(ਸਮਾਜ ਵੀਕਲੀ)
ਪਹਿਲਾਂ ਗੁਲਾਮ ਸੀ ਗੈਰਾਂ ਦੇ, ਹੁਣ ਆਪਣਿਆ ਦੇ ਵੀ ਹੋ ਗਏ ਹਾਂ,
ਨਾ ਲੱਭਦੇ ਨਿਸਾਨ ਅਣਖੀਂ ਪੈਰਾਂ ਦੇ, ਆਪਣੇ ਰੁਝੇਵਿਆਂ ‘ਚ ਖੋ ਗਏ ਹਾਂ,
ਫਿਕਰ ਜੋਸ਼ ਕਿਉਂ ਜਵਾਨੀ ਦਾ, ਦਿਨੋਂ-ਦਿਨ ਮੱਠਾਂ ਹੋ ਰਿਹਾ ਹੈ,
ਬੜੇ ਚਿਰਾਂਂ ਤੋਂ ਬੈਠੇ ਦੇਖਦੇ ਹਾਂ, ਹੱਕਾਂ ਨਾਲ ਧੱਕਾ ਹੋ ਰਿਹਾ ਹੈ।
ਬੈਠੇ ਰਹਿਣਾ ਤੇ ਜੁਲਮ ਸਹਿਣਾ, ਕੀ ਇਹੀ ਫਿਤਰਤ ਬਣ ਗਈ ਹੈ,
ਸਦਾ ਉੱਲਟ ਫੈਸਲਾ ਪੰਜਾਬ ਦੇ ਹੀ, ਕੀ ਸਾਡੀ ਕਿਸਮਤ ਬਣ ਗਈ ਹੈ,
ਜੋ ਜਾਦਾ ਹੈ ਬਰਬਾਦੀ ਵੱਲ, ਕੀ ਰਾਹ ਉਹ ਪੱਕਾ ਹੋ ਰਿਹਾ ਹੈ,
ਬੜੇ ਚਿਰਾਂਂ ਤੋਂ ਬੈਠੇ ਦੇਖਦੇ ਹਾਂ, ਹੱਕਾਂ ਨਾਲ ਧੱਕਾ ਹੋ ਰਿਹਾ ਹੈ।
ਕਦੇ ਟੋਟਾ-ਟੋਟਾ ਕਰ ਰੱਖਤਾ, ਹੱਕ ਚੰਡੀਗੜ ਦਾ ਵੀ ਖੋਹ ਲਿਆ ਹੈ,
ਵੰਡਣ ਲੱਗੇ ਹੋਏ ਪਾਣੀ ਨੂੰ, ਮੁੱਦਾ ਸਾਡਾ ਹਰ ਇੰਨ੍ਹਾ ਛੋਹ ਲਿਆ ਹੈ,
ਪੰਜਾਬ ਸੀ ਮੋਟਾ ਕਿਸੇ ਵਕਤ, ਹੁਣ ਸੁੱਕ ਕੇ ਡੱਕਾ ਹੋ ਰਿਹਾ ਹੈ,
ਬੜੇ ਚਿਰਾਂਂ ਤੋਂ ਬੈਠੇ ਦੇਖਦੇ ਹਾਂ, ਹੱਕਾਂ ਨਾਲ ਧੱਕਾ ਹੋ ਰਿਹਾ ਹੈ।
ਇਨਕਲਾਬ ਲਿਆਉਣਾ ਹੈ ਮੁੜ ਤੋਂ, ਇਹਦੇ ਲਈ ਜਾਗਣਾ ਪੈਣਾ ਹੈ,
ਪੰਜਾਬ ਹੈ ਦਿਲ ਇਸ ਭਾਰਤ ਦਾ, ਦਾਅਵਾ ਮੁੜ ਤੋਂ ਦਾਗਣਾ ਪੈਣਾ ਹੈ,
ਚੱਲ ਹੋਲੀ-ਹੋਲੀ ਚੱਲ ਜੋਬਨ, ਹਾਲੇ ਜਜਬਾ ‘ਕੱਠਾ ਹੋ ਰਿਹਾ ਹੈ,
ਬੜੇ ਚਿਰਾਂਂ ਤੋਂ ਬੈਠੇ ਦੇਖਦੇ ਹਾਂ, ਹੱਕਾਂ ਨਾਲ ਧੱਕਾ ਹੋ ਰਿਹਾ ਹੈ।
ਜੋਬਨ ਖਹਿਰਾ
8872902023
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly