ਸਮਾਜ ਵੀਕਲੀ ਯੂ ਕੇ-
-ਡਾਕਟਰ ਇੰਦਰਜੀਤ ਕਮਲ
ਲੋਕ ਆਂਡੇ ਖਾ ਕੇ ਉਹਨਾਂ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਅਕਸਰ ਹੀ ਸੁੱਟ ਦਿੰਦੇ ਹਨ । ਪਰ ਨਹੀਂ, ਆਂਡਿਆਂ ਦੇ ਛਿਲਕੇ ਬਹੁਤ ਗੁਣਕਾਰੀ ਹੁੰਦੇ ਹਨ, ਅਤੇ ਇਹਨਾਂ ਨੂੰ ਬਹੁਤ ਤਰੀਕਿਆਂ ਨਾਲ ਵਰਤ ਕੇ ਫਾਇਦਾ ਉਠਾਇਆ ਜਾ ਸਕਦਾ ਹੈ ।
1 ਆਂਡਿਆਂ ਦੇ ਛਿਲਕਿਆਂ ਵਿੱਚ ਪ੍ਰੋਟੀਨ, ਮੈਗਨਿਸ਼ੀਅਮ ਫਲੋਰਾਇਡ, ਕੈਲਸ਼ੀਅਮ ਅਤੇ ਕਈ ਤਰ੍ਹਾਂ ਦੇ ਖਨਿੱਜ ਭਰਪੂਰ ਮਾਤਰਾ ਵਿੱਚ ਹੁੰਦੇ ਹਨ ।
2 ਆਂਡਿਆਂ ਦੇ ਛਿਲਕੇ ਖਾਣ ਨਾਲ ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ ।
3 ਆਂਡਿਆਂ ਦੇ ਛਿਲਕੇ ਖਾਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ।
4 ਆਂਡਿਆਂ ਦੇ ਛਿਲਕਿਆਂ ਵਿਚਲੇ ਤੱਤ ਚਮੜੀ ਵਾਸਤੇ ਬਹੁਤ ਹੀ ਗੁਣਕਾਰੀ ਹੁੰਦੇ ਹਨ ਅਤੇ ਝੁਰੜੀਆਂ, ਦਾਗ਼, ਧੱਬੇ, ਮਹੁਕੇ ਅਤੇ ਕਿੱਲ ਵਗੈਰਾ ਨੂੰ ਖਤਮ ਕਰਨ ਵਿੱਚ ਸਹਾਈ ਹੁੰਦੇ ਹਨ ।
5 ਆਂਡਿਆਂ ਦੇ ਛਿਲਕੇ ਖਾਣ ਨਾਲ ਸਰੀਰ ਵਿੱਚੋਂ ਵਿਸ਼ੈਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ।
6 ਆਂਡਿਆਂ ਦੇ ਛਿਲਕਿਆਂ ਨੂੰ ਪੀਸ ਕੇ ਦੰਦ ਸਾਫ ਕਰਨ ਲਈ ਮੰਜਣ ਵੱਜੋਂ ਵਰਤਿਆ ਜਾ ਸਕਦਾ ਹੈ, ਜਿਸ ਨਾਲ ਦੰਦ ਚਮਕਦਾਰ ਅਤੇ ਮਜ਼ਬੂਤ ਹੁੰਦੇ ਹਨ ।
7 ਆਂਡਿਆਂ ਦੇ ਪਾਊਡਰ ਨੂੰ ਸਵੇਰੇ ਸ਼ਾਮ ਅੱਧਾ ਅੱਧਾ ਚਮਚ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਕੇ ਲਿਆ ਜਾਣਾ ਚਾਹੀਦਾ ਹੈ ।
8 ਆਂਡਿਆਂ ਦੇ ਪਾਊਡਰ ਨੂੰ ਚਿਹਰਾ ਸਾਫ ਕਰਨ ਵਾਸਤੇ ਸਕਰਬ ਦੇ ਤੌਰ ‘ਤੇ ਵੀ ਵਰਤਿਆ ਜਾ ਸਕਦਾ ਹੈ ।
9 ਇੱਕ ਆਂਡੇ ਦਾ ਛਿਲਕਾ ਹੀ ਸਾਡੇ ਸਰੀਰ ਲਈ ਪੂਰੇ ਦਿਨ ਵਾਸਤੇ ਕੈਲਸ਼ੀਅਮ ਪੂਰਾ ਕਰ ਸਕਦਾ ਹੈ ।
10 ਆਂਡਿਆਂ ਦੇ ਛਿਲਕੇ ਥਾਇਰਾਇਡ ਦੇ ਮਰੀਜ਼ਾਂ ਨੂੰ ਵੀ ਫਾਇਦਾ ਕਰਦੇ ਹਨ ।
11 ਆਂਡਿਆਂ ਦੇ ਛਿਲਕਿਆਂ ਦਾ ਚੂਰਨ ਫਲਾਂ ਦੇ ਰਸ ਆਦਿ ਵਿੱਚ ਵੀ ਮਿਲਾ ਕੇ ਪੀਤਾ ਜਾ ਸਕਦਾ ਹੈ ।
12 ਆਂਡਿਆਂ ਦੇ ਛਿਲਕਿਆਂ ਦੇ ਚੂਰਨ ਨੂੰ ਪੌਦਿਆਂ ਲਈ ਖਾਦ ਵੱਜੋਂ ਵੀ ਵਰਤਿਆ ਜਾ ਸਕਦਾ ਹੈ ।
ਨੋਟ : ਆਂਡਿਆਂ ਦੇ ਛਿਲਕਿਆਂ ਜਾਂ ਚੂਰਨ ਨੂੰ ਜ਼ਿਆਦਾ ਮਾਤਰਾ ਵਿੱਚ ਨਹੀਂ ਖਾਣਾ ਚਾਹੀਦਾ, ਅਗਰ ਚੂਰਨ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਲਿਆ ਜਾਵੇ ਤਾਂ ਬਹੁਤ ਹੀ ਵਧੀਆ ਗੱਲ ਹੈ ।