ਕੱਟੜਵਾਦੀ ਤੇ ਵੱਖਵਾਦੀ ਨਕਰਾਤਮਕ ਸੋਚ ਨੌਜਵਾਨ ਪੀੜੀ ਦੇ ਭਵਿੱਖ ਲਈ ਖ਼ਤਰਨਾਕ : ਸੁਲਤਾਨੀ

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਜ ਮੈਸੰਜਰ ਆਫ਼ ਪੀਸ ਮਿਸ਼ਨ ਇੰਡੀਆ ਦੇ ਪ੍ਰਧਾਨ ਤੇ ਪੀਸ ਐਬੰਸਡਰ ਸਲੀਮ ਸੁਲਤਾਨੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਜੋ ਪਿਛਲੇ ਦਿਨੀ ਹਿਮਾਚਲ ਪ੍ਰਦੇਸ਼ ਵਿਖੇ ਕੁਝ ਪੰਜਾਬ ਦੇ ਨੌਜਵਾਨਾਂ ਅਤੇ ਹਿਮਾਚਲ ਪ੍ਰਦੇਸ਼ ਦੇ ਉੱਥੋਂ ਦੇ ਕੁਝ ਲੋਕਾ ਵਲੋ ਮੋਟਰ ਸਾਈਕਲਾਂ ਅਤੇ ਗੱਡੀਆਂ ਤੋਂ ਇੱਕ ਝੰਡੇ ਨੂੰ ਲਾਉਣ ਅਤੇ ਉਤਾਰਨ ਨੂੰ ਲੈ ਕੇ ਜੋ ਝਗੜੇ ਦੀਆਂ ਜੋ ਖ਼ਬਰਾਂ ਸ਼ੋਸ਼ਲ ਮੀਡੀਆ ਰਾਹੀਂ ਸਮਾਜ ਵਿੱਚ ਵਾਇਰਲ ਹੋਈਆ ਹਨ ਦੇ ਨਾਲ ਜੋ ਨਕਰਾਤਮਕ ਸੰਦੇਸ਼ ਪੂਰੇ ਦੇਸ਼ ਖਾਸ ਕਰਕੇ ਹਿਮਾਚਲ ਅਤੇ ਪੰਜਾਬ ਗਿਆ ਹੈ ਉਹ ਸਾਡੇ ਸਮਾਜ ਦੀ ਸਹਿਣਸ਼ੀਲਤਾ ਤੇ ਜਿੰਮੇਵਾਰੀ ਤੇ ਸਵਾਲੀਆ ਚਿੰਨ ਖੜਾ ਕਰਦਾ ਹੈ , ਸਲੀਮ ਸੁਲਤਾਨੀ ਨੇ ਕਿਹਾ ਕਿ ਅੱਜ ਸਾਡੇ ਸਮਾਜ ਵਿੱਚ ਫੈਲ ਰਹੀ ਕੱਟੜਵਾਦ ਵੱਖਵਾਦ ਅਤੇ ਪੱਖਵਾਦ ਜਿਹੀ ਨਕਰਾਤਮਕ ਸੋਚ ਅਜਿਹੀਆਂ ਘਟਨਾਵਾਂ ਦੇ ਵਾਪਰਨ ਦਾ ਮੁੱਖ ਕਾਰਨ ਬਣਦੀਆਂ ਹਨ, ਅਤੇ ਜਿਸਦਾ ਨਾ ਪੱਖੀ ਪ੍ਰਭਾਵ ਸਾਡੇ ਦੇਸ਼ ਦੀ  ਨੌਜਵਾਨ ਪੀੜੀ ਦੀ ਸੋਚ ਤੇ ਪੈ ਰਿਹਾ ਹੈ ਤੇ ਜੋ ਵਿਰੋਧੀ ਤਾਕਤਾਂ ਸਾਡੇ ਦੇਸ਼ ਦੇ ਲੋਕਤੰਤਰ, ਸੰਵਿਧਾਨ ਤੇ ਵਿਭਿੰਨਤਾ ਨੂੰ ਨਹੀਂ ਮੰਨਦੀਆਂ ਉਹ ਇੰਨਾਂ ਮੌਕਿਆਂ ਦਾ ਫ਼ਾਇਦਾ ਚੁੱਕਣ ਦੀ ਤਾਕ ਵਿਚ ਹਮੇਸ਼ਾ ਤਿਆਰ ਰਹਿੰਦੀਆਂ ਹਨ, ਸੋ ਇਸ ਲਈ ਸਲੀਮ ਸੁਲਤਾਨੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਤਰਾਂ ਦੀ ਨੀਤੀ ਬਣਾਉਣ ਕਿ ਜਿਸ ਨਾਲ ਸਾਡੇ ਦੇਸ਼ ਦੀ ਨੌਜਵਨ ਪੀੜੀ ਦੇਸ਼ ਦੀ ਅਖੰਡਤਾ ਵਿਭਿੰਨਤਾ ਲੋਕਤੰਤਰ ਸੰਵਿਧਾਨ ਅਤੇ ਸਮਾਜ ਪ੍ਰਤੀ ਜਿੰਮੇਵਾਰ ਤੇ ਜਾਗਰੂਕ ਬਣਨ,  ਉੱਨਾਂ ਦੱਸਿਆ ਕਿ  ਮੈਸੰਜਰ ਆਫ਼ ਪੀਸ ਮਿਸ਼ਨ ਪਿਛਲੇ ਲੰਬੇ ਸਮੇਂ ਤੋਂ ਦੇਸ਼ ਅਤੇ ਪਰਦੇਸ਼ ਵਿਚ ਸ਼ਾਂਤੀ-ਸਦਭਾਵਨਾ ਮਿਸ਼ਨ ਤੇ ਪ੍ਰਚਾਰ ਪ੍ਰਸਾਰ ਕਰਨ ਦੀ ਸੇਵਾ ਕਰ ਰਿਹਾ ਹੈ ਅਤੇ ਇਸ ਸੰਬੰਧੀ ਮਿਸ਼ਨ ਵੱਲੋਂ  ਸੂਬਾ ਸਰਕਾਰ ਨੂੰ ਇੱਕ ਪ੍ਰਸਤਾਵ ਵੀ ਭੇਜਿਆ ਗਿਆ ਹੈ!

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਈ ਘਨੱਈਆ ਜੀ ਮਿਸ਼ਨ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ ਵਿੱਚ ਖੂਨਦਾਨ ਕੈਂਪ ਲਾਇਆ
Next articleਪੰਜਾਬ ਸਰਕਾਰ ਵਿਧਾਨ ਸਭਾ ਦੇ ਬਜ਼ਟ ਸੈਸ਼ਨ ਵਿੱਚ ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਨ ਦਾ ਮਤਾ ਪਾਸ ਕਰੇ-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ