ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਟਵਿੱਟਰ ’ਤੇ ਆਪਣੇ ਸਮਰਥਕਾਂ ਕੋਲੋਂ ਭਾਜਪਾ ਸਰਕਾਰ ਦੀ ਸਭ ਤੋਂ ਵੱਡੀ ਘਾਟ ਬਾਰੇ ਪੁੱਛਿਆ ਹੈ। ਸ੍ਰੀ ਗਾਂਧੀ ਨੇ ਟਵਿੱਟਰ ’ਤੇ ਸਵਾਲ ਪੋਸਟ ਕੀਤਾ, ‘‘ਭਾਜਪਾ ਸਰਕਾਰ ਦੀ ਸਭ ਤੋਂ ਵੱਡੀ ਘਾਟ ਕੀ ਰਹੀ ਹੈ?’’। ਇਸ ਸਵਾਲ ਦਾ ਜਵਾਬ ਦੇਣ ਲਈ ਉਨ੍ਹਾਂ ਨੇ ਚਾਰ ਬਦਲ ਵੀ ਦਿੱਤੇ। ਇਨ੍ਹਾਂ ਚਾਰ ਬਦਲਾਂ ਵਿਚ ਬੇਰੁਜ਼ਗਾਰੀ, ਟੈਕਸ ਵਸੂਲੀ, ਮਹਿੰਗਾਈ ਅਤੇ ਨਫ਼ਰਤ ਦਾ ਮਾਹੌਲ ਸ਼ਾਮਲ ਸਨ। ਇਸ ਟਵਿੱਟਰ ਪੋਲ ਦੌਰਾਨ ਸਭ ਤੋਂ ਵੱਧ 1,22,000 (49 ਫ਼ੀਸਦ) ਵੋਟਾਂ ਚੌਥੇ ਬਦਲ ਨੂੰ ਮਿਲੀਆਂ ਜੋ ਕਿ ‘ਨਫ਼ਰਤ ਦਾ ਮਾਹੌਲ’ ਸੀ ਅਤੇ ਇਸੇ ਨੂੰ ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਅਸਫ਼ਲਤਾ ਕਰਾਰ ਦਿੱਤਾ ਗਿਆ। ਇਸ ਤੋਂ ਬਾਅਦ ਸਰਕਾਰ ਦੀ ਦੂਜੀ ਵੱਡੀ ਅਸਫ਼ਲਤਾ ਬੇਰੁਜ਼ਗਾਰੀ ਦੱਸੀ ਗਈ। ਇਸ ਬਦਲ ਨੂੰ 30 ਫ਼ੀਸਦ ਵੋਟਾਂ ਮਿਲੀਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly