ਕਿਸਮਤ ਮਾਰੇ ਲੋਕ

ਰਣਬੀਰ ਸਿੰਘ ਪ੍ਰਿੰਸ

(ਸਮਾਜ ਵੀਕਲੀ)

ਆਈਆਂ ਗਈਆਂ ਕਈ ਬਹਾਰਾਂ,
ਪਰ ਕਿਸਮਤ ਨਾ ਬਦਲੀ,
ਵੇ ਭਲਿਆ ਲੋਕਾ, ਮੈਂ ਦੇਵਾਂ ਹੋਕਾ
ਹੱਕ ਮਾਰ ਕੇ ਖਾ ਗਈਆਂ ਸਾਡੇ,
ਖੂਨ ਪੀਣੀਆਂ ਜੋਕਾਂ
ਬਦਲੀਆਂ ਲੱਖ ਸਰਕਾਰਾਂ ਇੱਥੇ,
ਪਰ ਕਿਸਮਤ ਨਾ ਬਦਲੀ,
ਵੇ ਭਲਿਆ ਲੋਕਾ ਮੈਂ ਦੇਵਾਂ ਹੋਕਾ
ਹੱਕ ਮਾਰ ਕੇ ਖਾ ਗਈਆਂ ਸਾਡੇ,
ਖੂਨ ਪੀਣੀਆਂ ਜੋਕਾਂ,
ਝੰਡਾ ਡੰਡੇ ਰਹੇ ਬਦਲ ਦੇ ਸਾਰੇ,
ਪਰ ਕਿਸਮਤ ਨਾ ਬਦਲੀ,
ਵੇ ਭਲਿਆ ਲੋਕਾ, ਮੈਂ ਦੇਵਾਂ ਹੋਕਾ,
ਹੱਕ ਮਾਰ ਕੇ ਖਾ ਗਈਆਂ ਸਾਡੇ
ਖੂਨ ਪੀਣੀਆਂ ਜੋਕਾਂ
ਢਲੀ ਜਵਾਨੀ ਕਾਇਆ ਬਦਲੀ,
ਪਰ ਕਿਸਮਤ ਨਾ ਬਦਲੀ,
ਵੇ ਭਲਿਆ ਲੋਕਾ, ਮੈਂ ਦੇਵਾਂ ਹੋਕਾ
ਹੱਕ ਮਾਰ ਕੇ ਖਾ ਗਈਆਂ ਸਾਡੇ,
ਖੂਨ ਪੀਣੀਆਂ ਜੋਕਾਂ
ਹੱਥ ਲਕੀਰਾਂ ਅੱਟਣ ਬਦਲੀਆਂ,
ਪਰ ਕਿਸਮਤ ਨਾ ਬਦਲੀ,
ਵੇ ਭਲਿਆ ਲੋਕਾ ਮੈਂ ਦੇਵਾਂ ਹੋਕਾ
ਹੱਕ ਮਾਰ ਕੇ ਖਾ ਗਈਆਂ ਸਾਡੇ
ਖੂਨ ਪੀਣੀਆਂ ਜੋਕਾਂ
ਵਕਤ ਬਦਲਦੇ ਨਾਲ਼ ਵੀ ਬਦਲੀ,
ਪਰ ਕਿਸਮਤ ਨਾ ਬਦਲੀ,
ਵੇ ਭਲਿਆ ਲੋਕਾ ਮੈਂ ਦੇਵਾਂ ਹੋਕਾ
ਹੱਕ ਮਾਰ ਕੇ ਖਾ ਗਈਆਂ ਸਾਡੇ
ਖੂਨ ਪੀਣੀਆਂ ਜੋਕਾਂ

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ 9872299613
ਆਫ਼ਿਸਰ ਕਾਲੋਨੀ ਸੰਗਰੂਰ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਨਮ ਦਿਨ
Next articleਹੱਕਾਂ ਨਾਲ ਧੱਕਾ