪਲਾਨਿੰਗ  ਇੰਜੀਨੀਯਰ  ਦੀ ਅਗਵਾਈ ਹੇਠ ਭਾਰਤ ਸਕਾਊਟਸ ਅਤੇ ਗਾਈਡਜ਼ ਸ਼ਾਖਾ, ਜ਼ਿਲ੍ਹਾ ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਸਕਾਊਟਸ ਅਤੇ ਗਾਈਡਾਂ ਵੱਲੋਂ ਗੁਰੂਗ੍ਰਾਮ (ਹਰਿਆਣਾ) ਵਿੱਚ ਚਾਰ ਦਿਨਾਂ ਏਸ਼ੀਆ ਪੈਸੀਫਿਕ ਰੀਜਨ ਗਵਰਨੈਂਸ ਵਰਕਸ਼ਾਪ ਜੋ ਕਿ ਅੱਜ ਸ਼ੁਰੂ ਹੋਈ ਦੇ ਵਿਚ ਭਾਗ ਲਿਆ I  ਇਸ ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਵਿੱਚ ਭਾਰਤ ਦੇ ਲੋਕ ਨਾਚਾਂ ਦੀ ਵਿਲੱਖਣ ਪੇਸ਼ਕਾਰੀ ਕੀਤੀ ਗਈ I ਪ੍ਰੋਗਰਾਮ ਵਿਚ ਆਰ ਸੀ ਐੱਫ ਦੇ  ਸਕਾਊਟਸ ਅਤੇ ਗਾਈਡਾਂ ਨੇ ਸੂਫੀ ਨਾਚ, ਰਾਜਸਥਾਨੀ ਲੋਕ ਨਾਚ, ਪੰਜਾਬ ਦਾ  ਲੋਕ ਨਾਚ ਭੰਗੜਾ ਅਤੇ ਪੰਜਾਬ ਦਾ  ਮਾਰਸ਼ਲ ਆਰਟ ਗੱਤਕਾ ਪੇਸ਼ ਕੀਤੇ ਜਿਸਦਾ ਕਿ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ । ਸੱਭਿਆਚਾਰਕ ਪ੍ਰੋਗਰਾਮ ਵਿੱਚ ਆਰ ਸੀ ਐਫ ਦੇ 13 ਸਕਾਊਟਸ ਅਤੇ ਗਾਈਡਾਂ ਨੇ ਟੀਮ ਲੀਡਰ ਸ੍ਰੀ ਵਿਜੇਂਦਰ ਸ਼ੇਖਾਵਤ ਅਤੇ ਸ੍ਰੀਮਤੀ ਸੁਮਨ ਦੀ ਅਗਵਾਈ ਵਿੱਚ ਭਾਗ ਲਿਆ।
ਇਸ ਵਰਕਸ਼ਾਪ ਵਿੱਚ ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ, ਮਲੇਸ਼ੀਆ, ਮਾਲਦੀਵ, ਨੇਪਾਲ, ਸ੍ਰੀਲੰਕਾ, ਮੰਗੋਲੀਆ, ਫਿਲੀਪੀਨਜ਼, ਬੰਗਲਾਦੇਸ਼ ਸਮੇਤ ਦੁਨੀਆ ਭਰ ਤੋਂ (ਵਰਲਡ ਐਸੋਸੀਏਸ਼ਨ ਆਫ ਗਰਲ ਗਾਈਡਜ਼ ਐਂਡ ਸਕਾਊਟਸ) ਦੇ ਮੈਂਬਰ ਹਿੱਸਾ ਲੈ ਰਹੇ ਹਨ। ਇਹ ਵਰਕਸ਼ਾਪ 14 ਜੂਨ 2024 ਤੱਕ ਚੱਲੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੁੱਧ ਬਾਣ
Next articleਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ