ਠੰਢੇ ਮਿੱਠੇ ਜਲ ਤੇ ਜਲ ਜੀਰੇ ਦੀ ਛਬੀਲ ਲਗਾਈ

ਜਲੰਧਰ, ਫਿਲੌਰ, ਅੱਪਰਾ (ਜੱਸੀ) (ਸਮਾਜ ਵੀਕਲੀ)-ਕਰੀਬੀ ਪਿੰਡ ਚੱਕ ਸਾਹਬੂ ਵਿਖੇ ਸਥਿਤ ਮੈਂਗੜਾ ਜਠੇਰੇ ਪ੍ਰਬੰਧਕ ਕਮੇਟੀ, ਸਮੂਹ ਸੇਵਾਦਾਰਾਂ ਤੇ ਨੌਜਵਾਨਾਂ ਦੇ ਸਹਿਯੋਗ ਨਾਲ ਅੱਪਰਾ ਤੋਂ ਥਲਾ ਲਿੰਕ ਰੋਡ ’ਤੇ ਠੰਢੇ ਮਿੱਠੇ ਜਲ ਤੇ ਜਲ ਜੀਰੇ ਦੀ ਛਬੀਲ ਲਗਾਈ ਗਈ। ਇਸ ਮੌਕੇ ਪੈ ਰਹੀ ਅੱਤ ਦੀ ਗਰਮੀ ਤੋਂ ਬਚਾਅ ਲਈ ਸਮੂਹ ਸੇਵਾਦਾਰਾਂ ਵਲੋਂ ਪੂਰੀ ਲਗਨ ਨਾਲ ਰਾਹਗੀਰਾਂ ਨੂੰ ਠੰਢਾ ਮਿੱਠਾ ਜਲ ਤੇ ਜਲ ਜੀਰਾ ਪਿਲਾ ਕੇ ਉਨਾਂ ਦੇ ਤਪਦੇ ਹਿਰਦੇ ਠਾਰੇ ਗਏ। ਇਸ ਮੌਕੇ ਸਾਰੇ ਹੀ ਸੇਵਾਦਾਰਾਂ ਨੇ ਪੂਰੀ ਸੇਵਾ ਭਾਵਨਾ ਨਾਲ ਸੇਵਾ ਕੀਤੀ ਤੇ ਆਉਂਦੇ ਜਾਂਦੇ ਰਾਹੀਆਂ ਨੂੰ ਜਲ ਛਕਾਇਆ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਢਾਪਾ ਪੈਨਸ਼ਨ ਲਈ ਲਗਾਈ ਸਕੂਲ ਸਰਟੀਫਿਕੇਟ
Next articleਖੇਤ ਮਜਦੂਰ ਅਤੇ ਮਜ਼ਦੂਰ ਸੰਘ ਪੰਜਾਬ ਦਾ ਵਰਕਰ ਸੰਮੇਲਨ ਆਯੋਜਿਤ