ਪੁਸਤਕ ਮੇਰੀ ਨਜ਼ਰ ਵਿੱਚ
ਤੇਜਿੰਦਰ ਚੰਡਿਹੋਕ

ਇਸ ਨਾਵਲ ਦਾ ਨਿੱਠ ਕੇ ਅਧਿਐਨ ਕਰਦਿਆਂ ਨਾਵਲ ਵਿੱਚ ਕਈ ਪੱਖ ਸਾਹਮਣੇ ਆਏ ਹਨ ਜਿਵੇਂ ਜਵਾਨੀ ਦਾ ਜੋਸ਼ਲੂ ਕਾਲਜ ਦੇ ਦਿਨ ਦਾ ਯੁਗ ਅਤੇ ਕਾਲ਼ੇ ਦਿਨਾਂ ਵਿੱਚੋਂ ਲੰਘਦੀਆਂ ਯਾਦਾਂ ਨੂੰ ਬਰਕਰਾਰ ਰੱਖਦਾ ਪ੍ਰਤੀਤ ਹੁੰਦਾ ਹੈ। ਨਾਵਲ ਵਿੱਚ ਯਥਾਰਥਤਾ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਨਾਵਲ ਦਾ ਮੁੱਖ ਨਾਇਕ ਜਗਜੀਤ ਸਿੰਘ ਹੈ ਜਿਸ ਦੇ ਬਚਪਨ ਤੋਂ ਪ੍ਰੋੜ ਵਿਅਕਤੀ ਹੋਣ ਤੱਕ ਕਹਾਣੀ ਉਸ ਦੁਆਲੇ ਘੰਮਦੀ ਹੈ। ਨਾਵਲ ਦੀ ਕਹਾਣੀ ਨਾਇਕ ਦੇ ਇੱਕ ਸੁਪਨੇ ਨਾਲ਼ ਸ਼ੁਰੂ ਹੁੰਦੀ ਹੈ। ਇਹ ਕਹਾਣੀ ਉਸ ਦੇ ਅਤੀਤ ਨੂੰ ਸਾਂਭੀ ਬੈਠੀ ਹੈ ਅਤੇ ਉਹ ਸਾਰੇ ਨਾਵਲ ਵਿੱਚ ਅਤੀਤ ਵਿਚੋਂ ਦੀ ਗੁਜਰਦਾ ਹੈ।
ਨਾਵਲ ਦੀ ਕਥਾਨਕ ਪਿੱਠ ਭੂਮੀ ਜ਼ਿਲ੍ਹਾ ਰੋਪੜ ਦੇ ਦੁਆਲੇ ਵਾਪਰੇ ਵਰਤਾਰੇ ਦੀ ਹੈ। ਨਾਵਲ ਵਿੱਚ ਕੁੜੀਆਂ ਦੇ ਵਿਆਹ ਕਰਕੇ ਪ੍ਰਵਾਸ ਕਰਨ ਅਤੇ ਫਿਰ ਤਲਾਕ ਲੈਣ ਵਰਗੀਆਂ ਪ੍ਰਵਿਰਤੀਆਂ ਇੱਕ ਖੇਡ ਹੀ ਬਣ ਗਈਆਂ ਹਨ। ਨਾਇਕ ਦਾ ਪਿਤਾ ਮੱਘਰ ਸਿੰਘ ਅਣਖੀ ਅਤੇ ਧਾਕੜ ਹੈ ਜਿਹੜਾ ਸਕੂਟਰਾਂ ਦਾ ਕੰਮ ਕਰਦਾ ਹੈ ਅਤੇ ਉਹ ‘ਸਕੂਟਰਾਂ ਦਾ ਡਾਕਟਰ’ ਨਾਂ ਨਾਲ਼ ਮਸ਼ਹੂਰ ਹੋਇਆ ਹੈ। ਨਾਵਲ ਵਿੱਚ ਘਰੇਲੂ ਕਲੇਸ਼ ਨੂੰ ਮੁਕਾਉਣ ਦਾ ਮੰਤਰ ਦੱਸਿਆ ਗਿਆ ਹੈ ਕਿ ਜੇ ਘਰੇਲੂ ਕਲੇਸ਼ ਮੁਕਾਉਣਾ ਹੋਵੇ ਤਾਂ ਜਦੋਂ ਇੱਕ ਧਿਰ ਗਰਮ ਹੋਵੇ ਤਾਂ ਦੂਜੀ ਧਿਰ ਨੂੰ ਠੰਡਾ ਰਹਿਣਾ ਚਾਹੀਦਾ ਹੈ ਜਿਵੇਂ ਜਦੋਂ ਮੱਘਰ ਸਿੰਘ ਕਿਸੇ ਗੱਲ ਤੇ ਗੁੱਸੇ ਹੁੰਦਾ ਹੈ ਤਾਂ ਉਸ ਦੀ ਘਰ ਵਾਲੀ ਚੁੱਪ ਕਰ ਜਾਂਦੀ ਹੈ ਅਤੇ ਗੱਲ ਵੱਧਣ ਤੋਂ ਰੋਕ ਲੈਂਦੀ ਹੈ।
ਕਾਲਜ ਵਿੱਚ ਨਵੇਂ ਨਵੇਂ ਆਏ ਹਰੇਕ ਨੌਜਵਾਨ ਤੇ ਇੱਕ ਵੱਖਰਾ ਜੋਸ਼ ਅਤੇ ਚਾਅ ਹੁੰਦਾ ਹੈ। ਆਮ ਦੇਖਿਆ ਗਿਆ ਹੈ ਕਿ ਜਵਾਨੀ ਵਿੱਚ ਕਾਲਜ ਦਾਖਲ ਹੋਣ ਵਾਲੇ ਮੁੰਡਿਆਂ ਵਿੱਚ ਆਪਣਾ ਪਿਆਰ ਪਾਉਣ ਦੀ ਤਾਂਘ ਰਹਿੰਦੀ ਹੀ ਹੈ। ਨਾਇਕ ਜਗਜੀਤ ਨੂੰ ਕਾਲਜ ਪੜ੍ਹਦੇ ਸਮੇਂ ਦੀਆਂ ਯਾਦਾਂ ਦੇ ਨਾਲ਼ ਕਿਰਨਜੀਤ ਕੌਰ ਦੇ ਪ੍ਰੇਮ ਦੀ ਖਿੱਚ ਬਣੀ ਰਹਿੰਦੀ ਹੈ। ਇਸੇ ਪ੍ਰੇਮ ਕਾਰਨ ਉਹ ਪੱਗ ਵੀ ਬੰਨਣੀ ਸਿੱਖਦਾ ਹੈ ਅਤੇ ਕੇਸ ਵੀ ਰੱਖਦਾ ਹੈ ਕਿਉਕਿ ਕਿਰਨਜੀਤ ਸਿੱਖ ਪਰਿਵਾਰ ਦੀ ਲੜਕੀ ਹੈ। ਉਹ ਉਸ ਨੂੰ ਪਾਉਣ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦਾ ਹੈ। ਉਸ ਦੇ ਸਹਿਪਾਠੀ ਅਜਮੇਰ ਦੀ ਕਾਲਜ ਵਿੱਚ ਕਿਰਨਜੀਤ ਵਲੋਂ ਕੀਤੀ ਲਾਹ ਪਾਹ ਦੀ ਘਟਨਾਲੂ ਪ੍ਰੋ. ਬਸ਼ੀਰ ਅਤੇ ਕੁਲਜੀਤ ਦੇ ਵਿਚਾਰਾਂ ਨੇ ਜਗਜੀਤ ਦੇ ਜੀਵਨ ਵਿੱਚ ਪਰਿਵਰਤਨ ਲਿਆਂਦਾ। ਹਰ ਸਮੇਂ ਕਾਲਜ ਕੰਨਟੀਨ ਵਿੱਚ ਬੈਠ ਕੇ ਟਾਇਮ ਪਾਸ ਕਰਨ ਵਾਲਾ ਜਗਜੀਤ ਪੜ੍ਹਾਈ ਕਰਨ ਵੱਲ ਤੁਰ ਪੈਂਦਾ ਹੈ। ਪਰ ਜਵਾਨੀ ਵਿੱਚ ਦਿਲ ਬੇਕਾਬੂ ਹੋਣਾ ਅਤੇ ਇਸ਼ਕ ਦੀ ਇੱਛਾ ਸੁਭਾਵਿਕ ਹੈ। ਇਸ਼ਕ ਵੀ ਕੀ ਚੀਜ ਹੁੰਦੀ ਹੈ। ਕਾਲਜ ਸਮੇਂ ਕਿਰਨਜੀਤ ਉਸ ਦੀ ਚਾਹਤ ਬਣ ਜਾਂਦੀ ਹੈ ਪਰ ਕਿਰਨਜੀਤ ਦੇ ਵਿਆਹ ਹੋਣ ਤੋਂ ਬਾਅਦ ਵੀ ਜਗਜੀਤ ਉਸ ਦੀਆਂ ਯਾਦਾਂ ਵਿੱਚ ਪਿਆ ਰਹਿੰਦਾ ਹੈ।
ਜਗਜੀਤ ਵਲੋਂ ਆਪਣਾ ਪਿਆਰ ਹਾਸਲ ਕਰਨ ਲਈ ਮੋਰਿੰਡੇ ਤੋਂ ਮਾਲੇਰਕੋਟਲੇ ਕੁਲਜੀਤ ਨੂੰ ਨਾਲ਼ ਲੈ ਕੇ ਜਾਣਾਲੂ ਰਸਤੇ ਵਿੱਚ ਔਕੜਾਂ ਦਾ ਸਾਹਮਣਾ ਕਰਨਾਲੂ ਪੈਸੇ ਦੀ ਬਰਬਾਦੀ ਕਰਨੀ ਅਤੇ ਇਸ਼ਕ ਵਿੱਚ ਸਭ ਕੁਝ ਅਰਪਣ ਕਰਨਾ ਉਸ ਨੂੰ ਜਾਇਜ ਲੱਗਦਾ ਹੈ। ਹਾਲਾਂ ਕਿ ਕਿਰਨਜੀਤ ਵਲੋਂ ਪ੍ਰੇਮ ਲਈ ਕੋਈ ਹਾਵ ਭਾਵ ਪ੍ਰਗਟ ਨਹੀਂ ਕੀਤੇ ਜਾਂਦੇ। ਇਸ ਤਰ੍ਹਾਂ ਇਹ ਜਗਜੀਤ ਦਾ ਇਕਤਰਫਾ ਪ੍ਰੇਮ ਦਰਸਾਉਂਦਾ ਹੈ। ਕੁਲਜੀਤ ਇੱਕ ਸਿਆਣਾ ਅਤੇ ਸੂਝਵਾਨ ਪਾਤਰ ਦਰਸਾਇਆ ਗਿਆ ਹੈ ਜਿਹੜਾ ਜਗਜੀਤ ਨੂੰ ਇਸ ਪਾਸੇ ਤੋਂ ਹਟਾ ਕੇ ਪੜ੍ਹਾਈ ਵੱਲ ਤੋਰਨ ਦਾ ਯਤਨ ਕਰਦਾ ਹੈ। ਕਾਲਜ ਵਿੱਚ ਗੰਭੀਰ ਸੁਭਾਅ ਦੇ ਮਾਲਕ ਪ੍ਰੋ. ਬਸ਼ੀਰ ਨੂੰ ਕਾਲਜ ਵਿਦਿਆਰਥੀਆਂ ਵਲੋਂ ‘ਹਿਟਲਰ’ ਦਾ ਨਾਂ ਦਿੱਤਾ ਗਿਆ ਹੈੇ।
ਨਾਵਲ ਦਾ ਦੂਜਾ ਪੱਖ ਗਿਆਰਵੇਂ ਭਾਗ ਤੋਂ ਸ਼ੁਰੂ ਹੁੰਦਾ ਹੈ ਜਿਸ ਵਿੱਚ ਕਾਲ਼ੇ ਦੌਰ ਦਾ ਸੰਤਾਪ ਪੰਜਾਬ ਨੇ ਹੰਡਾਇਆ ਹੈ। ਇਸ ਕਾਲ ਵਿੱਚ ਜਿੱਥੇ ਪੁਲਿਸ ਦੀਆਂ ਵਧੀਕੀਆਂ ਦਾ ਜਿਕਰ ਕੀਤਾ ਗਿਆ ਹੈਲੂ ਉੱਥੇ ਉਹਨਾਂ ਸਿੱਖ ਨੌਜਵਾਨਾਂ ਦਾ ਦੁਖਾਂਤ ਵੀ ਦਰਜ ਕੀਤਾ ਹੈ ਜਿਸ ਵਿੱਚ ਮਜ਼ਬੂਰੀ ਵੱਸ ਉਹ ਹਥਿਆਰ ਚੁੱਕਦੇ ਹਨ ਅਤੇ ਲੁਕ ਛਿਪ ਕੇ ਪਿੰਡਾਂ ਦੇ ਲੋਕਾਂ ਤੋਂ ਪਨਾਹ ਲੈ ਕੇਲੂ ਪ੍ਰਸ਼ਾਦਾ ਪਾਣੀ ਛੱਕਦੇ ਹਨ। ਪੁਲਿਸ ਵਲੋਂ ਬਲਵਿੰਦਰ ਸਿੰਘਲੂ ਬਿੱਕਰਲੂ ਤੋਚੀ ਅਤੇ ਲਾਲੀ ਦੇ ਗਾਇਬ ਅਤੇ ਐਨਕਾਉਂਟਰ ਕਰਨ ਦੀ ਕਹਾਣੀ ਸਾਹਮਣੇ ਆਉਂਦੀ ਹੈ। ਇਹਨਾਂ ਕਾਰਨਾਂ ਕਰਕੇ ਮਾਪੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਮਜਬੂਰਨ ਇੱਛਾ ਰੱਖਦੇ ਹਨ। ਨਾਵਲ ਵਿੱਚ ‘ਆਉਟ ਸੋਰਸਿੰਗ’ ਰਾਹੀਂ ਰਾਜਨੀਤੀਲੂ ਬੇਰੁਜਗਾਰੀ ਅਤੇ ਪ੍ਰਵਾਸ ਕਰਨ ਦੀ ਝਲਕ ਦਿਖਾਈ ਦਿੰਦੀ ਹੈ।
ਫਿਰ ਨਾਇਕ ਜਗਜੀਤ ਦਾ ਸ਼ਰਾਬ ਪੀਣਾਲੂ ਦੁਬਈ ਜਾਣਾ ਅਤੇ ਉੱਥੇ ਜਾ ਕੇ ਵੀ ਨਜ਼ਾਇਜ ਸਬੰਧ ਬਣਾਉਣੇ ਅਤੇ ਪੈਸਿਆਂ ਦੇ ਲਾਲਚ ਵਸ ਸ਼ਰਾਬ ਵਰਗੇ ਗੈਰ ਕਾਨੂੰਨੀ ਕੰਮ ਕਰਨੇਲੂ ਸੁੱਖੀ ਦੇ ਪਿਓ ਤੋਂ ਬਦਲਾ ਲੈਣਾ ਆਦਿ ਉਸ ਦੀ ਪਾਤਰਤਾ ਨੂੰ ਨਾਕਾਰਾਤਮਿਕ ਬਣਾਉਂਦੇ ਹਨ। ਫਿਰ ਰਣਜੀਤ ਨਾਲ਼ ਵਿਆਹ ਸਮੇਂ ਸੋਲਾਂ ਸਾਲ ਦਾ ਅੰਤਰ ਹੋਣਾਲੂ ਰਣਜੀਤ ਨਾਲ ਹੋਏ ਬਲਾਤਕਾਰ ਦੌਰਾਨ ਉਸ ਦੇ ਨਜ਼ਾਇਜ ਪੁੱਤਰ ਮਨੀ ਨੂੰ ਅਪਨਾਉਣਾ ਵਰਗੇ ਕਈ ਪੱਖ ਨਾਵਲ ਵਿੱਚੋਂ ਮਿਲਦੇ ਹਨ। ਮਨੀ ਪੜ੍ਹਿਆ ਅਤੇ ਆਗਿਆਕਾਰ ਸਿੱਧ ਹੁੰਦਾ ਹੈ ਅਤੇ ਦੂਜਾ ਮੁੰਡਾ ਗਿੰਦੀ ਬਿਲਕੁਲ ਉਸ ਦੇ ਉਲਟ ਚਿਤਰਿਆ ਗਿਆ ਹੈ।
ਲੇਖਿਕਾ ਨੇ ਸਮਰਪਣ ਵਿੱਚ ਵਿਛੜਿਆਂ ਦਾ ਦਰਦ ਕੇਵਲ ਇਸਤਰੀਆਂ ਨੂੰ ਹੋਣ ਦੀ ਗੱਲ ਕੀਤੀ ਹੈ ਜਦੋਂ ਕਿ ਸਮਾਜ ਵਿੱਚ ਮਰਦ ਦੀ ਵੀ ਇਹੀ ਤਰਾਸਦੀ ਹੈ। ਨਾਵਲ ਵਿੱਚ ਜਗਜੀਤ ਦੇ ਅਤੀਤ ਦੀ ਗਿਣਤੀ ਮਿਣਤੀ ਕਰਦਿਆਂ ਉਸ ਨੂੰ ਕੀ ਮਿਲਿਆ ਅਤੇ ਕੀ ਗਵਾਇਆ ਦਾ ਅਹਿਸਾਸ ਹੁੰਦਾ ਹੈ। ਰੋਪੜ ਇਲਾਕੇ ਦੀ ਕਥਾ ਹੋਣ ਕਰਕੇ ਬੋਲੀ ਵੀ ਉਥੋਂ ਦੀ ਹੀ ਵਰਤੀ ਗਈ ਹੈ। ਨਾਵਲ ਵਿੱਚ ਕਈ ਮੁਹਾਵਰੇ ਵੀ ਸਬੰਧਤ ਥਾਂ ਵਰਤੇ ਗਏ ਹਨ ਜਿਵੇਂ ਹੱਥ ਨਾ ਪਹੁੰਚੇ ਥੂਅ ਕੌੜੀਲੂ ਜਾਤ ਦੀ ਕੋਹੜ ਕਿਰਲੀ ਸ਼ਤੀਰੀਆਂ ਨੂੰ ਜੱਫੇਲੂ ਹੱਥਾਂ ਨਾਲ਼ ਦਿੱਤੀਆਂ ਗੰਢਾਂ ਮੂੰਹ ਨਾਲ ਖੋਹਲਣੀਆਂਲੂ ਦੁੱਧ ਦਾ ਜਲਿਆ ਲੱਸੀ ਨੂੰ ਫੂਕਾਂ ਮਾਰ ਮਾਰ ਪੀਣਾ ਆਦਿ। ਨਾਵਲ ਵਿੱਚ ਕੁੱਝ ਥਾਂ ਪਰੂਫ ਰੀਡਿੰਗ ਦੀ ਘਾਟ ਨਜ਼ਰ ਆਈ। ਫਿਰ ਵੀ ਲੇਖਕਾ ਵਲੋਂ ਕੀਤੇ ਇਸ ਕਾਰਜ ਦੀ ਸਲਾਘਾ ਕਰਨੀ ਬਣਦੀ ਹੈ।
ਪੁਸਤਕ ਦਾ ਨਾਂ : ਵਕਤ ਦੇ ਖੀਸੇ ’ਚੋਂ (ਨਾਵਲ)
ਲੇਖਕ ਦਾ ਨਾਂ : ਮਨਦੀਪ ਰਿੰਪੀ ਪੰਨੇ 185
ਮੁੱਲ : 400/- ਰੁਪਏ ਸੰਪਰਕ : 98143-85918
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਮੋਹਾਲੀ।
ਤੇਜਿੰਦਰ ਚੰਡਿਹੋਕ ਸਾਬਕਾ ਏ.ਐਸ.ਪੀ, ਨੈਸ਼ਨਲ ਐਵਾਰਡੀ ਬਰਨਾਲਾ।
ਸੰਪਰਕ 95010-00224