‘ਗੁਰੂ’ ਦੀ ਸੋਚ ਨਾਲ ਧੱਕਾ’

ਮੇਜਰ ਸਿੰਘ ‘ਬੁਢਲਾਡਾ’

(ਸਮਾਜ ਵੀਕਲੀ)

‘ਰਵਿਦਾਸ’ ਜੀ ਨੇ ‘ਮੂਰਤੀ ਪੂਜਾ’ ਦਾ ਵਿਰੋਧ ਕੀਤਾ,
ਆਪਣੀ ‘ਬਾਣੀ’ ਦੇ ਵਿੱਚ ਦਿੱਤਾ ‘ਭੰਡ’ ਲੋਕੋ।

‘ਗੁਰੂ’ ਦੀ ‘ਮੂਰਤੀ’ ਮੂਹਰੇ ਦੀਵੇ ਘੁਮਾਉਣ ਵਾਲੇ,
ਕਰਨੋ ਹੱਟਦੇ ਨਾ ਅਜੇ ਪਖੰਡ ਲੋਕੋ।

‘ਗੁਰੂ’ ਦੇ ਜਨਮ ਅਸਥਾਨ ਦਾ ਰਿਹਾ ਕੀ ਰੁਤਬਾ ?
ਜਦ ਆਮ ‘ਡੇਰੇ’ ਬਣ ਗਏ ‘ਸੱਚਖੰਡ’ ਲੋਕੋ।

ਇਹ ‘ਗੁਰੂ’ ਦੀ ਸੋਚ ਨਾਲ ਧੱਕਾ,
ਤੁਸੀਂ ਰਲਕੇ ਕਰਵਾਓ ਬੰਦ ਲੋਕੋ।

ਮੇਜਰ ਸਿੰਘ ‘ਬੁਢਲਾਡਾ’
94176 42327

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਵਿਖੇ ਬਸੰਤ ਪੰਚਮੀ ਦੇ ਤਿਉਹਾਰ ਦਾ ਆਯੋਜਨ 
Next articleਕਿਸਾਨ ਅੰਦੋਲਨ ਤੇ ਅਸੀਂ