HOME ਰਾਹੁਲ ਗਾਂਧੀ ਦੇ ਜਨਮ- ਦਿਨ ‘ਤੇ ਬਾਵਾ ਅਤੇ ਦਾਖਾ ਨੇ ਦਿੱਤੀ ਵਧਾਈ

ਰਾਹੁਲ ਗਾਂਧੀ ਦੇ ਜਨਮ- ਦਿਨ ‘ਤੇ ਬਾਵਾ ਅਤੇ ਦਾਖਾ ਨੇ ਦਿੱਤੀ ਵਧਾਈ

5

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)- ਭਾਰਤ ਦਾ ਭਵਿੱਖ ਰਾਹੁਲ ਗਾਂਧੀ ਜੋ ਭਾਰਤ ਦੇ ਨੌਜਵਾਨਾਂ ਦੇ ਦਿਲ ਦੀ ਧੜਕਣ ਹੈ, ਨੂੰ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਬੁੱਕੇ ਭੇਂਟ ਕਰਕੇ ਮਿਠਾਈਆਂ ਵੰਡ ਕੇ ਹਾਰਦਿਕ ਵਧਾਈ ਦਿੱਤੀ। ਇਸ ਸਮੇਂ ਬਾਵਾ ਅਤੇ ਦਾਖਾ ਨੇ ਕਿਹਾ ਕਿ ਭਾਰਤ ਦਾ ਇੱਕੋ ਇੱਕ ਨੇਤਾ ਰਾਹੁਲ ਗਾਂਧੀ ਹੈ, ਜੋ ਹਰ ਵਰਗ ਦੇ ਲੋਕਾਂ ਨੂੰ ਪਿਆਰ ਕਰਦਾ ਹੈ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਮੁਦਈ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ 3700 ਕਿਲੋਮੀਟਰ ਯਾਤਰਾ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਕਰਕੇ ਦੱਸ ਦਿੱਤਾ ਹੈ ਕਿ ਕਿਹੜੀ ਪਾਰਟੀ ਕਿਹੜਾ ਨੇਤਾ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਕੇ ਸਭ ਵਰਗਾਂ ਦੇ ਲੋਕਾਂ ਨੂੰ ਇੱਕੋ ਲੜੀ ਵਿੱਚ ਪਰੋ ਕੇ ਭਾਰਤ ਨੂੰ ਵਿਕਾਸ ਦੇ ਰਸਤੇ ਤੇ ਅੱਗੇ ਲਿਜਾ ਸਕਦਾ ਹੈ।  ਬਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਰਾਜਨੀਤੀ ਦੀ ਦੁਨੀਆ ਵਿੱਚ 2004 ਵਿੱਚ ਪੈਰ ਰੱਖਿਆ ਅਤੇ ਅਮੇਠੀ ਤੋਂ ਸੰਸਦ ਬਣੇ। ਉਹ ਕਾਂਗਰਸ ਪਾਰਟੀ ਦੇ ਪ੍ਰਮੁੱਖ ਚਿਹਰਿਆਂ ਵਿੱਚੋਂ ਇੱਕ ਹਨ ਜਿਹਨਾਂ ਹਮੇਸ਼ਾਂ ਧਰਮ ਨਿਰਪੱਖ ਸੋਚ ਅਤੇ ਸਮਾਜਿਕ ਨਿਆਂ ਦਾ ਸਮਰਥਨ ਕੀਤਾ ਹੈ। ਅਮੇਠੀ ਵਿੱਚ ਚੋਣ ਮੁਹਿੰਮ ਤੋਂ ਲੈ ਕੇ ਆਪਣੀ ਦੇਸ਼ ਵਿਆਪੀ ਮੁਹਿੰਮ ਤੱਕ ਉਹ ਨੌਜਵਾਨਾਂ ਅਤੇ ਗ਼ਰੀਬਾਂ ਲਈ ਇੱਕ ਆਵਾਜ਼ ਬਣੇ ਹਨ ਅਤੇ ਵਾਰ-ਵਾਰ ਲੋਕਤੰਤਰੀ ਕਦਰਾਂ ਕੀਮਤਾਂ ਅਤੇ ਸੰਸਥਾਵਾਂ ਦੀ ਰੱਖਿਆ ਦੀ ਵਕਾਲਤ ਕੀਤੀ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਅਤੇ ਜਨਰਲ ਮੈਡੀਕਲ ਕੈਂਪ ਲਾਇਆ
Next articleDHAMAAL BOYS AB KARENGE QEHER GURU RANDHAWA BRINGS THE ULTIMATE DOSE OF FUN WITH QEHER FROM DHAMAAL 4! SONG OUT NOW!