ਰੇਡੀਓ ਚੜ੍ਹਦੀ ਕਲਾ ਯੂ.ਐੱਸ.ਏ. ਵੱਲੋਂ ‘ਸਾਂਝ ਮਾਵਾਂ ਧੀਆਂ ਦੀ’ ਸਮਾਗਮ 05 ਮਈ ਨੂੰ

ਯੂਨੀਅਨ ਸਿਟੀ/ਯੂ.ਐੱਸ.ਏ.,  (ਗੁਰਬਿੰਦਰ ਸਿੰਘ ਰੋਮੀ): ਰੇਡੀਓ ਚੜ੍ਹਦੀ ਕਲਾ ਵੱਲੋਂ ਅਤੇ ਇੱਥੋਂ ਦੇ ਮੁੱਖ ਸੰਚਾਲਕ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਹਰ ਸਾਲ ਕਰਵਾਇਆ ਜਾਂਦਾ ਰੰਗਾਰੰਗ ਸਮਾਗਮ ‘ਸਾਂਝ ਮਾਵਾਂ ਧੀਆਂ ਦੀ’ ਇਸ ਵਾਰ 05 ਮਈ 2024 ਨੂੰ ਹੋਵੇਗਾ। ਜਿਸ ਬਾਰੇ ਰਣਵੀਰ ਕੌਰ ਬੱਲ ਰੇਡੀਓ ਪ੍ਰੀਜ਼ੈਂਟਰ ਨੇ ਦੱਸਿਆ ਕਿ ਸਵੇਰੇ 11:00 ਤੋਂ ਸ਼ਾਮ 05:00 ਵਜੇ ਤੱਕ ਚਲਣ ਵਾਲ਼ੇ ਇਸ ਪ੍ਰੋਗਰਾਮ ਦੌਰਾਨ ਗੀਤ-ਸੰਗੀਤ, ਗਿੱਧਾ, ਧਾਰਮਿਕ/ਸਮਾਜਕ ਭਾਸ਼ਣ ਅਤੇ ਬੱਚਿਆਂ ਦੀਆਂ ਗਤੀਵਿਧੀਆਂ ਆਦਿ ਮੁੱਖ ਆਕਰਸ਼ਣ ਦਾ ਕੇਂਦਰ ਰਹਿਣਗੇ। ਇਸ ਮੌਕੇ ਜਸਵਿੰਦਰ ਕੌਰ, ਕਮਲ ਪਰਮਾਰ (ਮਾਤਾਜੀ), ਰਣਵੀਰ ਕੌਰ ਬੱਲ, ਕਮਲਜੀਤ ਕੌਰ, ਰਾਜ਼ੀ, ਗਗਨ, ਰਾਣੋ ਅਤੇ ਕਮਲਜੀਤ ਕੌਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਬਖੋਪੀਰ ਵਿੱਚ ਨਗਰ ਨਿਵਾਸੀਆਂ ਨੂੰ ਕਿਤਾਬਾਂ ਵੰਡ ਕੇ ਮਨਾਇਆ ਗਿਆ ਵਿਸਾਖੀ ਦਾ ਪਵਿੱਤਰ ਦਿਹਾੜਾ।
Next articleਡੇਰਿਆਂ ਦੀ ਦੁਕਾਨਦਾਰੀ ਦੀ ਸਚਾਈ