ਰਾਹੁਲ ਸ਼ਾਇਦ 2014 ਤੋਂ ਪਹਿਲਾਂ ਵਾਲੇ ਭਾਰਤ ਦੀ ਗੱਲ ਕਰ ਰਹੇ ਨੇ: ਸਿੰਧੀਆ

ਰਾਏਪੁਰ (ਸਮਾਜ ਵੀਕਲੀ):  ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਰਾਹੁਲ ਗਾਂਧੀ ਦੇ ‘ਦੋ ਭਾਰਤ’ ਵਾਲੇ ਬਿਆਨ ’ਤੇ ਵਰ੍ਹਦਿਆਂ ਅੱਜ ਕਿਹਾ ਕਿ ਸ਼ਾਇਦ ਕਾਂਗਰਸੀ ਆਗੂ 2014 ਤੋਂ ਪਹਿਲਾਂ ਵਾਲੇ ਭਾਰਤ ਦੀ ਗੱਲ ਕਰ ਰਹੇ ਹਨ, ਜਿਸ ਵਿਚ ਵਿਕਾਸ ਨਹੀਂ ਹੁੰਦਾ ਸੀ, ਭ੍ਰਿਸ਼ਟਾਚਾਰ ਅਤੇ ਆਰਥਿਕ ਕੁਪ੍ਰਬੰਧਨ ਸੀ। ਉਨ੍ਹਾਂ ਭੂਪੇਸ਼ ਬਘੇਲ ਦੀ ਅਗਵਾਈ ਵਾਲੀ ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ’ਤੇ ਸੂਬੇ ਵਿਚ ਹਵਾਬਾਜ਼ੀ ਸਹੂਲਤਾਂ ਵਧਾਉਣ ਸਬੰਧੀ ਕੋਸ਼ਿਸ਼ਾਂ ਵਿਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਸਹਿਯੋਗ ਨਾ ਦੇਣ ਦੇ ਦੋਸ਼ ਵੀ ਲਗਾਏ। ਛੱਤੀਸਗੜ੍ਹ ਦੇ ਇਕ ਰੋਜ਼ਾ ਦੌਰੇ ’ਤੇ ਅੱਜ ਰਾਏਪੁਰ ਪਹੁੰਚਣ ਮਗਰੋਂ ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਸਿੰਧੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਕ ਨਵੇਂ ਭਾਰਤ ਦਾ ਨਿਰਮਾਣ ਹੋਇਆ ਹੈ ਜਿੱਥੇ ਕਿ ਭ੍ਰਿਸ਼ਟਾਚਾਰ ਨੂੰ ਨੱਥ ਪਈ ਹੈ ਅਤੇ ਵਿਕਾਸ ਤੇ ਪ੍ਰਗਤੀ ਦੇ ਬੂਹੇ ਖੁੱਲ੍ਹੇ ਹਨ। ਉਨ੍ਹਾਂ ਕਿਹਾ, ‘‘ਰਾਹੁਲ ਗਾਂਧੀ ਦੇ ‘ਦੋ ਭਾਰਤ’ ਵਾਲੇ ਬਿਆਨ ਤੋਂ ਮੈਂ ਹੈਰਾਨ ਹਾਂ ਕਿ ਅਜਿਹਾ ਬਿਆਨ ਕੀ ਕੋਈ ਭਾਰਤੀ ਨਾਗਰਿਕ ਦੇ ਸਕੇਗਾ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰਸਿਮਰਤ ਵੱਲੋਂ ਬਾਦਲ ਨੂੰ ਜਿਤਾਉਣ ਦੀ ਅਪੀਲ
Next articleਸ੍ਰੀਨਗਰ: ਮੁਕਾਬਲੇ ’ਚ ਦੋ ਅਤਿਵਾਦੀ ਹਲਾਕ